Back ArrowLogo
Info
Profile

ਇਸ ਝਲਕੇ ਦਾ ਝੱਸ ਜੁ ਇਸ ਦਾ ਸ੍ਵਾਦ ਹੈ,

'ਅੱਲਾ ਅਜੇ ਨ ਖੱਸ ਮੈਂ ਬੀਬੇ ਰਾਣਿਆ!

ਦੂਰ ਵਲੈਤੋਂ ਧਾਇ ਕਿ ਏਥੇ ਆ ਗਿਆ,

'ਏ ਫਿਰਦੌਸ ਸੁ ਠਾਇ ਕਿ ਕੋਸਰ ਏਸ ਥਾਂ।

'ਸ਼ਾਲਾਮਾਰ ਨਿਸ਼ਾਤ ਕਿ ਇੱਛਾਬਲ ਸਹੀ

'ਚਸ਼ਮਾ ਸ਼ਾਹੀ ਝਾਤ ਹੈ ਬਾਗ ਅਰਮ ਦੀ,

ਲਾਲਾ ਰੁਖ ਦੇ ਬਾਗ ਉ ਬੁਲਬੁਲ ਸੋਹਿਣੀ

ਸਦਾ ਰਹੇ ਦਿਲਸ਼ਾਦ ਕਿ ਬਾਗੀਂ ਬੋਲਦੀ,

ਸਦਾ ਰਹੇ ਰਸਰੰਗ ਉ ਖਿੜੀ ਪਿਆਰੜੀ,

'ਉੱਚੀ ਸੁਰਤ ਸੁਵੰਨ ਕਿ ਲਹਿਰੇ ਲੈ ਰਹੀ,

'ਕਦੀ ਨ ਹੋਇ ਮਲੂਲ ਕਿ ਨਾ ਦਿਲਗੀਰ ਹੋ

ਚੜ੍ਹਿਆ ਰਹੇ, ਚਲੂਲ ਕਿ ਰੰਗ ਗੁਲਜ਼ਾਰ ਦਾ,

'ਖਿੜੀ ਰਹੇ ਗੁਲਜ਼ਾਰ ਜੁ ਉਸ ਦੇ ਰੂਪ ਦਾ।

ਮੈਨੂੰ ਹੁਇ ਦੀਦਾਰ ਉ ਝਲਕਾ ਰੂਪ ਦਾ।

'ਉਹ ਕਾਂਬਾ, ਉਹ ਦੀਦ ਕਿ ਰੂਹ-ਉਛਾਲ ਓ,

'ਜਿਸਦਾ ਹੋਇ ਸ਼ਹੀਦ ਕਿ ਮੈਂ ਹਾਂ ਜੀਉ ਰਿਹਾ,

'ਜੱਨਤ ਇਹ ਕਸ਼ਮੀਰ ਜੁ ਡਿੱਠਾ ਆਣ ਮੈਂ,

'ਮੇਰੀ ਕਰ ਤਕਦੀਰ ਕਿ ਏਥੇ ਮੈਂ ਰਹਾਂ।

ਲਾਲਾ ਰੁੱਖ ਤੋਂ ਹਾਇ ਨਾ ਵਿਛੁੜਾਂ ਮੈਂ ਕਦੇ।

ਏ ਉਪਬਨ, ਏ ਥਾਇਂ ਕਿ ਬੁਲਬੁਲ ਲਾਲਾ ਰੁਖ

 

੧ ਸੁਰਗ।          ੨ ਸੁਰਗ ਦਾ ਬਾਗ ।

84 / 89
Previous
Next