

ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਦੋ ਬਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਉਨ੍ਹਾਂ ਦੀ ਧੂੜ ਇੱਕ ਤੁਫ਼ਾਨੀ ਹਨ੍ਹੇਰੀ ਵਾਂਗ ਦਾਨਾਬਾਦ ਵੱਲ ਵੱਧਣ ਲੱਗੀ।
ਓਧਰ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ ਤੇ ਸਫ਼ਰ ਦਾ ਥਕੇਵਾਂ ਬੱਕੀ ਤੇ ਭਾਰੂ ਹੋ ਗਿਆ।
ਕੁਝ ਪਲ ਸਸਤਾਉਣ ਲਈ ਮਿਰਜ਼ੇ ਨੇ ਬੱਕੀ ਨੂੰ ਜੰਡ ਨਾਲ ਬੰਨ੍ਹ ਦਿੱਤਾ ਤੇ ਆਪ ਸਾਹਿਬਾਂ ਦੇ ਪਟ ਦਾ ਸਰਾਹਣਾ ਲਾਕੇ ਸੌਂ ਗਿਆ।
ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਨੇ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਲ੍ਹ ਵੈਰੀ ਸਿਰ ਤੇ ਪੁੱਜ ਗਏ ਨੇ।"
ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਉਹਦਾ ਇੱਕ-ਇੱਕ ਤੀਰ ਕਈਆਂ ਦੇ ਹੋਸ਼ ਭੁੱਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਕੱਲਾ ਕਦੋਂ ਤੱਕ ਕਰਦਾ। ਉਹਦਾ ਗੋਲੀ ਜਿਹਾ ਸੁੰਦਰ ਸਸੀਰ ਤੀਰਾਂ ਨਾਲ ਛਲਣੀ ਛਲਣੀ ਹੋ ਗਿਆ ਅਤੇ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ਤੇ ਜਾ ਡਿੱਗੀ।
ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ-ਘਰ ਵਾਰਾਂ ਛਿੜ ਪਈਆਂ-
ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ-ਘਰ ਛਿੜੀਆਂ ਵਾਰਾਂ
ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੂਰ ਬਾਲਦੀ ਹੈ-
ਹੀਰਿਆ ਹਰਨਾ ਬਾਗੀ ਚਰਨਾ
ਬਾਗੀ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲਾ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੋ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣਗੀਆਂ......
ਨਿਹੁੰ ਨਾ ਲਗਦੇ ਜ਼ੋਰੀ
ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾਂ ਹੋਰ ਕੁਝ ਵੀ ਪੋਂਹਦਾ ਨਹੀਂ—
ਹੁਜ਼ਰੇ ਸ਼ਾਹ ਹਕੀਮ ਦੇ