

ਫ਼ਰਾਮੁਰਜ਼ ਦੀ ਵਿਲਕਣੀ।
-ਸਾਲਾਮਾਰ ਦੀ ਬਾਰਾਦਰੀ ਵਿਚ ਸਵੇਰੇ ਸੁਫਨੇ ਤੋਂ ਉੱਠਕੇ-
ਪਾਣੀ ਸਾਫ ਸ਼ਫਾਫ ਬਲੌਰੀ ਢਲ ਰਿਹਾ;
ਪਰਬਤ ਵਖੀਓਂ ਸਾਫ ਕਿ ਟੁਰਦਾ ਆ ਗਿਆ।
ਭਰਦਾ ਆਨ ਤਲਾਉ ਕਿ ਚਲਣ ਫੁਹਾਰੜੇ,
ਸੁਹਣਾ ਆਪ ਸੁਹਾਉ ਕਿ ਬਨ ਬਨ ਪੈ ਰਿਹਾ।
ਬਾਰਾਂਦਰੀ ਵਿਚਾਲਿ ਜੁ ਏਸ ਤਲਾਉ ਦੇ,
ਭਰ ਖੁਸ਼ੀਆਂ ਦੇ ਨਾਲ ਜੁ ਪਯਾਰੀ ਦੇ ਰਹੀ,
ਅੰਦਰ ਪਲੰਘ ਡਹਾਇ ਕਿ ਸੁਹਣਾ ਸੌਂ ਰਿਹਾ।
ਠੰਢੀ ਵਗੇ ਹਵਾਇ ਹਿਮਾਯੀ, ਸੋਹਣੀ।
ਚਲਣ ਫੁਹਾਰੇ-ਨਾਦ ਕੁਦਰਤੀ ਹੋ ਰਿਹਾ
ਮਸਤੀ ਵਾਲੇ ਸ੍ਵਾਦ ਕਿ ਬੇਖੁਦ ਸੌਂ ਰਿਹਾ।
ਅੱਭੜ ਵਾਹੇ ਜਾਗ ਉਹ ਉਠਕੇ ਬਹਿ ਗਿਆ
'ਅੱਲਾ ਮੇਰੇ ਭਾਗ!' ਉ ਕਹਿ ਕਹਿ ਝੁਕ ਰਿਹਾ
ਹੱਥਾਂ ਵੰਨੇ ਵੇਖ ਉ ਉੱਪਰ ਵੇਖਦਾ,
ਅੰਨੇ ਸੰਨੇ ਦੇਖ ਉ ਮੂੰਹ ਹਥ ਫੇਰਦਾ:
ਉੱਪਰ ਚੁਕ ਚੁਕ ਹੱਥ ਉ ਕਰਦਾ ਜੋਦੜੀ:
'ਅੱਲਾ ਮੈਨੂੰ ਰੱਖ ਮੈਂ ਅਰਜ਼ ਗੁਜ਼ਾਰਦਾ ।