ਅੰਮੀ ਜੀ--ਹੇ ਸਤਿਗੁਰ ਜੀ ! ਜੇ ਮੈਂ ਸੋਹਿਨਾ ਜੀ ਨੂੰ ਮਿਲਾਂ ਤੇ ਉਨ੍ਹਾਂ ਦੀ ਸੁਰਤ ਨੂੰ ਜੀਵਨ ਰੌ ਨਾਲ ਭਰਨ ਵਿਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀਹ ਆਗਿਆ ਹੈ?
ਸਤਿਗੁਰ ਜੀ-ਇਸ ਤੋਂ ਵੱਧ ਭਲਿਆਈ ਕੀਹ ਹੋ ਸਕਦੀ ਹੈ ? ਮੈਂ ਖੁਸ਼ ਹਾਂ ਅਰ ਮੈਨੂੰ ਭੇਜਣ ਵਾਲਾ ਇਸ ਵਿਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ-
ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰ ਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
ਕਿਸੇ ਨੂੰ ਜੀਅਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿਚ ਜੀਵਨ ਦੀ ਨਵੀਂ ਰੂਹ ਫੂਕਣਾਂ, ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿਚ ਜੀਵਨ ਲਹਿਰ ਆਕੇ ਜੋ ਜਾਨ ਪੈਂਦੀ ਹੈ, ਉਸ ਨੂੰ ਤਾਂ ਜੀਉਂਣਾ ਕਹੀਦਾ ਹੈ; "ਸੋ ਜੀਵਤ ਜਿਹ ਜੀਵਤ ਜਪਿਆ।" "ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਈ॥" ਜੋ ਇਹ ਜੀਵਨ ਜੀਉਂਦੇ ਹਨ, ਓਹੀ ਜੀਉਂਦੇ ਹਨ। ਬਾਕੀ "ਹੋਰ ਮਿਰਤਕ ਹੈ ਸੰਸਾਰ"। ਜੀਉਂਦੀਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਬ੍ਰਿਛ ਦੀਆਂ ਡਾਲੀਆਂ ਹਨ, ਇਨ੍ਹਾਂ ਦੀ ਕਹਿਣੀ ਕਰਣੀ ਦੀ ਤਾਰ ਸਾਂਈਂ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ' ਤੇ ਆਪਣੀ ਤਾਸੀਰ ਵਿਚ ਉਹੋ ਅਸਰ ਰਖਦੀ ਹੈ। ਇਹੋ ਕਾਰਨ ਹੈ ਕਿ ਉਸ ਜੀਉਂਦੇ ਸਿਖ ਦੇ ਵਾਕ ਅਟੱਲ ਰਹੇ।
ਮਾਤਾ-ਆਪ ਕਰਨ ਕਾਰਨ ਹੋ, ਆਪਦਾ ਬਿਰਦ ਪ੍ਰਤਿਤ ਪਾਵਨ ਹੈ। ਅਸੀਂ ਸਭ ਮ੍ਰਿਤਕ ਸਾਂ, ਤੁਸਾਂ ਮਿਹਰ ਕਰਕੇ ਜੁਆਲਿਆ ਹੈ। ਅਸਾਡੀਆਂ ਭੁੱਲਾਂ ਤੇ ਕੀ ਅਚਰਜ ! ਭੁੱਲਾਂ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ
–––––––––––––––––
1. ਬਾਜ਼ ਤਾਰ ਤੇ ਤਰਬ ਤਾਰ ਇਕ ਸ੍ਵਰਕੰਪ ਪੈਦਾ ਕਰਦੀਆਂ ਹਨ।