ਸੰਸਾਰ ਵਿਚ ਉਹ ਪਹਿਲੀ ਔਰਤ ਹੈ ਜਿਸਨੇ ਆਪਣਾ ਧਰਮ ਚਲਾਉਣ ਵਿਚ ਕਾਮਯਾਬੀ ਹਾਸਲ ਕੀਤੀ। ਉਸਨੇ ਬੁੱਧ, ਜ਼ਰਥਸਤ੍ਰ, ਮੁਹੰਮਦ ਨਾਲ ਮੁਕਾਬਲਾ ਕੀਤਾ ਜਿਸ ਕਰਕੇ ਮੈਂ ਉਸਦਾ ਸ਼ੁਕਰਗੁਜ਼ਾਰ ਹਾਂ। ਕਿਸੇ ਨੂੰ ਕਰਨਾ ਪੈਣਾ ਸੀ ਇਸ ਤਰ੍ਹਾਂ। ਆਦਮੀ ਨੂੰ ਉਸ ਦੀ ਔਕਾਤ ਦਿਖਾਣੀ ਜਰੂਰੀ ਸੀ। ਇਸ ਕਾਰਨ ਉਸ ਦਾ ਸ਼ੁਕਰਾਨਾ।
ਦ ਸੀਕਰਿਟ ਡਾਕਟਰਿਨ ਵਿਚ ਪੂਰਾ ਤਾਂਤਰਿਕ ਕਬਾੜ ਹੈ ਪਰ ਬਹੁਤ ਸੁਹਣੇ ਹੀਰੇ ਅਤੇ ਕੰਵਲ ਫੁਲ ਹਨ। ਬਹੁਤਾ ਕਚਰਾ ਇਸ ਕਰਕੇ ਹੈ ਕਿਉਂਕਿ ਉਹ ਮਾਲ ਇਧਰੋਂ ਉਧਰੋਂ ਇਕੱਠਾ ਕਰੀ ਗਈ। ਕੰਮ ਦਾ ਹੈ ਕਿ ਨਿਕੰਮਾ ਬਿਨਾ ਪ੍ਰਵਾਹ ਕੀਤਿਆਂ ਉਹ ਹਰ ਥਾਂ ਤੋਂ ਹਰ ਤਰ੍ਹਾਂ ਦਾ ਕਚਰਾ ਇਕੱਤਰ ਕਰਦੀ ਗਈ। ਵਿਅਰਥ ਬਕਵਾਸ ਨੂੰ ਉਸ ਨੇ ਤਰਤੀਬਵਾਰ ਇਕੱਠਾ ਸਜਾ ਦਿੱਤਾ। ਅਸਲੀ ਕਾਰੀਗਰੀ। ਪਰ ਥੋੜੇ ਕੁ ਹੀਰੇ ਹਨ ਇਸ ਵਿਚ, ਅਫਸੋਸ, ਬਹੁਤ ਥੋੜੇ।
ਕੁਲ ਮਿਲਾ ਕੇ ਕਹਿ ਸਕਦੇ ਹਾਂ ਕੁਝ ਨਹੀਂ ਇਹ ਕਿਤਾਬ। ਇਸ ਕਿਤਾਬ ਨੂੰ ਰੱਖ ਲਿਆ ਲਿਸਟ ਵਿਚ ਕਿਉਂਕਿ ਇਕ ਜ਼ਨਾਨੀ ਦਾ ਨਾਮ ਵੀ ਚਾਹੀਦਾ ਹੈ। ਮੇਰੇ ਤੇ ਮਰਦਾਨਗੀ ਦੀ ਧੌਂਸ ਜਮਾਉਣ ਦਾ ਇਲਜਾਮ ਨਾ ਲਗੇ। ਮੈਂ ਜਨਾਨੀਆਂ ਦੇ ਹਕ ਵਿਚ ਤਾਂ ਧੌਂਸ ਜਮਾ ਸਕਦਾ ਹਾਂ, ਮਰਦਾਂ ਦੇ ਹੱਕ ਵਿਚ ਨਹੀਂ।
ਛੇਵੀਂ ਹੈ ਮੀਰਾ ਦੇ ਭਜਨ। ਬਲਾਵਸਕੀ ਮਗਰੋਂ ਮੀਰਾ ਦਾ ਨਾਮ ਲਿਖਣਾ ਚਾਹੀਦਾ ਸੀਤਾਂ ਕਿ ਸੰਤੁਲਨ ਬਣਿਆ ਰਹੇ। ਬਲਾਵਸਕੀ ਏਨੀ ਵਜ਼ਨਦਾਰ ਹੈ ਕਿ ਸਮਤੋਲ ਰੱਖਣ ਲਈ ਕੁਝ ਹੋਰ ਜਨਾਨੀਆਂ ਦਾ ਜ਼ਿਕਰ ਕਰਨਾ ਠੀਕ ਰਹੇਗਾ। ਇਹੋ ਕਰਾਂਗਾ ਮੈਂ। ਤਾਂ ਛੇਵੀਂ ਕਿਤਾਬ ਹੈ ਮੀਰਾ ਦੇ ਭਜਨ। ਕਿਸੇ ਔਰਤ ਜਾਂ ਮਰਦ ਵਲੋਂ ਗਾਏ ਗਏ ਇਹ ਬਿਹਤਰੀਨ ਭਜਨ ਹਨ। ਇਨ੍ਹਾਂ ਦਾ ਅਨੁਵਾਦ ਨਹੀਂ ਹੋ ਸਕਦਾ। ਮੀਰਾ ਆਖਦੀ ਹੈ- ਮੈਂ ਤੋ ਪ੍ਰੇਮ ਦੀਵਾਨੀ, ਇਨਾ ਪਿਆਰ ਕੀਤਾ ਕਿ ਪਾਗਲ ਹੋ ਗਈ। ਤੁਹਾਨੂੰ ਇਸ਼ਾਰਾ ਮਿਲ ਗਿਆ ਹੋਣਾ ਕਿਸ ਕਿਸਮ ਦੇ ਉਸਨੇ ਗੀਤ ਗਾਏ। ਉਹ ਰਾਜਕੁਮਾਰੀ ਸੀ, ਮਹਾਂਰਾਣੀ ਸੀ ਪਰ ਮਹਿਲ ਤਿਆਗ ਗਲੀਆਂ ਦੀ ਮੰਗਤੀ ਹੋ ਗਈ। ਵੀਣਾ ਵਜਾਉਂਦੀ ਉਹ ਗਲੀਆਂ ਬਜਾਰਾਂ, ਪਿੰਡਾਂ ਸ਼ਹਿਰਾਂ ਵਿਚ ਨਚਦੀ ਗਾਉਂਦੀ ਫਿਰਦੀ। ਮੀਰਾ ਦੀਆਂ ਗੱਲਾਂ ਮੈਂ ਹਿੰਦੀ ਵਿਚ ਕੀਤੀਆਂ, ਜੋ ਮੈਂ ਕਿਹਾ ਕੋਈ ਸ਼ੰਦਾਈ ਉਨ੍ਹਾਂ ਦਾ ਅਨੁਵਾਦ ਕਰ ਦਏਗਾ।
ਸੱਤਵੀਂ ਕਿਤਾਬ ਫਿਰ ਔਰਤ ਦੀ। ਮੈਂ ਸਮਤੋਲ ਕਾਇਮ ਕਰਨ ਦਾ ਇੱਛੁਕ ਹਾਂ। ਬਲਾਵਸਕੀ ਸਚਮੁਚ ਭਾਰੀ ਸੀ, ਸਾਹਿਤਕ ਪੱਖੋਂ ਭਾਰੀ, ਤਿੰਨ ਸੌ ਪੌਂਡ ਵਜ਼ਨ ਤਾਂ ਉਸ ਦਾ ਹੋਇਗਾ ਹੀ। ਤਿੰਨ ਸੋ ਪੌਂਡ ਭਾਰ, ਇਕ ਔਰਤ ਦਾ। ਤੁਹਾਡੇ ਬੌਕਸਰ ਮੁਹੰਮਦ ਅਲੀ ਨੂੰ ਉਹ ਅੱਖ ਝਪਕਦਿਆਂ ਸੁੱਟ ਲੈਂਦੀ। ਇਸ ਅਖੌਤੀ ਜਾਂਬਾਜ਼ ਮੁਕੇਬਾਜ਼ ਨੂੰ ਉਹ ਪੈਰਾਂ ਹੇਠ ਰੋਂਦ ਕੇ ਚਟਣੀ ਬਣਾ ਦਿੰਦੀ, ਨਾਮੋ ਨਿਸ਼ਾਨ ਬਾਕੀ