ਇਕ ਸ਼ਹਿਰ ਦੇ ਤੌਰ 'ਤੇ ਲੀਮਾ ਨੇ ਵਾਇਸਰਾਏ ਦਾ ਕੇਂਦਰ ਹੋਣ ਦੀ ਆਪਣੀ ਰਵਾਇਤ ਨੂੰ ਹੰਢਾਇਆ ਨਹੀਂ, ਪਰ ਇਸ ਦੀਆਂ ਉਪਨਗਰੀ ਰਹਾਇਸ਼ਾਂ ਬਹੁਤ ਸੁੰਦਰ, ਅਤੇ ਅਰਾਮਦੇਹ ਹਨ ਅਤੇ ਇਸੇ ਤਰ੍ਹਾਂ ਇਸ ਦੀਆਂ ਨਵੀਆਂ ਗਲੀਆਂ ਵੀ। ਇਕ ਦਿਲਚਸਪ ਤੱਥ ਕੋਲੰਬੀਆ ਦੇ ਸਫਰਤਖਾਨੇ ਦੁਆਲੇ ਘੁੰਮ ਰਹੀ ਪੁਲਿਸ ਦੇ ਰੂਪ ਵਿਚ ਨਜ਼ਰ ਆਇਆ, ਉਥੇ ਘੱਟ ਤੋਂ ਘੱਟ ਪੰਜਾਹ ਦੇ ਕਰੀਬ ਵਰਦੀਧਾਰੀ ਅਤੇ ਸਾਦੇ ਕੱਪੜਿਆਂ ਵਿਚ ਪੁਲਿਸ ਦੇ ਰਾਖੇ ਪੱਕੇ ਤੌਰ ਤੇ ਆਪਣੇ ਕੰਮ ਵਿਚ ਲੱਗੇ ਹੋਏ ਸਨ।
ਲੀਮਾ ਤੋਂ ਬਾਹਰ ਦੀ ਯਾਤਰਾ ਦਾ ਪਹਿਲਾ ਦਿਨ ਸਧਾਰਨ ਹੀ ਰਿਹਾ। ਅਸੀਂ ਲਾਓਰੋਯਾ ਦਾ ਰਾਹ ਫੜਿਆ ਅਤੇ ਰਾਤ ਸਮੇਂ ਯਾਤਰਾ ਕਰਦੇ ਰਹੇ ।ਤੜਕਸਾਰ ਸੇਰੋਡੀਪਾਸਕੋ ਪੁੱਜੇ। ਅਸੀਂ ਬੇਕੇਰਾ ਭਰਾਵਾਂ ਦੇ ਸਾਥ ਵਿਚ ਯਾਤਰਾ ਕੀਤੀ, ਜਿਨ੍ਹਾਂ ਨੂੰ ਅਸੀਂ ਕਾਂਬਾਲਚੇ ਜਾਂ ਸੰਖੇਪ ਵਿਚ ਕਾਂਬਾ ਕਹਿੰਦੇ ਸਾਂ। ਉਹ ਬਹੁਤ ਵਧੀਆ ਬੰਦੇ ਸਾਬਤ ਹੋਏ ਵਿਸ਼ੇਸ਼ ਤੌਰ ਤੇ ਉਹਨਾਂ ਵਿੱਚੋਂ ਵੱਡੀ ਉਮਰ ਵਾਲਾ ਵਿਅਕਤੀ । ਅਸੀਂ ਸਾਰਾ ਦਿਨ ਚੱਲਦੇ ਰਹੇ। ਰਾਹ ਵਿਚ ਸ਼ਾਨਦਾਰ ਨਜ਼ਾਰੇ ਸਨ। ਪਰ ਮੈਂ ਸਿਰਦਰਦ ਮਹਿਸੂਸ ਕਰ ਰਿਹਾ ਸਾਂ। ਸਮੁੰਦਰ ਤਲ ਤੋਂ 4853 ਮੀਟਰ ਦੀ ਉਚਾਈ ਤੇ ਪਹੁੰਚ ਕੇ ਮੇਰਾ ਸਿਰਦਰਦ ਠੀਕ ਹੋਣਾ ਸ਼ੁਰੂ ਹੋਇਆ। ਜਿਵੇਂ ਹੀ ਅਸੀਂ ਹੁਆਨੁਕੋ ਪਾਰ ਕੀਤਾ ਅਤੇ ਟੀਗੋਮਾਰੀਆ ਪਹੁੰਚੇ ਸਾਹਮਣੇ ਵਾਲਾ ਖੱਬਾ ਐਕਸਲ ਟੁੱਟ ਗਿਆ। ਪਰ ਖੁਸ਼ਕਿਸਮਤੀ ਨਾਲ ਪਹੀਆ ਮੈਡਗਾਰਡ ਵਿਚ ਫਸਿਆ ਰਿਹਾ ਜਿਸ ਕਰਕੇ ਅਸੀਂ ਦੁਰਘਟਨਾ ਤੋਂ ਬਚੇ ਰਹੇ। ਸਾਰੀ ਰਾਤ ਸਾਨੂੰ ਰੁਕੇ ਰਹਿਣਾ ਪਿਆ। ਮੈਨੂੰ ਆਪਣੇ ਟੀਕਾ ਲਾਉਣ ਦੀ ਲੋੜ ਮਹਿਸੂਸ ਹੋਈ ਪਰ ਕਿਸਮਤ ਦੀ ਗੱਲ ਕਿ ਸਰਿੰਜ ਟੁੱਟ ਗਈ।
ਉਸ ਤੋਂ ਅਗਲਾ ਦਿਨ ਪੂਰੀ ਤਰ੍ਹਾਂ ਸ਼ਾਂਤ ਅਤੇ ਦਮਾ ਭਰਪੂਰ ਰਿਹਾ। ਪਰ ਰਾਤ ਫਿਰ ਸਾਡੇ ਰਸਤੇ ਵਿਚ ਖੜ੍ਹੀ ਸੀ। ਅਲਬਰਟੋ ਨੇ ਯਾਦ ਦਿਵਾਇਆ ਕਿ ਅੱਜ 20 ਮਈ ਸਾਨੂੰ ਘਰੋਂ ਤੁਰਿਆ ਛੇ ਮਹੀਨੇ ਹੋ ਗਏ ਹਨ। ਇਹ ਪਿਸਕੋ (ਅੰਗੂਰ ਦੀ ਸ਼ਰਾਬ) ਪੀਣ ਦਾ ਸ਼ਾਨਦਾਰ ਬਹਾਨਾ ਸੀ। ਤੀਸਰੀ ਬੋਤਲ ਪੀਣ ਤੋਂ ਬਾਅਦ ਅਲਬਰਟੋ ਲੜਖੜਾਉਣ ਲੱਗਾ। ਉਹ ਇਕ ਛੋਟੇ ਬਾਂਦਰ ਨੂੰ ਆਪਣੀਆਂ ਬਾਹਾਂ ਵਿੱਚ ਚੁੱਕੀ ਸਾਹਮਣੇ ਆਇਆ ਅਤੇ ਫਿਰ ਗਾਇਬ ਹੋ ਗਿਆ। ਨੌਜਵਾਨ ਕਾਂਬਾ ਹੋਰ ਅੱਧੀ ਬੋਤਲ ਪੀ ਗਿਆ ਅਤੇ ਉਸਨੇ ਬੋਤਲ ਪਟਕਾ ਕੇ ਮਾਰੀ।
ਅਗਲੇ ਦਿਨ ਸਵੇਰੇ ਉਸ ਜਗ੍ਹਾ ਦੀ ਮਾਲਕਣ ਦੇ ਜਾਗਣ ਤੋਂ ਪਹਿਲਾਂ ਹੀ ਅਸੀਂ ਜਲਦਬਾਜ਼ੀ ਵਿਚ ਚੱਲ ਪਏ ਕਿਉਂਕਿ ਅਸੀਂ ਉਸਦੇ ਭੁਗਤਾਨ ਨਹੀਂ ਕੀਤੇ ਸਨ ਤੇ