ਮੰਗਲਵਾਰ ਕੋਈ ਤਬਦੀਲੀ ਨਹੀਂ ਵਾਪਰੀ । ਅਜਾਇਬ ਘਰ ਦੇਖਣ ਤੋਂ ਬਾਦ ਅਸੀਂ ਬਾਦ ਦੁਪਹਿਰ ਤਿੰਨ ਵਜੇ ਡਾ. ਪੀਸੋ ਕੋਲ ਗਏ । ਉਸਨੇ ਅਲਬਰਟੋ ਨੂੰ ਇਕ ਸਫੇਦ ਸੂਟ ਤੇ ਮੈਨੂੰ ਉਸੇ ਰੰਗ ਦੀ ਇਕ ਜੈਕਟ ਦਿੱਤੀ । ਸਭ ਨੂੰ ਲੱਗਾ ਹੁਣ ਅਸੀਂ ਲਗਭਗ ਬੰਦੇ ਲਗਦੇ ਹਾਂ। ਬਾਕੀ ਸਾਰਾ ਦਿਨ ਕੋਈ ਅਹਿਮ ਗੱਲ ਨਹੀਂ ਵਾਪਰੀ।
ਬਹੁਤ ਦਿਨ ਗੁਜ਼ਰ ਚੁੱਕੇ ਸਨ ਤੇ ਸਾਡਾ ਇਕ ਪੈਰ ਜਿਵੇਂ ਰਕਾਬ ਵਿਚ ਹੀ ਸੀ, ਪਰ ਅਜੇ ਵੀ ਅਨਿਸ਼ਚਿਤ ਸਾਂ ਅਸੀਂ ਕਦੋਂ ਤੇ ਕਿੱਥੇ ਜਾਵਾਂਗੇ। ਸਾਡੀ ਦੋ ਦਿਨ ਪਹਿਲਾਂ ਜਾਣ ਦੀ ਆਸ ਸੀ, ਪਰ ਜਿਸ ਟਰੱਕ ਵਿਚ ਅਸੀਂ ਜਾਣਾ ਸੀ, ਅਜੇ ਤਕ ਨਹੀਂ ਗਿਆ ਸੀ। ਸਾਡੀ ਯਾਤਰਾ ਦੇ ਬਹੁਤ ਸਾਰੇ ਹਿੱਸੇ ਵਧੀਆ ਰਹੇ ਸਨ । ਜਿੱਥੋਂ ਤੱਕ ਗਿਆਨ ਦੇ ਵਿਸਥਾਰ ਦਾ ਸਵਾਲ ਹੈ ਅਸੀਂ ਅਜਾਇਬ ਘਰਾਂ ਤੇ ਲਾਇਬ੍ਰੇਰੀਆਂ ਵਿਚ ਗਏ। ਪਰ ਇਸ ਸੰਬੰਧ ਵਿਚ ਡਾ. ਵੈਲੋ ਦਾ ਸਥਾਪਿਤ ਪੁਰਾਤਤਵ-ਵਿਗਿਆਨ ਤੇ ਮਾਨਵ-ਵਿਗਿਆਨ ਅਜਾਇਬ ਘਰ ਅਸਲ ਵਿਚ ਮਹੱਤਵਪੂਰਨ ਸੀ। ਇਕ ਵਿਗਿਆਨੀ ਦੇ ਨਜ਼ਰੀਏ ਤੋਂ ਅਸੀਂ ਕੋਹੜ ਰੋਗ ਮਾਹਿਰ ਡਾ. ਪੀਸੋ ਨੂੰ ਮਿਲੇ । ਬਾਕੀ ਸਭ ਉਸਦੇ ਚੇਲੇ ਹੀ ਸਨ ਤੇ ਉਨ੍ਹਾਂ ਨੇ ਡਾ. ਪੀਸੋ ਵਰਗਾ ਬਣਨ ਲਈ ਲੰਮਾ ਰਸਤਾ ਤੈਅ ਕਰਨਾ ਸੀ। ਪੇਰੂ ਵਿਚ ਕੋਈ ਜੀਵ ਰਸਾਇਣ ਵਿਗਿਆਨੀ ਨਹੀਂ ਹੈ। ਪ੍ਰਯੋਗਸ਼ਾਲਾ ਮਾਹਿਰ ਡਾਕਟਰ ਚਲਾਉਂਦੇ ਹਨ ਤੇ ਅਲਬਰਟੋ ਨੇ ਉਨ੍ਹਾਂ ਵਿੱਚੋਂ ਕਈਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਬਿਊਨਸ ਆਇਰਸ ਦੇ ਕੁਝ ਲੋਕਾਂ ਨਾਲ ਜੁੜਨ ਲਈ ਕਿਹਾ। ਉਸਨੇ ਉਨ੍ਹਾਂ ਵਿਚੋਂ ਦੋਂਹ 'ਤੇ ਚੰਗਾ ਪ੍ਰਭਾਵ ਪਾਇਆ, ਪਰ ਤੀਜੇ 'ਤੇ ਨਹੀਂ। ਅਲਬਰਟੋ ਨੇ ਆਪਣਾ ਤੁਆਰਫ ਕੋਹੜ-ਰੋਗ ਮਾਹਿਰ ਡਾ. ਗਰਨਾਰਡੋ ਵਜੋਂ ਦਿੱਤਾ। ਉਹ ਉਸ ਨਾਲ ਸਾਧਾਰਣ ਡਾਕਟਰ ਵਾਲਾ ਵਿਹਾਰ ਹੀ ਕਰ ਰਹੇ ਸਨ। ਸੋ ਉਸਨੇ ਜਿਸ ਮੂਰਖ ਵਿਅਕਤੀ ਨੂੰ ਸਵਾਲ ਪੁੱਛਿਆ, ਉਸਨੇ ਜਵਾਬ ਦਿੱਤਾ, “ਨਹੀਂ, ਇਥੇ ਜੀਵ ਰਸਾਇਣ ਵਿਗਿਆਨੀ ਨਹੀਂ ਹਨ। ਉਵੇਂ ਹੀ ਜਿਵੇਂ ਇੱਥੇ ਦਾ ਕਾਨੂੰਨ ਡਾਕਟਰਾਂ ਨੂੰ ਦਵਾਈਆਂ ਬਣਾਉਣ ਵਾਲੀਆਂ ਇਕਾਈਆਂ ਨਹੀਂ ਲਾਉਣ ਦਿੰਦਾ। ਅਸੀਂ ਦਵਾਈਆਂ ਦੇ ਮਾਹਿਰਾਂ ਨੂੰ ਉਨ੍ਹਾਂ ਗੱਲਾਂ ਵਿਚ ਲੱਤ ਨਹੀਂ ਫਸਾਉਣ ਦਿੰਦੇ ਜਿਹੜੀਆਂ ਉਹ ਨਹੀਂ ਸਮਝਦੇ ।"
ਅਲਬਰਟੋ ਹਿੰਸਕ ਹੋਣ ਲਈ ਤਿਆਰ ਸੀ, ਪਰ ਮੈਂ ਉਸਨੂੰ ਹੌਲੀ ਜਿਹੀ ਧੱਕਾ ਦੇ ਕੇ ਅਜਿਹਾ ਕਰਨ ਤੋਂ ਰੋਕਿਆ। ਇਸ ਲੀਮਾ ਵਿਚ ਇਸ ਦੀ ਸਾਦਗੀ ਤੋਂ ਬਿਨਾਂ ਜਿਸ ਚੀਜ਼ ਨੇ ਸਾਡੇ ਉੱਪਰ ਗੂੜਾ ਪ੍ਰਭਾਵ ਛੱਡਿਆ ਉਹ ਸੀ ਹਸਪਤਾਲ ਦੇ ਮਰੀਜ਼ਾਂ ਵਲੋਂ ਸਾਨੂੰ ਵਿਦਾ