Back ArrowLogo
Info
Profile

ਲੱਗਣ ਦੀ ਨਹੀਂ; ਕੰਮ ਕਰੋ, ਸੇਵਾ ਕਰੋ, ਆਓ ਜਾਓ, ਫਿਰੋ ਸਭ ਖੁੱਲ੍ਹ ਹੈ, ਪਰ ਸਤਿਗੁਰ ਜੀ ਦੇ ਸਾਹਮਣੇ ਨਹੀਂ ਹੋਣਾ, ਜਦ ਕਿਤੇ ਪਤਾ ਲੱਗੇ, ਤੁਸਾਂ ਦਰਸ਼ਨ ਨਹੀਂ ਕਰਨਾ ਤੇ 'ਦਰਸ਼ਨ ਨਹੀਂ ਦੇਣਾ ਇਹ ਹੁਕਮ ਹੈ। ਜੇ ਪਰਵਾਨ ਨਹੀਂ ਤਾਂ ਸੇਵਾ ਸੁਖ, ਜਿਵੇਂ ਚਿੱਤ ਕਰੇ ਕਰ ਲੈਣਾ।” ਦੋਹਾਂ ਨੇ ਹੱਥ ਜੋੜ ਕੇ ਕਿਹਾ, "ਪ੍ਰਭੋ ! ਨੌਕਰੀ ਕੀਹ ਤੇ ਨਖਰਾ ਕੀਹ ? ਜਿਸ ਰੰਗ ਵਿਚ ਸਾਹਿਬ ਰਾਜ਼ੀ ਹਨ ਅਸੀਂ ਰਾਜ਼ੀ ਹਾਂ, ਰਜ਼ਾ ਉਹੋ ਹੈ, ਜੋ ਸਾਹਿਬ ਦੀ ਹੈ। ਉਸ ਵਿਚ ਦਾਸ ਰਾਜ਼ੀ। ਫੇਰ ਉਹ ਤਾਂ ਸਾਹਿਬ ਆਪ ਹੈ। ਪਰ ਹੇ ਉਪਕਾਰੀ! ਇਕ ਗੱਲ ਸਾਡੇ ਵੱਸ ਦੀ ਨਹੀਂ, ਹੁਕਮ ਤੇਰੀ ਮਿਹਰ ਨਾਲ ਮੰਨਾਂਗੇ, ਪਰ ਦਰਸ਼ਨ ਦੀ ਸਿੱਕ ਅੰਦਰੋਂ ਟੁੱਟ ਜਾਵੇ, ਇਹ ਸਾਡੇ ਵੱਸ ਦੀ ਗੱਲ ਨਹੀਂ !" ਇਹ ਸੁਣਕੇ ਕੇਸਰਾ ਸਿੰਘ ਦੇ ਨੈਣ ਭਰ ਆਏ, ਕਈ ਵੇਰ ਡੁੱਲ੍ਹੇ ਤੇ ਕਈ ਵੇਰ ਭਰੇ। ਹੁਕਮ ਦੀ ਝਾਲ ਤੇ ਪ੍ਰੇਮ ਦੀ ਅਣਿਆਲੀ ਕਣੀ, ਤੇ ਕਣੀ ਵਿਚ ਜਿੰਦ ਦੇਖਕੇ ਵੈਰਾਗ ਨ ਠਲ੍ਹੀਵੇ। ਛੇਕੜ ਬਿਨਾਂ ਕੁਛ ਬੋਲੇ ਟੁਰ ਗਿਆ। ਹੁਣ ਮੋਹਿਨਾ ਸੋਹਿਨਾ ਜੀ ਨੇ ਆਪਣਾ ਨਵਾਂ ਜੀਵਨ ਨਵੀਂ ਠਾਕੁਰ ਪੂਜਾ ਸ਼ੁਰੂ ਕੀਤੀ। ਜੋ ਠਾਕੁਰ ਜੀਉਂਦਾ ਹੈ, ਜੋ 'ਠਾਕੁਰ ਸਦਾ ਸਦਾ ਹਜੂਰੇ ਠਾਕੁਰ ਵਿਚ ਅਪੜਾਉਂਦਾ ਹੈ, ਹੁਣ ਉਸਦੀ ਪੂਜਾ ਹੈ। ਪਰ ਕੇਹੀ ਅਣੋਖੀ ਪੂਜਾ ਹੈ? ਦਰਸ਼ਨ ਨਹੀਂ ਪਰ ਪੂਜਾ ਕਰੋ। ਸਰਬੰਸ ਵਾਰ ਆਏ, ਸੁਖ ਘੋਲ ਘੱਤੇ ਕਰ ਦਿੱਤੇ, ਗੁਣ ਵਿਦਿਆ ਸਭ ਵਾਰੇ, ਫੇਰ ਅਜੇ ਸੇਵਾ ਮਿਲੀ, ਪਰ ਦਰਸ਼ਨ ਤੋਂ ਖਾਲੀ ਸੇਵਾ। ਸ਼ੁਕਰ ਹੈ !

ਇਹ ਹੈ ਮੋਹਿਨਾ ਸੋਹਿਨਾ ਦੀ ਵਿਥਿਆ।

ਸਾਡੀ ਮਾਤਾ ਜੀਤੋ ਜੀ ਇਤਨੇ ਸਿਮਰਨ ਦੇ ਪ੍ਰੇਮੀ ਹੋਏ ਹਨ ਅਰ ਐਸੇ ਲਿਵਲੀਨ ਰਹਿੰਦੇ ਸਨ ਕਿ ਅਕਸਰ ਲੋਕ ਉਨ੍ਹਾਂ ਨੂੰ ਜੋਗੀ ਜੀ ਆਖਿਆ ਕਰਦੇ ਸੇ। ਅੰਮ੍ਰਿਤ ਵੇਲੇ ਤੋਂ ਪਹਿਲੇ ਹੀ ਓਹ ਭਜਨ ਵਿਚ ਲਗ ਪਿਆ ਕਰਦੇ ਸੇ ਅਰ ਮਹਾਰਾਜ ਜੀ ਜਦ ਸਵੇਰ ਸਾਰ ਦੀਵਾਨ ਨੂੰ ਟੁਰਦੇ ਸੇ ਤਾਂ ਮਾਤਾ ਜੀ ਚਰਣਾਂ ਤੇ ਮੱਥਾ ਟੇਕ ਕੇ ਸਿਹਰਾ ਗਲੇ ਪਾ ਕੇ ਟੋਰਦੇ

17 / 36
Previous
Next