

ਲਾਲਾ ਰੁਖ ਦਾ ਨੂਰ ਕਿ ਮੈਂ ਜਦ ਵੇਖਿਆ,
ਮੇਰਾ ਅਕਲ ਸ਼ਊਰ ਉ ਮੈਂ ਛਡ ਨੱਸਿਆ।
ਝਲਕਾ ਸੀ ਦੀਦਾਰ ਉ ਤੇਰੇ ਨੂਰ ਦਾ ?
ਤੂੰ ਹੈਂ ਉਸ ਵਿਚਕਾਰ ਕਿ ਜਲਵਾ ਤੁੱਧ ਦਾ ?
ਉਹ ਸੀ ਹੁਸਨ ਕਿ ਪ੍ਯਾਰ ਕਿ ਉਹ ਕੁਈ ਸੱਚ ਸੀ?
'ਉਹ ਸੀ ਰੂਪ ਅੰਗਾਰ ਕਿ ਜਾਦੂ ਸਿਹਰ ਸੀ?
'ਅੰਦਰ ਜੋ ਕੰਪਾਇ ਕਿ ਖਾਧਾ ਮੈਂ ਤਦੋਂ,-
ਉਹ ਸੀ ਜੋ ਸੀ ਹਾਇ ਉਹ ਮੈਨੂੰ ਲੈ ਗਿਆ,
'ਆਪੇ ਤੋਂ ਬੀ ਪਾਰ ਕਿ ਕਿਤੇ ਅਗੰਮ ਥਾਂ
'ਕਦਮਾਂ ਦੀ ਸਹੁੰ ਧਾਰ ਮੈਂ ਅੱਲਾ ਆਖਦਾ,
ਲਾਲਾ ਰੁਖ਼ ਦੀ ਛੋਹ ਕਿ ਦਰਸ਼ਨ ਓਸਦਾ,
'ਕੰਨ-ਅੱਖੀਆਂ ਦੀ ਟੋਹ ਕਿ ਇੱਕ ਮਟੱਕੜਾ,
'ਮੁਸਕਾਹਟ ਦੀ ਲਹਿਰ ਕਿ ਨਾਦ ਅਵਾਜ਼ ਦਾ
'ਕਰ ਜਾਂਦਾ ਹੈ ਕਹਿਰ ਕਿ ਸੱਕਾਂ ਆਖ ਨਾ।
'ਆਪਾ ਜੁੰਬਸ਼ ਖਾਇ ਕਿ ਲਹਿਰੇ ਲਹਿਰ ਹੋ
ਝਰਨ ਝਰਨ ਝਰਨਾਇ ਕਿ ਥਰ ਥਰ ਥਰਕਦਾ
'ਕੰਬ ਖਾਇ ਵਿਚ ਰੰਗ ਉ ਡੁਬਦਾ ਲਹਿਰਦਾ,
'ਏਸ ਲਹਿਰ ਦੇ ਚੰਗ ਹੋ ਮੈਂ ਬੇਵੱਸ ਹਾਂ।