Back ArrowLogo
Info
Profile
ਐਕਸਲ ਟੁੱਟਣ ਕਰਕੇ ਕਾਂਬਾ ਭਰਾਵਾਂ ਕੋਲ ਪੈਸੇ ਥੜ੍ਹ ਗਏ ਸਨ । ਅਸੀਂ ਪੂਰਾ ਦਿਨ ਚੱਲਦੇ ਰਹੇ ਅਤੇ ਉਦੋਂ ਹੀ ਰੁਕੇ ਜਦੋਂ ਕੁਝ ਰੁਕਾਵਟਾਂ ਦਿਖਾਈ ਦਿੱਤੀਆਂ । ਫੌਜ ਨੇ ਇਹ ਰੁਕਾਵਟਾਂ ਲੋਕਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਲਗਾਈਆਂ ਸਨ ਕਿਉਂਕਿ ਅੱਗੇ ਬਹੁਤ ਭਾਰੀ ਮੀਂਹ ਪੈ ਰਿਹਾ ਸੀ।

ਅਗਲੇ ਦਿਨ ਫਿਰ ਚਲੇ ਅਤੇ ਦੁਬਾਰਾ ਇਕ ਰੁਕਾਵਟ 'ਤੇ ਰੋਕ ਲਏ ਗਏ। ਸ਼ਾਮ ਨੂੰ ਫਿਰ ਅੱਗੇ ਜਾਣ ਦੀ ਆਗਿਆ ਮਿਲੀ ਪਰ ਨੇਸਕੂਲਾ ਨਾਂ ਦੇ ਕਸਬੇ ਵਿਚ ਦੁਬਾਰਾ ਰੋਕ ਲਿਆ ਗਿਆ। ਇਹੀ ਦਿਨ ਦਾ ਸਾਡਾ ਆਖਰੀ ਟਿਕਾਣਾ ਸੀ।

ਰਸਤਾ ਅਗਲੇ ਦਿਨ ਵੀ ਬੰਦ ਰਿਹਾ। ਇਸ ਲਈ ਅਸੀਂ ਖਾਣੇ ਦੀ ਤਲਾਸ਼ ਵਿਚ ਫੌਜ ਦੀ ਚੌਕੀ ਤਕ ਚਲੇ ਗਏ। ਦੁਪਹਿਰ ਤੋਂ ਬਾਅਦ ਅਸੀਂ ਇਕ ਜ਼ਖ਼ਮੀ ਫੌਜੀ ਨੂੰ ਨਾਲ ਲੈ ਕੇ ਦੁਬਾਰਾ ਤੁਰੇ। ਉਸਦੇ ਬਹਾਨੇ ਸਾਨੂੰ ਫੌਜ ਦੀਆਂ ਰੁਕਾਵਟਾਂ ਪਾਰ ਕਰਨ ਵਿੱਚ ਸੌਖ ਰਹੀ। ਕੁਝ ਕਿਲੋਮੀਟਰਾਂ ਤੱਕ ਜਦੋਂ ਬਾਕੀ ਸਾਰੇ ਟਰੱਕ ਸੜਕ ਕੰਢੇ ਰੋਕੇ ਹੋਏ ਸਨ ਸਾਡੇ ਵਾਲੇ ਟਰੱਕ ਨੂੰ ਪੁਕਾਲਪਾ ਵੱਲ ਵਧਣ ਦੀ ਆਗਿਆ ਮਿਲਦੀ ਰਹੀ। ਗਈ ਰਾਤ ਅਸੀਂ ਉਥੇ ਪਹੁੰਚੇ। ਨੌਜਵਾਨ ਕਾਂਬਾ ਨੇ ਸਾਡੇ ਖਾਣੇ ਦਾ ਭੁਗਤਾਨ ਕੀਤਾ ਅਤੇ ਅਲਵਿਦਾ ਕਹੀ। ਅਸੀਂ ਸ਼ਰਾਬ ਦੀਆਂ ਚਾਰ ਬੋਤਲਾਂ ਪੀ ਲਈਆਂ ਸਨ । ਇਸ ਕਰਕੇ ਉਹ ਬਹੁਤ ਭਾਵੁਕ ਹੋ ਗਿਆ ਸੀ ਤੇ ਆਪਣੇ ਪਿਆਰ ਦਾ ਖੁੱਲ੍ਹਾ ਪ੍ਰਗਟਾਵਾ ਕਰ ਰਿਹਾ ਸੀ। ਫਿਰ ਉਸਨੇ ਸਾਡੇ ਲਈ ਹੋਟਲ ਵਿਚ ਇਕ ਕਮਰੇ ਦਾ ਭੁਗਤਾਨ ਵੀ ਕੀਤਾ।

ਹੁਣ ਸਭ ਤੋਂ ਵੱਡੀ ਚੁਣੌਤੀ ਲਿਕੁਅਟੀਸ ਤੱਕ ਪੁੱਜਣ ਦੀ ਸੀ। ਇਸ ਲਈ ਅਸੀਂ ਇਸ ਪਾਸੇ ਧਿਆਨ ਕੇਂਦਰਿਤ ਕੀਤਾ। ਅਸੀਂ ਜਿਸ ਵਿਅਕਤੀ ਨੂੰ ਸਭ ਤੋਂ ਪਹਿਲਾਂ ਮਿਲੇ ਉਹ ਮੇਅਰ ਸੀ । ਕੋਈ ਉਸਨੂੰ ਕੋਹੇਨ ਕਹਿ ਰਿਹਾ ਸੀ । ਅਸੀਂ ਉਸ ਬਾਰੇ ਬਹੁਤ ਕੁੱਝ ਸੁਣਿਆ ਸੀ। ਜਿੱਥੋਂ ਤੱਕ ਧਨ ਦਾ ਸਬੰਧ ਹੈ, ਉਹ ਪੱਕਾ ਯਹੂਦੀ ਸੀ । ਉਹ ਕਈ ਮਾਮਲਿਆਂ ਵਿਚ ਮਹਾਂਕੰਜੂਸ ਸੀ, ਪਰ ਤਾਂ ਵੀ ਚੰਗਾ ਵਿਅਕਤੀ ਸੀ। ਉਸਨੇ ਸਾਨੂੰ ਜਹਾਜ਼ੀ ਦਲਾਲਾਂ ਦੇ ਹਵਾਲੇ ਕਰ ਦਿੱਤਾ। ਅੱਗੋਂ ਦਲਾਲ ਸਾਨੂੰ ਕਪਤਾਨ ਕੋਲ ਲੈ ਗਿਆ। ਕਪਤਾਨ ਬਹੁਤ ਦਿਆਲੂ ਸੀ। ਉਸਨੇ ਸਾਨੂੰ ਤੀਜੇ ਦਰਜੇ ਦੀ ਯਾਤਰਾ ਲਈ ਭਾਰੀ ਛੋਟਾਂ ਦੀ ਤਜਵੀਜ਼ ਕੀਤੀ ਤੇ ਪਹਿਲਾਂ ਯਾਤਰਾ ਕਰਨ ਲਈ ਕਿਹਾ। ਅਸੀਂ ਇਸ ਨਾਲ ਵੀ ਖੁਸ਼ ਨਹੀਂ ਸਾਂ ਤੇ, ਸ਼ਹਿਰ ਦੇ ਮੁਖੀ ਕੋਲ ਸਹਾਇਤਾ ਲਈ ਗਏ। ਉਸਨੇ ਕਿਹਾ ਕਿ ਉਹ ਸਾਡੇ ਲਈ ਕੁਝ ਵੀ ਨਹੀਂ ਕਰ ਸਕਦਾ। ਮਗਰੋਂ ਉਸਦੇ ਨਾਇਬ ਨੇ ਸਾਡੀ ਪੜਤਾਲ ਕਰਨ ਤੋਂ ਬਾਦ (ਜਿਸ ਵਿਚ ਉਸਨੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਹੀ ਕੀਤਾ) ਸਾਡੀ ਸਹਾਇਤਾ ਕਰਨ ਦਾ ਵਚਨ ਦਿੱਤਾ।

ਉਸੇ ਸ਼ਾਮ ਅਸੀਂ ਰੀਓ ਉਕਾਯਾਲੀ ਵਿਚ ਤੈਰਾਕੀ ਲਈ ਗਏ, ਜਿਹੜੀ ਬਹੁਤ ਹੱਦ ਤਕ ਉੱਪਰੀ ਪਾਰਾਨਾ ਵਰਗੀ ਹੀ ਲਗਦੀ ਸੀ। ਅਸੀਂ ਇਕ ਵਾਰ ਫਿਰ ਨਾਇਬ ਨੂੰ ਮਿਲੇ, ਉਸਨੇ ਦੱਸਿਆ ਕਿ ਉਸ ਕੋਲ ਸਾਡੀ ਸਹਾਇਤਾ ਲਈ ਇਕ ਸ਼ਾਨਦਾਰ ਸਕੀਮ ਹੈ। ਕਪਤਾਨ ਇਸ ਗੱਲ 'ਤੇ ਸਹਿਮਤ ਹੋ ਗਿਆ ਕਿ ਤੀਜੇ ਦਰਜੇ ਦੇ ਭਾੜੇ ਵਿਚ ਸਾਨੂੰ ਯਾਤਰਾ ਕਰਨ ਦੇਵੇਗਾ। ਕਿਆ ਖੂਬ ਸੌਦਾ ਸੀ।

ਜਦੋਂ ਅਸੀਂ ਤੈਰ ਰਹੇ ਸਾਂ 'ਤਾਂ ਦੇਖਿਆ ਕਿ ਉੱਥੇ ਮੱਛਲੀਆਂ ਦਾ ਇਕ ਦੁਰਲੱਭ ਜੌੜਾ ਸੀ । ਸਥਾਨਕ ਲੋਕ ਇਸਨੂੰ 'ਬੁਫੀਓ ਕਹਿੰਦੇ ਸਨ। ਦੰਤ ਕਥਾ ਇਹ ਹੈ ਕਿ ਉਹ

120 / 147
Previous
Next