ਨਹਿਰੀ ਕਿ ਨੌਕਰ ਬਣ ਕੇ ਚੱਲੀਏ,
ਆਪਣੇ ਅਮੀਰੀ ਗੁਣ ਦਾ ਪਤਾ ਥਹੁ ਨਾ ਦੇਵੀਏ ਤੇ ਚੁਪ ਚਾਪ ਸੇਵਾ ਕਰਦੇ ਰਹੀਏ। ਪਰ ਫੇਰ ਜੀ ਨੇ ਕਿਹਾ ਕਿ ਹੋਣਾ ਅਮੀਰ ਤੇ ਦਸਣਾ ਗ਼ਰੀਬ ?
ਜਦੋਂ ਸਰੀਰ ਸੇਵਾ ਕਰੇਗਾ,
ਮਨ ਅਮੀਰੀ ਦੇ ਖਿਆਲ ਵਿਚ ਢਵੇਗਾ ਨਹੀਂ,
ਕਿਉਂਕਿ ਅੰਦਰ ਤਾਂ ਅਮੀਰੀ ਦਾ ਪੱਕਾ ਵਿਸ਼ਵਾਸ ਰਹਿਣਾ ਹੈ। ਜੇ ਸੁਰਤ ਸੱਚ ਮੁੱਚ ਗਰੀਬ ਹੋ ਕੇ ਦਰ ਤੇ ਨਾ ਢੱਠੀ ਤਾਂ ਜਿੱਕੂੰ ਨਿਮਾਣੇ ਸੇਵਕ ਸੇਵਾ ਕਰਦੇ ਹਨ ਉੱਕਰ ਅੰਦਰੋਂ ਬਾਹਰੋਂ ਢਹਿਕੇ ਸੇਵਾ ਕਿੱਕੂੰ ਹੋਵੇਗੀ ?
ਸੋ ਗਰੀਬੀ ਧਾਰਨ ਕਰਕੇ ਹੀ ਚੱਲਣਾ ਸੱਚਾ ਪ੍ਰਾਯਸਚਿਤ ਹੈ। ਇਸ ਤਰ੍ਹਾਂ ਸੋਚ ਸਾਚ ਕੇ ਸੱਚੀਆਂ ਲੋਚਾਂ ਵਾਲਿਆਂ ਨੇ ਮਾਲ ਮਿਲਖ ਵੇਚਕ ਦਾਨ ਕੀਤਾ ਅਤੇ ਲੋੜੀਂਦੀਆਂ ਥਾਵਾਂ ਤੇ ਪੁੰਨ ਅਰਥੀ ਖੂਹ ਬੀ ਲੁਆ ਦਿੱਤੇ ਜੋ ਇਕ ਘੁੱਟ ਪਾਣੀ ਨਾ ਦੇਣ ਬਦਲੇ ਹਜ਼ਾਰਾਂ ਨੂੰ ਸਦਾ ਤੀਕ ਪਾਣੀ ਮਿਲੇ। ਇਉਂ ਧਰਮਸਾਲਾ ਲਈ ਅਰ ਹੋਰ ਗਰੀਬਾਂ ਨੂੰ ਦਾਨ ਕਰਕੇ ਅਖੀਰ ਤਨ ਤੇ ਗ਼ਰੀਬੀ ਦਾਵੇ ਦੇ ਕਪੜਿਆਂ ਨਾਲ ਠਾਕਰ ਦੇ ਦਰਸ਼ਨਾਂ ਨੂੰ ਟੁਰ ਪਏ।
੪. (ਮੋਹਿਨਾ ਦੇ ਦਰਸ਼ਨ)
ਮੋਹਿਨਾ ਤੇ ਮੋਹਿਨਾ ਵਿਦਵਾਨ ਤੇ ਗੁਣੀ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਗੁਣੀਆਂ ਦੀ ਬੜੀ ਕਦਰ ਸੀ । ਗੁਣੀ ਬਣਕੇ ਗੁਣ ਦੇ ਗਾਹਕ ਕੋਲ ਜਾਈਏ ਤਾਂ ਕਦਰਾਂ ਨਾਲ ਮਿਲ ਪੈਣ, ਪਰ ਕਦਰ ਕਰਾਉਣ ਲਈ ਤਾਂ ਅਮੀਰੀ ਨੂੰ ਸੱਟ ਕੇ ਗ਼ਰੀਬੀ ਨਹੀਂ ਲਈ? ਅੰਦਰ ਤਾਂ ਪ੍ਰੇਮ ਦੀ ਚਿਣਗ ਚਉ ਨਹੀਂ ਕਰਨ ਦਿੰਦੀ। ਪ੍ਰੇਮ ਆਖਦਾ ਹੈ, ਪਿਆਰ ਕਰਨਾ ਹੈ ਪਿਆਰ ਕਰਾਉਣ ਦੀ ਹਉਮੈਂ ਵਿਚ ਨਹੀਂ ਫਸਣਾ। ਸੱਚ ਮੁੱਚ ਨਿੰਮ੍ਰਤਾ ਭਾਵ ਵਿਚ ਸੇਵਿਆਂ 'ਪ੍ਯਾਰ' ਹੋਣਾ ਹੈ। ਸੋ ਸੇਵਾ ਹੀ ਹੋਵੇ ਤਾਂ ਠੀਕ ਹੈ। ਹੁਣ ਜੀ ਵਿਚ ਇਹ ਠਾਣੀ ਕਿ ਜੇ ਸਤਿਗੁਰ ਦੇ ਬਾਗ਼ ਵਿਚ ਬੇਲਦਾਰ ਜਾਂ ਛੋਟੇ ਮਾਲੀ, ਜਾਂ ਕਾਮੇਂ ਮਜੂਰ ਦੀ ਜਗ੍ਹਾ ਮਿਲ ਜਾਵੇ ਤਾਂ ਕਰ ਲਈਏ। ਇਹ ਇਕ ਹੁਨਰ ਸੀ, ਜਿਸ ਵਿਚ ਦੋਹਾਂ ਨੂੰ ਚੰਗੀ ਸਿਆਣ, ਸਮਝ ਤੇ ਪਹੁੰਚ