ਸੀ। ਪ੍ਰਸ਼ਾਦੇ ਕਿੱਥੋਂ ਛਕੀਏ ?
ਤਲਬ ਮੰਗਣੀ ਨਹੀਂ ਤੇ ਪ੍ਰੀਤਮ ਉਤੇ ਆਪਣੀ ਲੋੜ ਦਾ ਕੋਈ ਬੋਝ ਪਾਉਣਾ ਨਹੀਂ;
ਸੋ ਇਹ ਵਿਉਂਤ ਸੋਚੀ ਕਿ ਵਿਹਲੇ ਸਮੇਂ ਪਟਾਰੀਆਂ ਤੇ ਟੋਕਰੀਆਂ ਬਣਾਇਆ ਕਰਾਂਗੇ ਅਰ ਇਨ੍ਹਾਂ ਦੀ ਵਿਕਰੀ ਉੱਪਰ ਉਪਜੀਵਕਾ ਟੋਰਿਆ ਕਰਾਂਗੇ ਤੇ ਬਾਕੀ ਵਕਤ ਸੇਵਾ ਕਰਾਂਗੇ। ਇਸ ਆਸ ਤੇ ਪਹੁੰਚੇ ਤੇ ਆਨੰਦਪੁਰ ਦੇ ਗੁਰੂ ਕੇ ਬਾਗ਼ ਦੇ ਵੱਡੇ ਮਾਲੀ ਪਾਸ ਜਾ ਅਰਜ਼ੋਈ ਕੀਤੀ। ਪੰਜ ਸੱਤ ਦਿਨ ਕੰਮ ਕਰਾਕੇ ਮਾਲੀ ਨੇ ਡਿੱਠਾ ਕਿ ਸਿਆਣੇ ਹਨ,
ਨੌਕਰ ਰੱਖ ਲਿਆ। ਬਾਗ਼ ਦੀ ਪਿਛਲੀ ਨੁੱਕਰੇ ਇਕ ਕੋਠਾ ਵਸੇਬੇ ਲਈ ਦੇ ਦਿੱਤਾ ਅਰ ਕੰਮ ਵੰਡਵਾਂ ਸਪਰਦ ਕਰ ਦਿੱਤਾ। ਪ੍ਰੇਮੀਆਂ ਦੀ ਸੇਵਾ ਨੇ ਬਾਗ਼ ਵਿਚ ਕੁਛ ਸੁੰਦਰਤਾ ਤੇ ਸੁਆਦ ਪੈਦਾ ਕਰਨਾ ਹੀ ਸੀ। ਇਕ ਦਿਨ ਸ੍ਰੀ ਦਸਮੇਸ਼ ਜੀ ਬਾਗ਼ ਵਿਚ ਫਿਰਦੇ ਫਿਰਦੇ ਇਕ ਸੁੰਦਰ ਕਿਆਰੇ ਨੂੰ ਦੇਖਕੇ ਖੁਸ਼ ਹੋਏ। ਕੇਸਰਾ ਸਿੰਘ'
ਨੂੰ ਸ਼ਾਬਾਸ਼ ਦਿੱਤੀ। ਤਦ ਉਸ ਨੇ ਹੱਥ ਬੰਨ੍ਹਕੇ ਆਖਿਆ: '
ਸ੍ਵਾਮੀ ਜੀ । ਆਪ ਦੀ ਕ੍ਰਿਪਾ ਦੀ ਭੁੱਖ ਤਾਂ ਸਦਾ ਹੈ,
ਪਰ ਇਹ ਕਾਰਜ,
ਜਿਸ ਪਰ ਸ੍ਵਾਮੀ ਜੀ ਰੀਝੇ ਹਨ ਦਾਸ ਦਾ ਨਹੀਂ,
ਇਹ ਛੋਟੇ ਮਾਲੀ ਦਾ ਕੰਮ ਹੈ,
ਜੋ ਥੋੜੇ ਦਿਨਾਂ ਤੋਂ ਸੇਵਾ ਕਰਦਾ ਹੈ। ਰੋਟੀ ਕਿਰਤ ਕਰ ਕੇ ਖਾਂਦਾ ਹੈ ਤੇ ਪ੍ਰੇਮ ਦੇ ਚਾਉ ਭਰਿਆ ਬਾਕੀ ਸਮਾਂ ਸਰੇਸ਼ਟ ਸੇਵਾ ਵਿਚ ਲਾਉਂਦਾ ਹੈ। ਬੜਾ ਗ਼ਰੀਬ ਤੇ ਆਪ ਦੇ ਚਰਨਾਂ ਦਾ ਗੁੱਝਾ ਪ੍ਰੇਮੀ ਹੈ।
ਸਤਿਗੁਰ ਸੁਣ ਕੇ ਚੁਪ ਹੋ ਗਏ ਤੇ ਅੱਖਾਂ ਉਪਰ ਨੂੰ ਖਿੱਚ ਗਈਆਂ, ਫੇਰ ਰੋਹ ਜਿਹਾ ਪਲਟਿਆ ਤੇ ਬੋਲੇ, "ਦਰਸ਼ਨ ਨਹੀਂ ਜੇ ਦੇਣ ਲੱਗਾ।” ਇਹ ਗੱਲ ਜਦ ਮਾਲੀ ਨੇ ਸੋਹਿਨਾ ਨਾਲ ਕੀਤੀ ਤੇ ਸੋਹਿਨਾਂ ਨੇ ਘਰ ਜਾ ਕੇ ਦੱਸੀ ਤਾਂ ਸਮਝਿਓ ਨੇ "ਅੰਤਰਯਾਮੀ ਠਾਕੁਰ ਇਹੋ ਹੈ ਪਰ ਅੱਛਾ ਜੇ ਦਰਸ਼ਨ ਨਹੀਂ ਤਾਂ, ਸ਼ੁਕਰ ਹੈ, ਸੇਵਾ ਹੀ ਸਹੀ !” ਏਹ ਦੋਵੇਂ ਏਨ੍ਹਾਂ ਵਿਚਾਰਾਂ ਵਿਚ ਹੀ ਸਨ ਕਿ ਕੇਸਰਾ ਸਿੰਘ ਇਨ੍ਹਾਂ ਦੇ ਘਰ ਆ ਗਿਆ ਤੇ ਆਖਣ ਲੱਗਾ: "ਸੋਹਣਿਆਂ ! ਬਈ ਸਤਿਗੁਰੂ ਦੀ ਆਗਿਆ ਮੱਥੇ
–––––––––––––––––
1. ਵਡਾ ਮਾਲੀ