ਜਿਸ ਛਿਣ ਤੁਹਾਨੂੰ ਸਮਝ ਆ ਗਈ ਸਾਰੀ ਸ੍ਰਿਸ਼ਟੀ ਮਜ਼ਾਕ ਹੈ, ਤੁਹਾਨੂੰ ਗਿਆਨ ਹੋ ਗਿਆ। ਹੋਰ ਕੋਈ ਗਿਆਨ ਨਹੀਂ, ਕੋਈ ਜਾਗਰਣ ਨਹੀਂ। ਬਾਕੀ ਸਭ ਕੁਝ ਆਭਾਸ ਹੈ, ਨਕਲੀ ਹੈ।
ਕਿਥੇ ਪੁੱਜੀ ਗਿਣਤੀ ਦੇਵਗੀਤਾ? ਕਿਨਵਾਂ ਨੰਬਰ ਹੈ ਕਿਤਾਬਾਂ ਦਾ? ਮੇਰੇ ਦੇਹਾਂਤ ਪਿਛੋਂ ਵੀ ਰਿਕਾਰਡ ਦਰੁਸਤ ਰਹਿਣਾ ਚਾਹੀਦਾ ਹੈ।
-ਛੇ ਓਸ਼ੋ ।
ਵਾਹ। ਕਿੰਨਾ ਚੰਗਾ ਲਗਦੈ ਇਹ ਕਹਿਣਾ ਮੇਰੇ ਮਰਨ ਪਿਛੋਂ। ਸਚਮੁਚ ਮਰ ਚੁਕਿਆਂ ਹਾਂ ਤਾਂ ਹੀ ਤਾਂ ਤੁਸੀਂ ਮੈਨੂੰ ਮੁਕਤ ਆਤਮਾ ਕਹਿੰਦੇ ਹੋ। ਜੇ ਮੈਂ ਨਹੀਂ ਮਰਿਆ ਫਿਰ ਮੈਨੂੰ ਮੁਕਤ ਆਤਮਾ ਕਹਿਣਾ ਸਹੀ ਨਹੀਂ।
ਮਰਨ ਉਪਰਾਂਤ ਲਫਜ਼ ਮੇਰੇ ਕੋਲ ਅਚਾਨਕ ਆ ਗਿਆ। ਕਹਿਣਾ ਤਾਂ ਮੈਂ ਇਹ ਸੀ ਕਿ ਇਹ ਗੱਲ ਪਿਛੋਂ ਸੁੱਝੀ, ਕਿਹਾ ਗਿਆ ਮਰਨ ਉਪਰਾਂਤ। ਸਚ ਕਦੇ ਕਦੇ ਅਚਾਨਕ ਪ੍ਰਗਟ ਹੁੰਦਾ ਹੈ ਆਪੇ। ਗਿਣਿਆ ਮਿਥਿਆ, ਤਰਤੀਬਵਾਰ, ਮਨਇਫਿਤ ਨੀਂ। ਜਵਾਲਾਮੁਖੀ ਵਾਂਗ ਆਪੇ ਖੋਲ ਪੈਂਦਾ ਹੈ। ਜਿਹੜੀ ਗਲ ਮੈਂ ਕਰਨੀ ਨਹੀਂ ਸੀ ਆਪੇ ਕਹੀ ਗਈ। ਸਚ ਦਾ ਆਪਣਾ ਈ ਤਰੀਕਾ ਹੁੰਦੈ। ਮੈਂ ਅਤੀਤ ਪੁਰਖ ਹਾਂ, ਬੜੀ ਦੇਰ ਪਹਿਲਾਂ ਮਰ ਗਿਆ ਸਾਂ।
ਛੇਵਾਂ ਮੈਂ ਹਰਮਨ ਹੱਸ ਦੇਖਿਆ। ਜਿਹੜੇ ਗਿਆਨ ਤੋਂ ਪਾਰ ਲੰਘ ਜਾਂਦੇ ਨੇ ਉਨ੍ਹਾਂ ਦੇ ਕਹਿਣੇ ਹੀ ਕਿਆ, ਹੰਸ ਗਿਆਨ ਤੱਕ ਵੀ ਨਹੀਂ ਅਪੜਿਆ। ਉਹ ਸਿਧਾ ਸਾਦਾ ਬੰਦਾ ਸੀ ਪਰ ਕਾਵਿ ਦੇ ਖੰਭਾਂ ਤੇ ਸਵਾਰ ਹੋ ਕੇ ਉਸ ਨੇ ਸੰਸਾਰ ਦੀ ਮਹਾਨ ਕਿਤਾਬ ਸਿਧਾਰਥ ਲਿਖ ਦਿੱਤੀ।
ਗੌਤਮ ਬੁੱਧ ਦਾ ਅਸਲ ਨਾਮ ਜੋ ਮਾਪਿਆਂ ਵਲੋਂ ਰੱਖਿਆ ਗਿਆ ਸਿਧਾਰਥ ਸੀ। ਉਸ ਨੂੰ ਗੌਤਮ ਬੁੱਧ ਕਿਹਾ ਗਿਆ। ਗੌਤਮ ਉਸ ਦਾ ਖਾਨਦਾਨੀ ਨਾਮ ਸੀ। ਬੁੱਧ ਮਾਇਨੇ ਜਾਗ੍ਰਿਤ। ਜੋਤਸ਼ੀਆਂ ਦੀ ਸਲਾਹ ਨਾਲ ਮਾਪਿਆਂ ਨੇ ਸਿਧਾਰਥ ਨਾਮ ਰੱਖਿਆ। ਸੁਹਣਾ ਨਾਮ ਹੈ। ਸਿਧਾਰਥ ਸ਼ਬਦ ਦਾ ਮਾਇਨਾ ਹੈ ਜਿਹੜਾ ਅਰਥ ਤਕ ਪੁੱਜ ਗਿਆ ਹੋਵੇ। ਸਿਧ ਮਾਇਨੇ ਪ੍ਰਾਪਤ, ਅਰਥ ਤੋ ਭਾਵ ਮਾਇਨਾ। ਪੂਰਾ ਮਤਲਬ ਇਹ ਹੋਇਆ - ਜਿਸ ਨੂੰ ਜੀਵਨ ਦਾ ਬੋਧ ਹੋ ਗਿਆ, ਜਿਸਨੇ ਜੀਵਨ ਦੀ ਥਾਹ ਪਾ ਲਈ। ਜੋਤਸ਼ੀ, ਮਾਪੇ, ਉਹ ਲੋਕ ਜਿਨ੍ਹਾਂ ਨੇ ਸਿਧਾਰਥ ਨਾਮ ਰੱਖਿਆ ਯਕੀਨਨ ਸਿਆਣੇ ਲੋਕ ਹੋਣਗੇ। ਪਹੁੰਚੇ ਹੋਏ ਨਾ ਸਹੀ ਸਿਆਣੇ ਤਾਂ ਸਨ ਹੀ, ਦੁਨੀਆਂਦਾਰੀ ਵਿਚ ਅਵੱਸ਼ ਸਮਝਦਾਰ।
ਦੁਹਰਾਈ ਤਾਂ ਹਰਮਨ ਹੈਸ ਨੇ ਸਿਧਾਰਥ ਦੀ ਕਹਾਣੀ ਹੀ ਪਰ ਵਖਰੇ ਤਰੀਕੇ। ਦਿਸ਼ਾ ਉਹੀ, ਅਰਥ ਉਹੀ। ਹਰਮਨ ਨੇ ਇਹ ਕਥਾ ਲਿਖੀ ਹੋਵੇ ਤੇ ਖੁਦ ਸਿਧ ਨਾ ਹੋ ਗਿਆ ਹੋਵੇ, ਦਿਲ ਨਹੀਂ