

ਏਥੇ ਪ੍ਯਾਰੀ ਨਾਲ ਕਿ ਸੁਹਯਾਂ ਰਹਿਣ ਦੇ!
'ਤੂੰ ਲਾਲਾਂ ਦਾ ਲਾਲ ਕਿ ਲਾਲ ਕਮਾਲ ਹੈਂ
ਪਰ ਉਹ ਲਾਲਾ-ਰੁੱਖ ਮੈਂ ਬਖਸ਼ੀ ਰੱਖਣੀ।
ਹੁਰਾ ਜਨਤ ਸੁੱਖ ਨ ਮੈਂ ਹਾਂ ਮੰਗਦਾ।
ਸੁੱਖ ਅਗਾਹਾਂ ਢੇਰ ਮੈਂ ਸਫਨੇ ਦੇਖ ਲਏ!
ਪਰ ਸੁਹਯਾ ਕਰ ਮੇਰ ਕਿ ਏਥੇ ਰਹਿਣ ਦੇ।
'ਸੌਂਹ ਅਲਾ ਦੀ ਖਾਇ ਮੈਂ ਅੱਲਾ ਆਖਦਾ:
ਝਾਕੀ ਪਹਿਲੀ ਪਾਇ ਕਿ ਲਾਲਾ-ਰੁੱਖ ਦੀ
'ਰੂਹ ਖਾ ਗਈ ਹਲੂਲ ਕਿ ਰੂਹ ਰੂਹ ਜਾ ਮਿਲੀ
'ਸੌਂਹ ਹੈ ਨਬੀ ਰਸੂਲ ਸੀ ਮੇਰੇ ਵੱਸ ਨਾਂ।
ਹਰ ਹਰ ਵਿਚ ਪਰਕਾਸ਼ ਉਹ ਕਹਿੰਦੇ ਹੋ ਰਿਹਾ,
'ਤੇਰਾ ਕਹਿਣ ਨਿਵਾਸ ਹੈ ਹਰ ਇਕ ਰੰਗ ਤੇ:
'ਹਿੰਦੂ ਪੱਥਰ ਵਿੱਚ ਹੈ ਤੈਨੂੰ ਵੇਖਦਾ,
'ਮੁਸਲਮ ਅੱਖਾਂ ਖਿੱਚ ਅਕਾਸ਼ੀ ਤੱਕਦਾ,
'ਕੁਦਰਤ ਦੇ ਵਿਚਕਾਰ ਸ ਰਸੀਏ ਵੇਖਦੇ,
'ਵਿੱਚ ਅੱਗ ਦੀਦਾਰ ਤੂੰ ਦੇਵੇਂ ਗਿਬਰ" ਨੂੰ।
'ਪੀਰਾਂ ਵਿੱਚ ਮੁਰੀਦ ਹੈ ਤੈਨੂੰ ਵੇਖਦੇ
ਮੈਨੂੰ ਮਿਲੀ ਨ ਦੀਦ ਕਿ ਕਿਧਰੋਂ ਤੁੱਧ ਦੀ!
੧ ਪਿਆਰਾ। ੨ ਲਾਲ ਰੰਗ ਦਾ ਰਤਨ, ਮਾਣਕ।
੩ ਪੰਘਰ। ੪ ਅਗਨੀ ਪੂਜ ।