ਨਾਲ ਤੁਹਾਡੀ ਖੋਪੜੀ ਤੋੜ ਦਿਆਂ। ਤੁਹਾਡੇ ਲਈ ਕੰਵਲ ਨਹੀਂ ਹਾਂ ਮੈਂ ਪਰ ਜੋ ਤੁਸੀਂ ਕਰ ਰਹੇ ਹੋ ਵਧੀਆ ਹੈ।
ਦਸਵੀਂ ਕਿਤਾਬ ਹੈ ਉਮਾ ਸਵਾਤੀ ਦੀ। ਇਸ ਬਾਰੇ ਗਲ ਕਰਨ ਲਈ ਹਮੇਸ਼ਾ ਸੋਚਦਾ ਰਿਹਾ। ਉਮਾ ਸਵਾਤੀ ਗੂੜ੍ਹ ਹੈ ਪਰ ਖੁਸ਼ਕ, ਜਿੰਨੇ ਇਸ ਵੇਲੇ ਮੇਰੇ ਹੇਠ ਨਮੀ ਦੀ ਗੈਰ ਹਾਜ਼ਰੀ ਕਾਰਨ ਖੁਸ਼ਕ ਨੇ। ਉਸਨੇ ਅਨੰਤ ਸੱਚ ਦੀ ਸਹੀ ਪਰ ਖੁਸ਼ਕ ਵਿਆਖਿਆ ਕੀਤੀ ਹੈ। ਉਸ ਦੀ ਕਿਤਾਬ ਦਾ ਨਾਮ ਹੈ ਤੱਤ ਸੂਤਗ ਤੱਤ ਮਾਇਨੇ ਅਨੰਤ ਸਤਿ। ਜੋ ਸਾਡੇ ਬਿਲਕੁਲ ਸਾਹਮਣੇ ਹੈ ਉਹ 'ਇਹ ਹੈ ਤੇ ਜੋ ਅਪਰੰਪਾਰ ਹੈ ਉਸ ਨੂੰ 'ਉਹ' ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਹ This ਅਤੇ That ਹਨ।
ਰੌਲਾ ਨਾ ਪਾ ਦੇਵਗੀਤ। ਮੈਨੂੰ ਪਤੇ ਅਪਣੀ ਮਨੀਸ਼ਰੀ ਬਾਬਤ ਤੂੰ ਬੜਾ ਜਾਣਕਾਰ ਹੈ। ਮੈਨੂੰ ਤੇਰੀ ਚੇਤਨਾ ਦਾ ਪਤਾ ਹੈ, ਇਹੋ ਅਸਲੀ ਮਸਲਾ ਹੈ।
ਤੱਤਸੂਤਰ ਸੁਹਣੀ ਹੈ, ਮੈਂ ਇਸ ਬਾਰੇ ਗਲਾਂ ਕਰਨੀਆਂ ਸਨ ਪਰ ਬਾਰ ਬਾਰ ਮੁਲਤਵੀ ਕਰਦਾ ਗਿਆ। ਕੁੰਡਕੁੰਡ ਦੇ ਸਮਯਸਾਰ ਵਾਂਗ ਇਹ ਬਹੁਤੀ ਗਣਿਤਵਾਚਕ ਹੈ। ਸਾਰੇ ਜੈਨੀ ਸਾਧੂ ਇਸੇ ਤਰ੍ਹਾਂ ਦੇ ਹਨ, ਖੁਸ਼ਕ, ਸਿਰੇ ਦੇ ਬੇਰਸ।
ਲੱਛਮੀ ਨੇ ਆਪਣਾ ਟਿਕਾਣਾ ਬਣਾਉਣ ਲਈ ਕੱਛ ਦਾ ਪਹਾੜੀ ਥਾਂ ਚੁਣਿਆ। ਮਹਾਂਵੀਰ, ਕੁੰਡਕੁੰਡ, ਉਮਾ ਸਵਾਤੀ ਕੱਛ ਵਿਚ ਰਹਿਣਾ ਪਸੰਦ ਕਰਨ। ਕੇਹਾ ਬਦਕਿਸਮਤ ਹਾਂ ਮੈਂ। ਹਮੇਸ਼ਾ ਹਿਮਾਲਾ ਵਿਚ ਰਹਿਣਾ ਚਾਹਿਆ ਪਰ ਇਨ੍ਹਾਂ ਲੋਕਾਂ ਸਦਕਾਂ ਪਹਾੜਾਂ ਵਿਚ ਰਹਿਣ ਦਾ ਲਾਲਚ ਤਿਆਗਣਾ ਪਿਆ।
ਬੁੱਧ, ਬੋਧੀਧਰਮ, ਬਾਸ਼ੋ, ਉਮਰ ਖਯਾਮ, ਖਲੀਲ ਜਿਬਰਾਨ, ਮਿਖਾਈਲ ਨਈਮੀ ਨਾਲ ਇਉਂ ਨਹੀਂ ਹੋਇਆ। ਇਸ ਵਿਚ ਭੇਦ ਹੋਵੇਗਾ ਕੋਈ। ਮੈਨੂੰ ਆਪਣਾ ਟਿਕਾਣਾ ਹਿਮਾਲਾ ਜਿਹਾ ਸੁਹਣਾ ਬਣਾਉਣਾ ਪਏਗਾ। ਮੰਨ ਜਾਉ ਮੇਰੀ ਗੱਲ, ਜਿਥੇ ਮੈਂ ਹਾਂ ਉਹੀ ਥਾਂ ਦੁਨੀਆਂ ਦੀ ਸਭ ਤੋ ਸੁਹਣੀ ਜਗਾਹ ਬਣ ਜਾਏਗੀ। ਸ਼ਰਤ ਲਾ ਲਉ। ਜੋ ਮਰਜੀ ਹੋਵੇ।
ਗਿਆਰਵੀਂ, ਆਖਰੀ ਕਿਤਾਬ ਮਤਲਬ ਕਿ ਅੱਜ ਦੀ ਆਖਰੀ। ਕੱਲ੍ਹ ਕਿਸ ਨੇ ਦੇਖਿਆ। ਆਖਰੀ ਚੀਜ਼ ਇੰਨੀ ਸੁਹਣੀ ਹੋਇਆ ਕਰਦੀ ਹੈ ਕਿ ਮੈਂ ਸਚਮੁਚ ਸਿਆਣਾ ਹੋਵਾਂਗਾ ਜੇ ਇਸ ਨੂੰ ਭੁਲ ਗਿਆ। ਸਾਵਧਾਨ। ਮੈਂ ਮੂਰਖ ਨਹੀਂ ਕਿਹਾ, ਮੈਂ ਆਪਣੇ ਆਪ ਨੂੰ ਸਿਆਣਾ ਕਿਹੈ। ਇਸ ਨੂੰ ਭੁਲਾ ਕੇ ਮੈਂ ਸਿਆਣਪ ਕੀਤੀ। ਜੇ ਮੈਂ ਕਾਫੀ ਮੂਰਖ ਹੁੰਦਾ ਤਾਂ ਭੁਲਾ ਦੇਣਾ ਅਸੰਭਵ ਹੁੰਦਾ। ਫਿਰ ਤਾਂ ਸਭ ਤੋਂ ਪਹਿਲਾਂ ਇਹੋ ਯਾਦ ਆਉਂਦੀ ਨਾ ਕਿ ਆਖਰ ਵਿਚ। ਇਨ ਨੰਰੋਪਾ ਦਾ ਗੀਤ ਹੈ।