ਇਹ ਦਿਨ ਸ਼ਾਨਦਾਰ ਇਕਸਾਰਤਾ ਨਾਲ ਬਤੀਤ ਹੋਏ। ਮਨੋਰੰਜਨ ਦੇ ਇਕ ਮਾਤਰ ਸਾਧਨ ਦੇ ਰੂਪ ਵਿਚ ਖੇਡੀਆਂ ਜਾਣ ਵਾਲੀਆਂ ਖੇਡਾਂ ਸਾਡੀ ਆਰਥਿਕ ਸਥਿਤੀ ਕਰਕੇ ਪਹੁੰਚ ਤੋਂ ਬਾਹਰ ਸਨ। ਦੋ ਹੋਰ ਦਿਨ ਬਿਨਾਂ ਕੁਝ ਵਾਪਰਿਆਂ ਲੰਘ ਗਏ। ਇਹ ਯਾਤਰਾ ਆਮ ਤੌਰ 'ਤੇ ਚਾਰ ਦਿਨ ਵਿਚ ਖ਼ਤਮ ਹੋ ਜਾਂਦੀ ਹੈ, ਪਰ ਕਿਉਂਕਿ ਦਰਿਆ ਦਾ ਪੱਧਰ ਬਹੁਤ ਨੀਵਾਂ ਸੀ, ਇਸ ਲਈ ਸਾਨੂੰ ਹਰ ਰਾਤ ਰੁਕਣਾ ਪਿਆ। ਇਸ ਨਾਲ ਯਾਤਰਾ ਵਿਚ ਤਾਂ ਦੇਰੀ ਹੋਈ ਹੀ, ਨਾਲ ਹੀ ਸਾਨੂੰ ਮੱਛਰਾਂ ਲਈ ਬਿਹਤਰ ਚੁਣੌਤੀ ਲਈ ਵੀ ਤਿਆਰ ਹੋਣਾ ਪਿਆ। ਅੱਵਲ ਦਰਜੇ ਵਿਚ ਖਾਣਾ ਬਿਹਤਰ ਸੀ ਤੇ ਮੱਛਰਾਂ ਦਾ ਖ਼ਤਰਾ ਵੀ ਘੱਟ ਸੀ, ਪਰ ਮੈਨੂੰ ਪੱਕ ਨਹੀਂ ਹੈ ਕਿ ਅਸੀਂ ਤੋਲ-ਮੋਲ ਰਾਹੀਂ ਕੁਝ ਹਾਸਿਲ ਕੀਤਾ ਹੋਵੇਗਾ। ਅਸੀਂ ਨਿੱਕੀ ਜਿਹੀ ਮੱਧ ਸ਼੍ਰੇਣੀ ਤੋਂ ਕੁਝ ਸਾਧਾਰਨ ਮਲਾਹਾਂ ਦੇ ਉਸ ਵਰਗ ਵੱਲ ਖਿੱਚੇ ਚਲੇ ਗਏ ਸਾਂ, ਜਿਹੜੇ ਅਮੀਰ ਹੋਣ ਜਾਂ ਨਾ, ਪਰ ਇਹ ਯਾਦ ਉਨ੍ਹਾਂ ਨਾਲ ਜ਼ਰੂਰ ਜੁੜੀ ਰਹੇਗੀ ਕਿ ਉਨ੍ਹਾਂ ਨੇ ਆਪਣੀਆਂ ਸੁਵਿਧਾਵਾਂ ਦੋ ਫੱਕੜ ਯਾਤਰੂਆਂ ਨਾਲ ਸਾਂਝੀਆਂ ਕੀਤੀਆਂ। ਉਹ ਵੀ ਸਾਧਾਰਣ ਲੋਕਾਂ ਵਾਂਗ ਨਜ਼ਰਅੰਦਾਜ਼ ਕੀਤੇ ਜਾਣ ਦੀ ਭਾਵਨਾ ਦੇ ਸ਼ਿਕਾਰ ਹਨ, ਪਰ ਨਿੱਕੀਆਂ-ਨਿੱਕੀਆਂ ਜਿੱਤਾਂ ਉਨ੍ਹਾਂ ਦੇ ਸਿਰ ਨੂੰ ਚੜ੍ਹ ਜਾਂਦੀਆਂ ਹਨ। ਇੰਜ ਉਨ੍ਹਾਂ ਦਾ ਵਿਗੜਿਆ ਰਵੱਈਆ ਹੋਰ ਵੀ ਭੈੜੇ ਰੂਪ ਵਿਚ ਪੇਸ਼ ਹੁੰਦਾ ਹੈ। ਖੁਰਾਕ ਬਾਰੇ ਪੂਰੀ ਇਹਤਿਆਤ ਰੱਖਣ ਦੇ ਬਾਵਜੂਦ ਮੇਰੇ ਦਮੇਂ ਦੀ ਹਾਲਤ ਬਦਤਰ ਹੁੰਦੀ ਗਈ।
ਉਸ ਸਾਧਾਰਨ ਜਿਹੀ ਦਿਸਣ ਵਾਲੀ, ਕੁੜੀ ਦੀ ਲਾਪਰਵਾਹੀ ਭਰੀ ਹਮਦਰਦੀ ਨੇ ਮੇਰੀ ਬੁਰੀ ਸਰੀਰਕ ਹਾਲਤ ਦੇ ਨਾਲ-ਨਾਲ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ। ਉਸ ਰਾਤ ਜਦੋਂ ਮੱਛਰਾਂ ਨੇ ਮੈਨੂੰ ਜਾਗਦਾ ਰੱਖਿਆ ਹੋਇਆ ਸੀ ਮੈਂ ਚਿਚਿਨਾ ਬਾਰੇ ਸੋਚਿਆ। ਉਹ ਇਕ ਬਹੁਤ ਦੁਰੇਡਾ ਪਰ ਸੁੰਦਰ ਸੁਪਨਾ ਲਗਦੀ ਸੀ । ਸੁਪਨੇ ਦੀ ਸਮਾਪਤੀ ਨੇ ਸਾਧਾਰਣ ਤੋਂ ਉਲਟ ਮੇਰੀਆਂ ਯਾਦਾਂ ਵਿਚ ਕੜਵਾਹਟ ਦੀ ਥਾਂ ਮਿਠਾਸ ਭਰ ਦਿੱਤੀ। ਮੈਂ ਉਸਨੂੰ ਕਿਸੇ ਪੁਰਾਣੇ ਤੇ ਸਮਝਣ ਵਾਲੇ ਮਿੱਤਰ ਵਾਂਗ ਨਰਮ ਤੇ ਪਿਆਰਾ ਚੁੰਮਣ ਭੇਜਿਆ। ਤਦ ਮੇਰਾ ਮਨ ਖਿਆਲਾਂ ਵਿਚ ਹੀ ਮਾਲਾਗਿਊਨੋ ਪੁੱਜ ਗਿਆ। ਉਹ ਸ਼ਾਨਦਾਰ ਕਮਰਾ, ਬਹੁਤ