ਸੰਗ-ਮਰਮਰ ਵਿਚ ਪੱਥਰ ਹੋਈ ਸੁੰਦਰਤਾ ਨੂੰ 'ਜੀਅਦਾਨ ਦੇਣਾ ਆਰਟ (ਉਨਰ) ਦੀ ਉੱਚੀ ਕਿਰਤ ਹੈ, ਮੋਏ ਪੱਥਰਾਂ ਨੂੰ ਕਵੀ ਦੇ ਦਿਲ ਦੀ ਜੁੰਬਸ਼ ਹਲੂਣਦੀ ਹੈ ਤੇ ਇਕ ਨਵਾਂ ਦਰਦ ਆਉਣ ਵਾਲੇ ਸਮੇ ਦੇ ਦਿਲ ਵਿਚ ਛਿੜ ਜਾਂਦਾ ਹੈ।
ਮਾਰ ਪਈ ਜਦ ਮਾਰਤੰਡ ਨੂੰ,
ਪੱਥਰ ਰੋ ਕੁਰਲਾਣੇ:-
ਪੱਥਰ ਤੋੜੇ ਦਿਲ ਯੇ ਟੁਟਦੇ
ਦਿਲ ਕਾਬਾ ਰੱਬਾਣੇ,
ਲਾਇ ਹਥੌੜਾ ਸਾਨੂੰ ? ਪਰ ਤੱਕ
-ਸੱਟ ਪਏ ਰਬ-ਘਰ ਨੂੰ
'ਘਟ ਘਟ ਦੇ ਵਿਚ ਵਸਦਾ ਜਿਹੜਾ :-
ਤੂੰ ਕਿਨੂ ਰੱਬ ਸਿਞਾਣੇ ?,
(ਸਫ਼ਾ ੪੯)
ਅੱਜ ਥੀਂ ਬਾਦ ਇਉਂ ਜਾਪਦਾ ਹੈ ਕਿ ਸਮਾਂ ਜਰਵਾਣਿਆਂ ਦੇ ਹੱਥ ਕਵੀ ਦੀ ਕੋਮਲ ਸੁਰ ਦੀਆਂ ਚਮਕਦੀਆਂ ਤਾਰਾਂ ਨਾਲ ਬੰਨ੍ਹ ਦਿਆ ਕਰੇਗਾ-ਦੋਵੇਂ ਹਥੌੜਾ ਤੇ ਤਲਵਾਰ ਉਨ੍ਹਾਂ ਦੇ ਹੱਥਾਂ ਵਿਚੋਂ ਢਹਿ ਪਿਆ ਕਰਨਗੇ, ਕਿਸ ਪਿਛੇ ਇਹ ਕੁਝ? ਇਹ ਨਿੱਕੀ ਜੇਹੀ ਕਵਿਤਾ ਇਸ ਸੈਂਚੀ ਵਿਚ ਆਲਮਗੀਰ ਇਨਸਾਨੀ ਕਲਚਰ (ਪ੍ਰਬੁਧਤਾ) ਦੀ ਇਕ ਨਵੀਂ ਫੁੱਟੀ ਕਲੀ ਹੈ। ਇਹ ਦਇਆ ਪੈਦਾ ਕਰਨ ਦਾ ਨਵਾਂ ਜਾਦੂ ਹੈ ਤੇ ਦਇਆ ਹੀ ਕੇਵਲ ਇਨਸਾਨੀ ਧਰਮ ਹੈ। ਪਿਆਰ