ਤੀਜੀ ਕਿਤਾਬ ਸਾਰ੍ਹਾ ਦੀ ਹੈ। ਬਹੁਤੇ ਨਹੀਂ ਜਾਣਦੇ, ਉਹਦੇ ਦੇਸਵਾਸੀ ਵੀ ਨੀ ਬਹੁਤਾ ਕੁਝ ਜਾਣਦੇ। ਉਸ ਦਾ ਨਾਮ ਹੈ ਸਾਰ੍ਹਾ ਤੇ ਕਿਤਾਬ ਦਾ ਨਾਮ ਸਾਰ੍ਹਾ ਦਾ ਗੀਤ, THE SONG OF SARAH ਇਹ ਉਸਦਾ ਤਿਬਤੀ ਸਿਰਲੇਖ ਹੈ। ਕਿਸ ਨੇ ਲਿਖੀ ਕੋਈ ਨੀ ਜਾਣਦਾ। ਜਿਸ ਗੱਲ ਦਾ ਪੱਕਾ ਪਤੇ ਉਹ ਇਹ ਕਿ ਸਾਰ੍ਹਾ ਨੇ ਨਹੀਂ ਲਿਖੀ, ਉਹ ਤਾਂ ਬਸ ਇਸ ਨੂੰ ਗਾਉਂਦਾ ਹੁੰਦਾ। ਇਸ ਕਿਤਾਬ ਵਿਚਲੀ ਮਹਿਕ ਦਸ ਦਿੰਦੀ ਹੈ ਪਹੁੰਚਿਆ ਹੋਇਆ ਬੰਦਾ ਸੀ। ਗੀਤ ਸ਼ਾਇਰ ਦੀਆਂ ਘੜੀਆਂ ਹੋਈਆਂ ਤੁਕਾਂ ਨਹੀਂ। ਦੇਵੀ ਅਨੁਭਵ ਦੇ ਵਾਕ ਹਨ। ਥੋੜੇ ਕੁ ਗੀਤ ਹਨ ਪਰ ਏਨੇ ਡਲ੍ਹਕਦੇ ਕਿ ਤਾਰੇ ਸ਼ਰਮਾ ਜਾਣ।
ਸਾਰ੍ਹਾ ਦਾ ਗੀਤ ਅਨੁਵਾਦ ਨਹੀਂ ਹੋਇਆ। ਤਿਬਤੀ ਲਾਮੇ ਤੋਂ ਸੁਣਿਆਂ। ਮੇਰਾ ਜੀ ਕਰਦਾ ਸੀ ਬਾਰ ਬਾਰ ਸੁਣੀ ਜਾਵਾਂ, ਬਾਰੰਬਾਰ। ਪਰ ਇਸ ਲਾਮੇ ਵਿਚੋਂ ਏਨੀ ਬਦਬੂ ਆਉਂਦੀ ਸੀ ਕਿ ਮੈਨੂੰ ਕਹਿਣਾ ਪਿਆ- ਸ਼ੁਕਰਾਨਾ। ਲਾਮੇ ਨਾਉਂਦੇ ਨਹੀਂ ਨਾ। ਇਸ ਕਰਕੇ ਬਦਬੂ ਮਾਰਦੇ ਹਨ। ਮੈਨੂੰ ਖੁਸ਼ਬੂਆਂ ਤੋਂ ਵੀ ਐਲਰਜੀ ਹੈ। ਸਾਰਾ ਗੀਤ ਸੁਣ ਲਿਆ ਇਹੀ ਬੜੇ। ਮੈਂ ਤਾਂ ਡਰ ਗਿਆ ਸੀ ਕਿਤੇ ਦਮੇ ਦਾ ਦੌਰਾ ਨਾ ਪੈ ਜਾਏ।
ਸਾਰ੍ਹਾ ਬਾਰੇ ਕਾਫੀ ਗੱਲ ਹੋ ਗਈ। ਤਾਂਤ੍ਰਿਕ ਸਕੂਲ ਦਾ ਮੂਲ ਸਰੋਤ ਉਹੋ ਹੈ।
ਚੌਥੀ ਕਿਤਾਬ ਤਿਲੋਪਾ ਦੀ। ਉਸ ਦੇ ਚੇਲਿਆਂ ਨੇ ਉਸ ਦੇ ਗੀਤ ਦੀਆਂ ਕੁਝ ਧੁਨਾ ਸੰਭਾਲੀਆਂ। ਚੇਲਿਆਂ ਬਰੀਰ ਬੜਾ ਨੁਕਸਾਨ ਹੋ ਜਾਂਦਾ। ਉਸਤਾਦ ਜੋ ਆਖੀ ਜਾਂਦਾ,ਇਹ ਲਿਖੀ ਜਾਂਦੇ, ਕੀ ਗਲਤ ਕੀ ਠੀਕ ਇਸ ਦਾ ਕੋਈ ਇਲਮ ਨਹੀਂ, ਬਸ ਉਸਤਾਦ ਦੇ ਬੋਲ ਨੇ, ਸੋ ਸਹੀ ਤੇ ਸ਼ੁੱਧ ਸੰਭਾਲ ਲੈਣੇ ਨੇ। ਇਹ ਕੋਈ ਮੌਜ ਮਸਤੀ ਦਾ ਕੰਮ ਨਹੀਂ। ਉਸਤਾਦ ਤਾਂ ਪਾਗਲ ਹੈ, ਕੁਝ ਵੀ ਕਹਿ ਦਏ, ਕੁਝ ਵੀ ਗਾ ਦਏ ਜਾਂ ਚੁਪ ਰਹੇ। ਹੱਥਾਂ ਨਾਲ ਕੁਝ ਇਸ਼ਾਰੇ ਕਰੇ ਤਾਂ ਉਹ ਵੀ ਸਮਝਦੇ ਨੇ। ਤੀਹ ਸਾਲ ਮਿਹਰ ਬਾਬੇ ਨੇ ਇਹੋ ਕੀਤਾ, ਚੁਪ ਰਿਹਾ, ਇਸ਼ਾਰੇ ਕਰਦਾ ਰਿਹਾ।
ਮੇਰੀ ਗਿਣਤੀ ਗਲਤ ਐ ਦੇਵਗੀਤ?
- ਨਹੀਂ ਓਸ਼ੋ। ਠੀਕ ਹੈ।
ਠੀਕ ਐ ਫੇਰ। ਕਦੀ ਕਦਾਈਂ ਠੀਕ ਵੀ ਹੋਣਾ ਚਾਹੀਦੇ ਬੰਦੇ ਨੂੰ। ਗਿਣਤੀ ਪੱਖੋਂ ਠੀਕ ਆਂ ਮੈ। ਸਹੀ ਸਮੇਂ ਮੈਂ ਸਹੀ ਗੱਲ ਕੀਤੀ। ਗਿਣਤੀ ਕਰਦਿਆਂ ਗੜਬੜ ਹੋ ਜਾਂਦੀ ਹੈ। ਗਿਣਤੀ ਭੁੱਲ ਜਾਨਾ ਕਿਉਂਕਿ ਅਸੀਮ ਨਾਲ, ਅਣਗਿਣਤ ਨਾਲ, ਅਥਾਹ ਨਾਲ ਵਾਹ ਪੈਂਦਾ ਹੈ। ਜਿਸ ਸੱਚ ਦੇ ਰਥਰੂ ਹਾਂ, ਲਫਜ਼ਾਂ ਅਤੇ ਹਿੰਦਸਿਆਂ ਵਿਚ ਨਹੀਂ ਆਉਂਦਾ। ਸੱਚ ਸਭ ਤੋਂ ਉਪਰ ਹੈ ਇਸ ਕਰਕੇ ਗੜਬੜ ਹੋ ਜਾਂਦੀ