Back ArrowLogo
Info
Profile

'ਇਸ ਬੁਲਬੁਲ ਦੇ ਗੀਤ ਕਿ ਸੁਣ ਸੁਣ ਖਿੜਾਂ ਮੈਂ,

ਸੁਹਣਾ ਇਹ ਸੰਗੀਤ ਥਰਾਵੇ ਦਿਲ ਮਿਰਾ।

ਬੁਲਬੁਲ ਨੂੰ ਰਖ ਸ਼ਾਦ ਕਿ ਗਾਂਦੀ ਹੀ ਰਹੇ,

ਥਰਰਾਂਦੀ ਜਿਉਂ ਰਾਗ ਤੇ ਗ਼ਮਕਾਂ ਛੇੜਦੀ।

ਕਦੀ ਨ ਵਿਛੁੜਾਂ ਹਾਇ ਮੈਂ ਉਸਦੀ ਛੋਹ ਤੋਂ।

'ਬਿਰਹਾ ਕਦੀ ਨ ਪਾਇ ਕਿ ਉਸ ਦੀਦਾਰ ਤੋਂ।

'ਜੱਨਤ ਅਜੇ ਨਸੀਬ ਕਿ ਮੇਰੇ ਹੋਇ ਨਾ,

'ਜੱਨਤ ਇਹ ਕਸ਼ਮੀਰ ਕਿ ਖੁੱਸੇ ਨਾ ਅਜੇ,

ਮੇਰੀ ਲਾਲਾ-ਰੁੱਖ ਨ ਮੈਥੋਂ ਵਿੱਛੁੜੇ,

'ਮੈਨੂੰ ਲਾਲਾ-ਰੁੱਖ ਉ ਬਖਸ਼ੀ ਰੱਖਣੀ!

 

'ਚਸ਼ਮੇ ਵਹਿਣ ਸਫਾਫ ਉ ਗਾਂਦੇ, ਨੱਚਦੇ

'ਚਲਣ ਫੁਹਾਰੇ ਸਾਫ ਕਿ ਰਾਗ ਅਲਾਪਦੇ,

'ਛਾਵਾਂ ਦੇਣ ਚਨਾਰ ਪੰਘੂੜੇ ਝੂਟਦੇ,

'ਨਾਖਾਂ ਲੂਚੇ ਸੇਉ ਤਿ ਮੇਵੇ ਝੂਮਦੇ,

'ਰਸ ਅੰਗੂਰ ਅਮੇਉ ਉ ਵੇਲਾਂ ਤੋਂ ਝਰੇ,

ਸੂਰਜ ਚੰਦੋਂ ਨੂਰ ਕਿ ਤਾਰਯੋਂ ਚਾਨਣਾ,

'ਮਿੱਠੀ ਪੌਣ ਠਰੂਰ ਹਿਮਾਲੇ ਦੀ ਜਈ,

'ਪੰਛੀ ਰਾਗ ਸੁਨਾਣ ਕਲੋਲਾ ਕਰਨ ਤੇ

'ਫੁਲ ਓ ਮੁਸ਼ਕ ਮਚਾਣ ਕਿ ਮਹਿਕ ਆ

'ਰਸ ਪੀਂਦੀ ਵਿਚਕਾਰ ਉਸ ਲਾਲਾ ਰੁਖ ਹੁਏ

85 / 89
Previous
Next