ਦੀ ਅਨੰਤ ਬਿਹਬਲਤਾ,
ਅਨੰਤ ਬੇਸਬਰੀ ਨੂੰ ਅਨੰਤ ਸ਼ਾਂਤੀ ਵਿਚ ਅਕਿਤ ਕਰ ਦੇਣਾ ਸਿੱਖੀ ਦੇ ਆਦਰਸ਼ ਦੀ ਅਮਲੀ ਕਰਾਮਾਤ ਹੈ। Motif
ਇਸ ਆਰਟਿਸਟ ਦੇ ਹੱਥ ਵਿਚ ਇਕ ਜੀਵਨ ਲਰਜ਼ਾ ਹੈ,
ਜਿਹੜਾ ਪੱਥਰਾਂ ਨੂੰ ਜਿਵਾਲ ਦਿੰਦਾ ਹੈ. ਇਸ ਲਈ ਸ਼ਾਂਤਿ ਇਕ ਨਿਰੀ ਚੌਖਟ ਦਾ ਕੰਮ ਦਿੰਦੀ ਹੈ। ਸਿੱਖੀ ਵਿਚ ਮੁੱਲ ਪੈਂਦਾ ਹੈ ਤੜਪਦੀ ਤੀਬਤਾ ਦਾ,
ਪ੍ਯਾਰ ਦੀ ਅਨੰਤ ਬੇਸਬਰੀ ਦਾ,
ਜੀਵਨ ਦੀ ਅਨੰਤ ਚਾਲ ਤੇ ਗਰਮ ਧੜਕ ਦਾ। ਇਸ ਰੰਗ ਵਿਚ ਰਚੀਆਂ ਹੁਸਨ ਕੰਬਣੀਆਂ ਦੀਆਂ '
ਰਸ-ਰੰਗ-ਛੁਹ ਨਾਮੇ ਕਈ ਨਜ਼ਮਾਂ ਹਨ ਤੇ ਸਿੱਖ ਸਪਿਰਟ ਦੇ ਜਜ਼ਬੇ ਅੱਖਰ-ਅੱਖਰ ਵਿਚ ਸਮਾਏ ਪਏ ਹਨ :-
"ਸੁਪਨੇ ਵਿਚ ਤੁਸੀਂ ਮਿਲੇ ਅਸਾਂ ਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ
ਫਿਰ ਲੜ ਫੜਨੇ ਨੂੰ ਉਠ ਦੌੜੇ
ਪਰ ਲੜ ਓ ਬਿਜਲੀ ਲਹਿਰਾਂ
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗ੍ਯਾ ਲਾਈ:-
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀ ਲੂਆਂ ਵਿਚ ਲਿਸ਼ਕੇ,-