Back ArrowLogo
Info
Profile
ਸਾਰੀਆਂ ਉਨੀਂਦੀਆਂ ਰਾਤਾਂ, ਜਿੱਥੇ ਹੁਣ ਕੁਝ ਖਾਸ ਪਲਾਂ ਵਿਚ ਉਹ ਆਪਣੀਆਂ ਗੱਲਾਂ ਨਵੇਂ ਦਾਅਵੇਦਾਰ ਨਾਲ ਫੁਸਫਸਾਉਂਦੀ ਹੋਵੇਗੀ।

ਮੇਰੀਆਂ ਅੱਖਾਂ ਸਾਮ੍ਹਣੇ ਜਿਵੇਂ ਸਵਰਗ ਦਾ ਸ਼ਾਨਦਾਰ ਖ਼ਜ਼ਾਨਾ ਖੁੱਲ੍ਹਿਆ ਹੋਇਆ ਸੀ। ਸਿਤਾਰਿਆਂ ਭਰੀ ਸਿਰ 'ਤੇ ਟਿਮਟਿਮਾਉਂਦੀ ਰਾਤ, ਜਿਵੇਂ ਮੇਰੇ ਅੰਦਰ ਡੂੰਘਾਈ ਵਿਚੋਂ ਪੈਦਾ ਹੋ ਰਹੇ ਕਿਸੇ ਸਵਾਲ ਦਾ ਉੱਤਰ ਦੇ ਰਹੀ ਹੋਵੇ, "ਕੀ ਇਸ ਸਭ ਦੀ ਕੋਈ ਕੀਮਤ ਹੈ?"

ਅਗਲੇ ਦੋ ਦਿਨ ਵੀ ਕੁਝ ਨਹੀਂ ਬਦਲਿਆ। ਉਕਯਾਲੀ ਤੇ ਮੇਰਨਾਨ ਦਾ ਸੰਗਮ ਦੁਨੀਆਂ ਦੇ ਸਭ ਤੋਂ ਤਾਕਤਵਰ ਦਰਿਆ ਨੂੰ ਪੈਦਾ ਕਰਦਾ ਹੈ, ਪਰ ਇਸ ਨਾਲ ਕੁਝ ਵੀ ਬਦਲਦਾ ਨਹੀਂ । ਇਹ ਕੇਵਲ ਦੋ ਗੰਧਲੇ ਪਾਣੀ ਦੀਆਂ ਧਾਰਾਵਾਂ ਦਾ ਮਿਲਨ ਹੈ। ਥੋੜ੍ਹੀ ਜਿਹੀ ਚੌੜੀ, ਥੋੜ੍ਹੀ ਜਿਹੀ ਡੂੰਘੀ, ਹੋਰ ਕੁਝ ਨਹੀਂ। ਮੇਰੇ ਕੋਲ ਹੋਰ ਐਡਰੇਲਿਨ ਨਹੀਂ ਬਚੀ ਸੀ ਤੇ ਮੇਰੇ ਦਮੇਂ ਦੀ ਹਾਲਤ ਬਦਤਰ ਹੋ ਰਹੀ ਸੀ। ਮੈਂ ਇਕ ਬੁੱਕ ਚਾਵਲ ਖਾਣ ਨਾਲ ਥੋੜ੍ਹੀ ਜਿਹੀ ਮੇਟ ਪੀ ਸਕਦਾ ਸਾਂ । ਆਖਰੀ ਦਿਨ ਪਹੁੰਚਣ ਹੀ ਵਾਲੇ ਸਾਂ ਕਿ ਬਹੁਤ ਭਾਰੀ ਤੂਫ਼ਾਨ ਵਿਚ ਫਸ ਗਏ। ਇਸਦਾ ਅਰਥ ਸੀ ਕਿ ਸਾਨੂੰ ਬੇੜੀ ਰੋਕਣੀ ਹੀ ਪੈਣੀ ਸੀ। ਮੱਛਰ ਬੱਦਲਾਂ ਵਾਂਗ ਸਾਡੇ ਉੱਪਰ ਛਾਏ ਹੋਏ ਸਨ। ਮੈਨੂੰ ਇਹ ਅੰਤਹੀਣ ਰਾਤ ਲੱਗ ਰਹੀ ਸੀ। ਚਾਰੇ ਪਾਸੇ ਬੇਸ਼ਰਮ ਥਪਕੀਆਂ, ਤਿੱਖੀਆਂ ਆਵਾਜ਼ਾਂ, ਤਾਸ਼ ਦੀਆਂ ਬੇਅੰਤ ਬਾਜ਼ੀਆਂ ਤੇ ਨਸ਼ੇ ਦੇ ਦੌਰ, ਗੱਲਾਬਾਤਾਂ ਦੌਰਾਨ ਬੇਹੂਦਾ ਲਤੀਫ਼ਿਆਂ ਦੀ ਭਰਮਾਰ ਫੈਲੀ ਹੋਈ ਸੀ ਤਾਂ ਕਿ ਸਮਾਂ ਜਲਦੀ ਬਤੀਤ ਹੋਏ। ਸਵੇਰੇ ਜਹਾਜ਼ ਤੋਂ ਉਤਰਨ ਦੀ ਕਾਹਲ ਵਿਚ ਇਕ ਝੂਲਾ ਲਟਕਾ ਦਿੱਤਾ ਗਿਆ। ਤੇ ਮੈਂ ਥੱਲੇ ਉਤਰਿਆ। ਮੈਨੂੰ ਜਾਪ ਰਿਹਾ ਸੀ ਜਿਵੇਂ ਮੇਰੇ ਅੰਦਰ ਕੋਈ ਸਪਰਿੰਗ ਖੁੱਲ੍ਹ ਗਿਆ ਹੋਵੇ, ਮੈਨੂੰ ਕਿਸੇ ਨਵੀਂ ਉਚਾਈ ਜਾਂ ਕਿਸੇ ਨਿਵਾਣ ਵੱਲ ਲਿਜਾ ਰਿਹਾ ਹੋਵੇ, ਪਤਾ ਨਹੀਂ ਕਿੱਥੇ । ਅਲਬਰਟੋ ਨੇ ਮੈਨੂੰ ਰੁੱਖੇ ਜਿਹੇ ਝਟਕੇ ਨਾਲ ਉਠਾਇਆ, "ਉੱਠ ਓਇ ਗਰੀਬੜੇ, ਪੁੱਜ ਗਏ ਅਸੀਂ" ਫੈਲ ਰਹੇ ਦਰਿਆ ਨੇ ਸਾਡੇ ਸਾਮ੍ਹਣੇ ਕੁਝ ਉੱਚੀਆਂ ਇਮਾਰਤਾਂ ਵਾਲੇ ਕਸਬੇ ਨੂੰ ਗਟ ਕੀਤਾ ਜਿਸਦੇ ਚਾਰੇ ਪਾਸੇ ਜੰਗਲ ਤੇ ਪੈਰਾਂ ਵਿਚ ਲਾਲ ਧਰਤੀ ਫੈਲੀ ਹੋਈ ਸੀ।

ਇਹ ਐਤਵਾਰ ਸੀ ਜਦੋਂ ਅਸੀਂ ਇਕਯੁਟਿਸ ਪੁੱਜੇ । ਅਸੀਂ ਬੰਦਰਗਾਹ ਵਿੱਚੋਂ ਨਿਕਲੇ ਅਤੇ ਸਿੱਧੇ ਅੰਤਰਰਾਸ਼ਟਰੀ ਸਹਿਕਾਰੀ ਸੇਵਾ ਦੇ ਮੁਖੀ ਨਾਲ ਗੱਲਬਾਤ ਕਰਨ ਲਈ ਚੱਲ ਪਏ। ਸਾਡੇ ਕੋਲ ਡਾ. ਸ਼ੈਵੇਜ਼ ਪਾਸਟਰ ਦੇ ਨਾਂ 'ਤੇ ਇਕ ਤੁਆਰਫੀ ਪੱਤਰ ਵੀ ਸੀ, ਪਰ ਉਹ ਇਕਯੂਟਿਸ ਵਿਚ ਨਹੀਂ ਸੀ । ਹਸਪਤਾਲ ਵਾਲੇ ਤਾਂ ਵੀ ਸਾਡੇ ਪ੍ਰਤਿ ਬਹੁਤ ਦਿਆਲਤਾ ਨਾਲ ਪੇਸ਼ ਆਏ  ਤੇ ਉਨ੍ਹਾਂ ਨੇ ਸਾਨੂੰ ਪੀਲੇ ਬੁਖ਼ਾਰ ਵਾਲੇ ਵਾਰਡ ਵਿਚ ਭੇਜ ਦਿੱਤਾ ਅਤੇ ਕੁਝ ਖਾਣਾ ਵੀ ਦਿੱਤਾ। ਮੇਰੇ ਦਮੇਂ ਦੀ ਸਥਿਤੀ ਬਹੁਤ ਹੀ ਬੁਰੀ ਸੀ ਅਤੇ ਮੈਂ ਦਿਨ ਵਿਚ ਚਾਰ ਵਾਰ ਐਡਰੇਲਿਨ ਦੇ ਟੀਕੇ ਲਵਾ ਰਿਹਾ ਸਾਂ।

ਅਗਲਾ ਦਿਨ ਮੇਰੇ ਲਈ ਕਿਵੇਂ ਵੀ ਬਿਹਤਰ ਨਹੀਂ ਸੀ ਤੇ ਮੈਂ ਆਪਣਾ ਪੂਰਾ ਦਿਨ ਬਿਸਤਰੇ ਵਿਚ ਜਾਂ ਕਹੀਏ ਕਿ ਖ਼ੁਦ ਦਾ ਐਡਰੇਲਿਨੀਕਰਨ ਕਰਦਿਆਂ ਬਤੀਤ ਕੀਤਾ।

ਅਗਲੇ ਦਿਨ ਮੈਂ ਸਵੇਰ ਦਾ ਨਾਸ਼ਤਾ ਸਖ਼ਤ ਪਾਬੰਦੀ ਨਾਲ ਲੈਣਾ ਸ਼ੁਰੂ ਕੀਤਾ। ਨਾਲ ਹੀ ਰਾਤ ਦੇ ਖਾਣੇ ਬਾਰੇ ਤੇ ਚਾਵਲ ਖਾਣ ਬਾਰੇ ਪੂਰੀ ਤਰ੍ਹਾਂ ਸੁਚੇਤ ਹੋ ਗਿਆ। ਭਾਵੇਂ ਬਹੁਤਾ ਜ਼ਿਆਦਾ ਨਹੀਂ, ਪਰ ਮੇਰੀ ਸਿਹਤ ਥੋੜ੍ਹੀ ਜਿਹੀ ਸੁਧਰ ਗਈ ਸੀ । ਰਾਤ ਸਮੇਂ ਅਸੀ

124 / 147
Previous
Next