"ਦਰਸ਼ਨ ਨਹੀਂ ਜੇ ਦੇਣ ਲੱਗਾ ", ਅਕੁਲਾਕੇ ਅੱਖਾਂ ਖੋਹਲ ਦੇਂਦੇ ਹਨ। ਜਦ ਕਿਸੇ ਸੰਗੀਤ ਦੇ ਉੱਚੇ ਰਸ ਵਿਚ ਆਉਂਦੇ ਹਨ ਤਾਂ ਚੇਤਾ ਇਨ੍ਹਾਂ ਸ਼ਬਦਾਂ ਨੂੰ ਕੰਨਾਂ ਵਿਚ ਲੈ ਆਉਂਦਾ ਹੈ। ਗੱਲ ਕਾਹਦੀ ਉਨ੍ਹਾਂ ਦੇ ਹਰ ਰੰਗ ਤੇ ਹਰ ਗੇੜ ਵਿਚ ਇਸ ਇਕ ਵਾਕ ਦੀ ਗੁੰਜਾਰ ਖਹਿੜਾ ਨਹੀਂ ਛਡਦੀ। ਵਿਦਿਆ ਅਰ ਸਮਝ ਦੇ ਸਾਧਨ ਅਰ ਤਪ ਹਨ ਤੇ ਦਾਨ ਦੇ ਤਰੱਦਦ ਦੇ ਜਿਤਨੇ ਸਾਧਨ ਹੋ ਸਕਦੇ ਸੇ ਕੀਤੇ, ਪਰ ਇਸ ਮਹੀਨੇ ਆਵਾਜ਼ ਦੇ ਚੇਤੇ ਨੇ ਚਿੱਤ ਵਿਚੋਂ ਆਪਣਾ ਨਕਸ਼ ਨਾ, ਮਿਟਣ ਦਿੱਤਾ, ਪਰ ਨਾ ਮਿਟਣ ਦਿੱਤਾ।
ਛੇਤੀ ਹੀ ਉਹ ਭਾਗੇ ਭਰਿਆ ਦਿਨ ਆ ਗਿਆ ਸ੍ਰੀ ਦਿਆਲ ਸਤਿਗੁਰੂ ਜੀ ਨੇ ਰਾਇਪੁਰ ਚਰਨ ਪਾਏ। ਰਾਣੀ ਤੇ ਰਾਣੀ ਦੇ ਅਹਿਲਕਾਰ ਤੇ ਪਰਵਾਰ ਪਰਜਾ ਵਿਚੋਂ ਅਨੇਕਾਂ ਤਰੇ, ਸੋਹਿਨਾ ਤੇ ਮੋਹਿਨਾਂ ਨੇ ਬੀ ਸੁਣਿਆਂ ਕਿ ਉਸ ਮਹਾਂਪੁਰਖ ਦੇ ਗੁਰੂ ਜੀ ਆਏ ਹਨ, ਜਿਨ੍ਹਾਂ ਨੇ ਆਪਣਾ ਆਪ ਕਿਸੇ ਪਰਉਪਕਾਰ ਵਿਚ ਹੋਮ ਦਿੱਤਾ ਸੀ, ਅਰ ਜਿਨ੍ਹਾਂ ਨੂੰ ਅਸਾਂ ਇਕ ਘੁੱਟ ਪਾਣੀ ਦਾ ਨਹੀਂ ਸੀ ਦਿੱਤਾ। ਏਹ ਸੋਆਂ ਕੰਨੀਂ ਪੈ ਚੁਕੀਆਂ ਸਨ ਕਿ ਉਹ ਸੂਰਾ ਤੇ ਪੂਰਾ ਗੁਰੂ ਹੈ। ਇਸ ਸਿਖ ਦੀ ਕਰਨੀ ਤੇ ਜੀਵਨ ਸਮਾਚਾਰ ਨੇ ਬੀ ਨਿਸ਼ਚਾ ਕਰਾ ਦਿੱਤਾ ਸੀ, ਅਰ ਦਰਸ਼ਨਾਂ ਦੀ ਤਾਂਘ ਪੈਦਾ ਕਰ ਦਿੱਤੀ ਸੀ। ਜਦ ਗੁਰੂ ਜੀ ਰਾਇਪੁਰ ਆਏ ਅਰ ਰਾਣੀ ਸਮੇਤ ਅਨਗਿਣਤਾਂ ਨੂੰ ਜੀਅ ਦਾਨ ਮਿਲਿਆ, ਤਦ ਇਨ੍ਹਾਂ ਦੀ ਦਰਸ਼ਨ ਦੀ ਲੋੜ ਬੀ ਕਰਾਰੀ ਭੁੱਖ ਵਿਚ ਬਦਲ ਗਈ, ਪਰ ਜਿੰਨੀ ਵੇਰ ਏਹ ਦਰਸ਼ਨ ਲਈ ਗਏ, ਉਨੀਂ ਵੇਰ ਹੀ ਦਰਸ਼ਨ ਨਹੀਂ ਹੋਏ। ਛੇਕੜ ਜਦ ਸਤਿਗੁਰ ਟੁਰੇ ਤਾਂ ਸੜਕ ਉਤੇ ਅੱਧ ਕੁ ਮੀਲ ਅਗੇਰੇ ਜਾ ਖੜੋਤੇ ਸੰਗਤਾਂ ਤਾਂ ਉਧਰ ਦੀ ਹੀ ਲੰਘੀਆਂ, ਪਰ ਕਲਗੀਆਂ ਵਾਲੇ ਚੋਜੀ ਰਸਤਾ ਹੀ ਛੱਡ ਗਏ ਅਰ ਖੇਤਾਂ ਥਾਣੀਂ ਘੋੜਾ ਪਾ ਕੇ ਉਪਰ ਉਪਰ ਦੀ ਲੰਘ ਗਏ। ਤਦੋਂ ਨਿਰਾਸਤਾ ਨੇ ਇਨ੍ਹਾਂ ਨੂੰ ਨਿਸ਼ਚਾ ਕਰਾ ਦਿੱਤਾ ਕਿ "ਦਰਸ਼ਨ ਨਹੀਂ ਜੇ ਦੇਣ ਲਗਾ" ਏਹ ਅਟੱਲ ਵਾਕ ਹਨ। ਉਦਾਸੀ ਤੇ ਨਿਰਾਸਤਾ ਹੁਣ ਜ਼ੋਰ ਦੇ ਕੇ ਵਧੀ ਅਰ