ਆਉਣਾ
ਜਾਣਾ
ਮੁਰਗਾਬੀ
ਉਡ ਚੁਕੇ ਪੱਤੇ
ਕਿਸੇ ਰਹਿਬਰ ਦੀ ਲੋੜ ਨਹੀਂ
ਸਚ ਅਕਥ ਹੈ। ਕਿਧਰੇ ਪੈੜਾਂ ਨਹੀਂ। ਅਕਾਸ਼ ਵਿਚ ਉਡਦੇ ਪਰਿੰਦਿਆਂ ਦੀਆਂ ਪੈੜਾਂ ਨਹੀਂ ਹੁੰਦੀਆਂ... ਬੁੱਧ ਅਸਮਾਨ ਵਿਚ ਉਡਦੇ ਪੰਛੀ ਹਨ।
ਬੁੱਧ ਹਮੇਸ਼ਾ ਆਤਮ ਵਿਰੋਧੀ ਕਥਨ ਕਰਿਆ ਕਰਦੇ ਹਨ, ਇਹੋ ਬੜੀ ਪਿਆਰੀ ਗੱਲ ਹੈ ਕਿ ਆਖਰ ਬੋਲਦੇ ਤਾਂ ਹਨ। ਆਪਾ ਵਿਰੋਧੀ ਕਥਨ ਬਰੀਰ ਉਹ ਬੋਲ ਨਹੀਂ ਸਕਦੇ, ਉਨ੍ਹਾਂ ਦੇ ਵਸ ਦੀ ਗਲ ਨਹੀਂ। ਸੱਚ ਬੋਲਣਾ ਆਪਣੇ ਆਪ ਵਿਰੁੱਧ ਬੋਲਣਾ ਹੁੰਦੈ। ਨਾ ਬੋਲਣਾ ਵੀ ਆਪਾ ਵਿਰੋਧੀ ਹੁੰਦਾ ਹੈ, ਜਦੋਂ ਤੁਸੀਂ ਚੁਪ ਰਹਿਣ ਦੀ ਕੋਸ਼ਿਸ਼ ਕਰਦੇ ਹੋ ਉਦੋਂ ਤੁਹਾਡੀ ਖਾਮੋਸ਼ੀ ਵੀ ਕੋਈ ਸੁਨੇਹਾ ਦਿੰਦੀ ਹੈ, ਸ਼ਬਦ ਨਹੀਂ ਤਾਂ ਨਾ ਸਹੀ, ਸੁਨੇਹਾ ਤਾਂ ਜਾ ਰਿਹਾ ਹੈ।
ਆਪਣੇ ਸਭ ਤੋਂ ਮਹਾਨ ਗ੍ਰੰਥ ਦਾ ਨਾਮ ਬੁੱਧ ਨੇ ਧਮਪਦ ਰੱਖਿਆ ਜਿਸ ਵਿਚ ਗੜਬੜਾਂ ਈ ਗੜਬੜਾਂ ਹਨ। ਉਸ ਤੋਂ ਵਧੀਕ ਗਲਤੀਆਂ ਮੈਥੋਂ ਸਿਵਾ ਹੋਰ ਕੋਈ ਨਹੀਂ ਕਰ ਸਕਦਾ। ਮੈਥੋਂ ਹਾਰ ਕੇ ਉਹ ਖੁਸ਼ ਹੋਏਗਾ ਯਕੀਨਨ ਜਿਵੇਂ ਕਦੀ ਕਦਾਈਂ ਪਿਤਾ ਆਪਣੇ ਬੱਚੇ ਨਾਲ ਖੇਡਦਿਆਂ ਹਾਰ ਕੇ ਖੁਸ਼ ਹੁੰਦਾ ਹੈ। ਪਿਤਾ ਨੂੰ ਕੁਸ਼ਤੀ ਵਿਚ ਢਾਹ ਕੇ ਵਿਜਈ ਬੱਚਾ ਉਸਦੀ ਛਾਤੀ ਤੇ ਚੜ੍ਹਿਆ ਬੈਠਾ ਹੈ, ਪਿਤਾ ਨੇ ਉਸ ਨੂੰ ਜਿੱਤਣ ਦੀ ਆਗਿਆ ਦੇ ਦਿੱਤੀ। ਬੁੱਧਾਂ ਨੂੰ ਜਿਹੜੇ ਬੰਦੇ ਪਿਆਰ ਕਰਦੇ ਨੇ, ਬੁੱਧ ਉਨ੍ਹਾਂ ਤੋਂ ਹਾਰ ਕੇ ਖੁਸ਼ ਹੁੰਦੇ ਨੇ। ਮੇਰੇ ਚੇਲੇ ਮੈਨੂੰ ਹਰਾ ਦੇਣ, ਆਗਿਆ ਹੈ, ਮੇਰੇ ਤੋਂ ਅਗੇ ਨਿਕਲ ਜਾਣ। ਤੁਹਾਡਾ ਚੇਲਾ ਤੁਹਾਡੇ ਤੋਂ ਉਚੇਰੀ ਅਵਸਥਾ ਉਪਰ ਜਾ ਪੁਜੇ ਇਸ ਤੋਂ ਵਧੀਕ ਮੰਗਲਮਈ ਹੋਰ ਕੀ ਹੋ ਸਕਦੇ?
ਬੁੱਧ ਧਮਪਦ ਨਾਮ ਰੱਖ ਕੇ ਦਸ ਰਿਹਾ ਹੈ ਉਹ ਕੀ ਕਰੇਗਾ, ਉਹ ਅਬੋਲ ਨੂੰ ਬੋਲ ਦਏਗਾ, ਅਕਹਿ ਨੂੰ ਕਹੇਗਾ, ਅਕਥ ਦਾ ਕਥਨ ਕਰੇਗਾ। ਅਕਥ ਦੀ ਕਥਾ ਉਸ ਨੇ ਅਜਿਹੀ ਖੂਬਸੂਰਤੀ ਨਾਲ ਕੀਤੀ ਕਿ ਧਮਪਦ ਐਵਰੈਸਟ ਹੋ ਗਿਆ। ਪਰਬਤ ਦਰ ਪਰਬਤ ਮੌਜੂਦ ਹਨ ਪਰ ਐਵਰੈਸਟ ਤੋਂ ਉਚਾ ਕੋਈ ਨਹੀਂ।
ਮੈਂ ਬੁੱਧ ਨੂੰ ਆਸਣ ਤੇ ਬੈਠਿਆਂ ਦੇਖਿਆ, ਮੈਂ ਹੋਰਾਂ ਨੂੰ ਵੀ ਦੇਖਿਆ ਹੈ, ਬਹੁਤ ਪਿਆਰਿਆਂ ਸੁਹਣਿਆਂ ਅਤੇ ਨਾਜਕ ਲੋਕਾਂ ਨੂੰ ਜਿਹੜੇ ਬਲਾਵਸਕੀ ਵਾਂਗ ਪੈਰ ਪਟਕਦੇ ਚੀਕਦੇ ਨਹੀਂ, ਇਹ ਨਹੀਂ