ਕਹਿੰਦੇ ਮੈਨੂੰ ਆਉਣ ਦਿਉ। ਮਹਾਂਵੀਰ ਨੂੰ ਨਿਰਵਸਤਰ ਦੇਖਿਆ ਸੱਚ ਨੰਗਾ ਹੁੰਦੈ। ਖਾਮੋਸ਼ ਖਲੌਤਾ। ਗ੍ਰੰਥ ਉਸ ਕੋਲ ਨਹੀਂ ਉਸਦੇ ਚੇਲਿਆਂ ਕੋਲ ਸੀ।
ਦੂਜਾ ਗ੍ਰੰਥ - ਜਿਨ ਸੂਤਰ । ਵਿਜੇਤਾ ਦੇ ਸੂਤਰ। ਸੁਹਣਾ ਲਫਜ਼ ਹੈ ਜਿਨ, ਇਸ ਦਾ ਮਾਇਨਾ ਵਿਜੇਤਾ। ਜਿਸ ਨੇ ਆਪਣੇ ਆਪ ਨੂੰ ਜਿਤ ਲਿਆ।
ਇਨ੍ਹਾਂ ਸੂਤਰਾਂ ਬਾਰੇ ਮੈਂ ਕਈ ਜਿਲਦਾਂ ਵਿਚ ਗੱਲਾਂ ਕੀਤੀਆਂ ਹਨ ਪਰ ਅੰਗਰੇਜ਼ੀ ਵਿਚ ਅਨੁਵਾਦ ਨਹੀਂ ਹੋਏ। ਇਕ ਗਲ ਕਹਿਣੀ ਜਰੂਰੀ ਹੈ, ਜਿਨ ਸੂਤਰ ਨੂੰ ਮੈਂ ਲਿਖਤ ਦੇ ਅਖੀਰ ਵਿਚ ਰੱਖਿਆ ਹੈ।
ਮਹਾਂਵੀਰ ਜਿਨਾ ਖਾਮੋਸ਼ ਕੋਈ ਨਹੀਂ, ਨਿਰਵਸਤਰ ਕੋਈ ਨਹੀਂ। ਕੇਵਲ ਖਾਮੋਸ਼ੀ ਨਿਰਵਸਤਰ ਹੋ ਸਕਦੀ ਹੈ। ਯਾਦ ਰੱਖਣਾ ਮੈਂ ਨਿਰਵਸਤਰ ਕਿਹੈ, ਨੰਗਾ ਨਹੀਂ। ਦੋਵੇਂ ਲਫਜ਼ ਵਖ ਵਖ ਹਨ। ਨੰਗਾ ਅਸ਼ਲੀਲ ਹੁੰਦੈ, ਨਿਰਵਸਤਰ ਤੁਹਾਡੇ ਪ੍ਰਤੱਖ ਹੈ, ਤੁਹਾਡੀ ਪੁੱਜਤ ਵਿਚ ਹੈ, ਅਣਕੱਜਿਆ ਹੈ। ਬੱਚਾ ਨੰਗਾ ਨਹੀਂ ਹੁੰਦਾ, ਨਿਰਵਸਤਰ ਹੁੰਦੈ। ਬਿਠਾ ਲਿਬਾਸ ਦੇ ਮਹਾਂਵੀਰ ਬੇਅੰਤ ਸੁਹਣਾ ਹੈ।
ਕਹਿੰਦੇ ਨੇ ਮਹਾਵੀਰ ਨੇ ਕਿਸੇ ਅੱਗੇ ਆਪਣੇ ਸੂਤਰ ਬੋਲੇ ਨਹੀਂ, ਉਸ ਦੇ ਬਹੁਤ ਕਰੀਬੀ ਚੇਲੇ ਨੇੜੇ ਬੈਠੇ ਹੁੰਦੇ, ਉਨ੍ਹਾਂ ਨੂੰ ਆਪੇ ਬਾਣੀ ਸੁਣਾਈ ਦੇ ਦਿੰਦੀ। ਅਚੰਭੇਜਨਕ.. ਮਹਾਂਵੀਰ ਦੁਆਲੇ ਗਿਆਰਾਂ ਚੇਲੇ ਬੈਠੇ ਹਨ, ਜਦੋਂ ਸਾਰਿਆਂ ਨੂੰ ਇਕੋ ਆਵਾਜ਼ ਸੁਣਾਈ ਦਿੰਦੀ ਉਦੋਂ ਉਹ ਲਿਖ ਲੈਂਦੇ... ਕਿ ਹੁਣ ਠੀਕ ਹੈ, ਲਿਖਣ ਯੋਗ ਹੈ। ਵਿਸਥਾਰ ਨਾਲ ਮਹਾਂਵੀਰ ਕੁਝ ਨਹੀਂ ਆਖਦੇ ਸਨ, ਤਰੰਗਾਂ ਨਾਲ ਰਮਜ਼ ਨਾਲ ਸਮਝਾ ਦਿੰਦੇ।
ਜਿਨ ਸੂਤਰ ਸੰਸਾਰ ਦੇ ਹੋਰ ਗ੍ਰੰਥਾ ਤੋਂ ਬਿਲਕੁਲ ਵਖਰੇ ਤਰੀਕੇ ਨਾਲ ਲਿਖੇ ਗਏ। ਭਗਵਾਨ ਖਾਮੋਸ਼ ਗਿਆਰਾਂ ਚੇਲਿਆਂ ਨੂੰ ਇਕੋ ਧੁਨੀ ਸੁਣਾਈ ਦਿੰਦੀ, ਇਕੋ ਸ਼ਬਦ, ਉਹ ਲਿਖ ਲੈਂਦੇ। ਜਿਨ ਸੂਤਰਾਂ ਦਾ ਪ੍ਰਕਾਸ਼ ਇਸ ਤਰ੍ਹਾਂ ਹੋਇਆ। ਕਿਆ ਗਜਬ ਦਾ ਜਨਮ ਹੈ ਇਕ ਗ੍ਰੰਥ ਦਾ। ਇਸ ਤੋਂ ਸੁਹਣਾ ਪ੍ਰਕਾਸ਼ ਕਿਵੇਂ ਹੋ ਸਕਦੇ ਕਿਸੇ ਗ੍ਰੰਥ ਦਾ, ਆਦਮੀ ਸਿਖਰ ਤੋਂ ਸਿਖਰ ਜਿਹੜੀ ਰੋਸ਼ਨੀ ਹਾਸਲ ਕਰ ਸਕਦਾ ਹੈ ਉਹ ਹੈ ਇਸ ਵਿਚ। ਆਪਣੇ ਆਪ ਉਪਰ ਵਿਜੇ ਹਾਸਲ ਕਰਨ ਦਾ ਸੰਪੂਰਨ ਵਿਗਿਆਨ।
ਤੀਜੀ ਕਿਤਾਬ। ਮੈਂ ਇਕ ਬੰਦਾ ਦੇਖਿਆ ਤਾਂ ਪਛਾਣ ਨਾ ਸਕਿਆ। ਅਜੀਬ ਹੈ, ਮੈਂ ਸੋਚਿਆ ਆਪਣੇ ਰਸਤਿਆਂ ਉਤੇ ਮੈਂ ਹਜ਼ਾਰਾਂ ਜ਼ਿੰਦਗੀਆਂ ਵਿਚੋਂ ਦੀ ਗੁਜ਼ਰਿਆ, ਹਜ਼ਾਰਾਂ ਨੂੰ ਮਿਲਿਆ, ਬੜੀਆਂ ਸੰਸਥਾਵਾਂ ਦੇਖੀਆਂ। ਇਹ ਕੌਣ ਹੋਇਆ ! ਪਛਾਣ ਵਿਚ ਨਹੀਂ ਆਉਂਦਾ। ਕੋਈ ਮੁਰਸ਼ਦ ਨਹੀਂ ਹੈ, ਇਸੇ ਕਰਕੇ ਪਛਾਣਿਆ ਨਾ ਗਿਆ ਪਰ ਏਨੇ ਨਿਮਰ ਬੰਦੇ ਨੂੰ ਸ਼ਾਮਲ ਕਰਨਾ ਪਏਗਾ। ਮੈਨੂੰ ਉਸ ਦੀ ਕਿਤਾਬ ਹਮੇਸ਼ਾ ਵਧੀਆ ਲੱਗੀ। ਪਹਿਲੀਆਂ ਇਕਵੰਜਾ ਕਿਤਾਬਾਂ ਵਿਚ ਇਹ ਕਿਤਾਬ ਕਿਉਂ ਨਹੀਂ ਆਈ, ਕਹਿ