

ਮਸਤ ਆਪਣੇ ਪ੍ਯਾਰ ਖਿੜੀ ਇਕ ਚੰਦ ਜਿਉਂ
ਮੈ ਵਿਚ ਵਾਂਙ ਚਕੋਰ ਕਿ ਤੱਕਾਂ ਚੰਦ ਨੂੰ;
ਉਸ ਝਲਕੇ ਦੇ ਲੋਰ ਮੈਂ ਕਹਕਾ ਬੇਖ਼ੁਦਾ।
ਜਨਤ ਅਜੇ ਨਸੀਬ ੳ ਅੱਲਾਂ ਨਾਂ ਕਰੀਂ,
'ਜਨਤ ਇਸ ਕਸ਼ਮੀਰ ਕਿ ਮੈਨੂੰ ਰੱਖਦਾ,
'ਬਖਸ਼ੀਂ ਲਾਲਾ-ਰੁੱਖ ਜੁ ਸਦਾ ਬਹਾਰ ਮੈਂ,
ਬਖਸ਼ੀ ਉੱਚਾ ਸੁੱਖ ਮੱਟਕੇ ਹੁਸਨ ਦਾ ।
'ਜਿਸ ਛੁਹ ਦੇ ਮੈਂ ਨਾਲ ਕਿ ਹਾਂ ਜੀ ਉੱਠਿਆ
'ਜਿਸ ਛੁਹ ਦੇ ਰੰਗ ਲਾਲ ਮੈਂ ਹੈਵਾਂ ਖਿੜ ਪਿਆ
ਜਿਸ ਛੁਹ ਦੀ ਲੈ ਛੋਹ ਮੈਂ ਸੁੱਤਾ ਜਾਗਿਆ
'ਉਸ ਦੀ ਛੁਹ ਹੁਣ ਖੋਹ ਨ ਕਰੋ ਅਛੋਹ* ਜੀ।
ਉਸ ਛੁਹ ਦੇ ਪਿਛਵਾਰ ਕਿ ਲੁਕਕੇ ਸੁਹਣਿਆਂ।
'ਛੁਹ ਅਪਣੀ, ਦਾਤਾਰ! ਅਸਾਂ ਨੂੰ ਬਖਸ਼ਣੀ।’