Back ArrowLogo
Info
Profile
ਸੇ ਤੇ ਇਸੇ ਰੂਪ ਨੂੰ ਨੈਣਾਂ ਵਿਚ ਵਸਾ ਕੇ ਸੂਰਜ ਚੜ੍ਹੇ ਤਕ ਧਿਆਨ ਮਗਨ ਬੈਠ ਰਹਿਂਦੇ ਸੇ। ਕੇਸਰਾ ਸਿੰਘ ਇਸ ਸਿਹਰੇ ਲਈ ਫੁਲ ਮਾਤਾ ਜੀ ਨੂੰ ਆਪ ਪੁਚਾਇਆ ਕਰਦਾ ਸੀ। ਇਕ ਦਿਨ ਬੇਲੇ ਦੇ ਫੁੱਲ ਜੋ ਲੈਕੇ ਗਿਆ, ਤਾਂ ਮਾਤਾ ਜੀ ਨੇ ਆਖਿਆ, "ਕੇਸਰਾ ਸਿੰਘ! ਤੇਰੇ ਕੱਲ੍ਹ ਦੇ ਇਨ੍ਹਾਂ ਫੁਲਾਂ ਪਰ ਸ੍ਰੀ ਕਲਗੀਧਰ ਜੀ ਬੜੇ ਪ੍ਰਸੰਨ ਹੋਏ ਹਨ।" ਤਦ ਕੇਸਰਾ ਸਿੰਘ ਨੇ ਕਿਹਾ: "ਅੰਮੀਂ ਜੀ ! ਇਹ ਮੇਰੀ ਕਾਰੀਗਰੀ ਨਹੀਂ ਹੈ, ਇਕ ਗ੍ਰੀਬ ਸੇਵਕ ਦੀ ਮੇਹਨਤ ਹੈ ਜੋ ਨਿਸ਼ਕਾਮ ਸੇਵਾ ਕਰ ਰਿਹਾ ਹੈ ਪਰ ਉਸ ਨੂੰ ਦਰਸ਼ਨ ਨਸੀਬ ਨਹੀਂ।”

ਅੰਮੀ ਜੀ-ਕਿਉਂ ?

ਕੇਸਰਾ ਸਿੰਘ-ਸਤਿਗੁਰੂ ਜੀ ਦਾ ਹੁਕਮ ਇਹੋ ਹੈ?

ਅੰਮੀ-ਫੇਰ ਕੇਸਰਾ ਸਿੰਘ ! ਉਸ ਦੇ ਹੱਥਾਂ ਦੇ ਫੁਲ ਸਾਨੂੰ ਕਿਉਂ ਦੇਂਦਾ ਹੈਂ ?

ਕੇਸਰਾ ਸਿੰਘ-ਅੰਮੀਂ ਜੀ ਹੈ ਪਰ ਦਰਸ਼ਨ ਮਨ੍ਹੇ ਹਨ। ਸੇਵਾ ਦੀ ਸਤਿਗੁਰ ਜੀ ਵਲੋਂ ਆਗਿਆ ਹੈ ਪਰ ਦਰਸ਼ਨ ਮਨ੍ਹੇ ਹਨ ।

ਸੁਣਕੇ ਅੰਮੀਂ ਜੀ ਬੋਲੇ--ਤਦ ਮਹਾਰਾਜ ਜੀ ਦਾ ਉਨ੍ਹਾਂ ਨਾਲ ਡੂੰਘਾ ਪਿਆਰ ਹੈ, ਕਿਸੇ ਅਵਗੁਣ ਦੀ ਯਾ ਭੁੱਲ ਦੀ ਸੋਧ ਹੋ ਰਹੀ ਹੈ।

ਕੇਸਰਾ ਸਿੰਘ ਨੂੰ ਤਾਂ ਟੋਰਿਆ ਤੇ ਰਾਤ ਜਦ ਮਹਾਰਾਜ ਜੀ ਮਹਿਲਾਂ ਵਿਚ ਆਏ ਤਾਂ ਅੰਮੀ ਜੀ ਨੇ ਆਪਣੇ ਭਗਤੀ ਤੇ ਟਿਕਾਉ ਨਾਲ ਭਰੇ ਬਚਨਾਂ ਦੁਆਰਾ ਮੋਹਿਨਾ ਸੋਹਿਨਾ ਬਾਬਤ ਪੁੱਛਿਆ, ਤਦ ਸ੍ਰੀ ਮੁਖ ਤੋਂ ਉਚਾਰ ਹੋਇਆ:-

"ਇਕ ਸਾਂਈ ਦਾ ਜੀਉਂਦਾ ਬੰਦਾ ਇਹ ਵਾਕ ਇਨ੍ਹਾਂ ਲਈ ਕਰ ਗਿਆ ਹੈ, ਕਿ--ਤੁਸਾਂ ਨੂੰ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਗੁਰੂ ਮਾਰੇ ਤਾਂ ਸਿਖ ਬਖਸ਼ਾ ਲੈਂਦੇ ਹਨ, ਸਿਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ ਇਹ ਬਿਰਦ ਧੁਰਾਂ ਦਾ ਹੈ। ਮੋਹਿਨਾ ਸੋਹਿਨਾ ਮੈਨੂੰ ਪਿਆਰੇ ਹਨ, ਪਰ ਸਿਖ ਦਾ ਬਚਨ ਅੱਟਲ ਹੈ, ਇਹ ਤਦੋਂ ਟਲ ਸਕਦਾ ਹੈ, ਜਦੋਂ ਇਨ੍ਹਾਂ ਦੀ ਸੁਰਤ

18 / 36
Previous
Next