Back ArrowLogo
Info
Profile

ਪਿਆਰੇ ਪਿਤਾ ਜੀ

ਇਕਯੁਟਿਸ, 4 ਜੂਨ 1952

ਨਦੀ ਦੇ ਸ਼ਾਨਦਾਰ ਕਿਨਾਰੇ ਰਿਹਾਇਸ਼ੀ ਬਸਤੀਆਂ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ। ਪੁਰਾਣੇ ਕਬੀਲਿਆਂ ਦੀ ਤਲਾਸ਼ ਵਿੱਚ ਤੁਹਾਨੂੰ ਜੰਗਲ ਦੇ ਦੂਰ ਅੰਦਰ ਤਕ ਜਾਣਾ ਪਵੇਗਾ। ਅਸੀਂ ਇਸ ਵੇਲੇ ਉਸ ਯਾਤਰਾ ਦਾ ਦਾਅਵਾ ਨਹੀਂ ਕਰ ਸਕਦੇ। ਛੂਤ ਦੀਆਂ ਬਿਮਾਰੀਆਂ ਤਾਂ ਨਹੀਂ ਦਿਸਦੀਆਂ ਪਰ ਸਾਨੂੰ ਟਾਇਫਾਈਡ ਤੇ ਪੀਲ਼ੇ ਬੁਖਾਰ ਤੋਂ ਬਚਾਅ ਲਈ ਟੀਕੇ ਲਗਾ ਦਿੱਤੇ ਗਏ ਹਨ ਤੇ ਚੰਗੀ ਮਾਤਰਾ ਵਿਚ ਐਟਬਰਾਈਨ ਤੇ ਕੁਨੀਨ ਦੇ ਦਿੱਤੀ ਗਈ ਹੈ।

ਬਹੁਤ ਸਾਰੀਆਂ ਬਿਮਾਰੀਆਂ ਭੋਜਨ ਪਚਾਉਣ ਦੀ ਗੜਬੜੀ ਕਾਰਨ ਹੁੰਦੀਆਂ ਹਨ, ਕਿਉਂਕਿ ਜੰਗਲ ਵਿਚ ਮਿਲਣ ਵਾਲੇ ਭੋਜਨ ਵਿਚ ਪੂਰੀ ਪੋਸ਼ਕਤਾ ਨਹੀਂ ਹੁੰਦੀ। ਪਰ ਕੋਈ ਵੀ ਇਕ ਹਫ਼ਤੇ ਤੱਕ ਵਿਟਾਮਿਨ ਲਏ ਬਿਨਾਂ ਰਹਿਣ ਨਾਲ ਬੁਰੀ ਤਰ੍ਹਾਂ ਬਿਮਾਰ ਹੋ ਜਾਂਦਾ ਹੈ। ਜੇਕਰ ਅਸੀਂ ਦਰਿਆ ਦੇ ਰਸਤੇ ਜਾਂਦੇ ਹਾਂ ਤਾਂ ਇਹ ਲੰਮਾ ਸਮਾਂ ਬਿਨਾਂ ਕਿਸੇ ਨਿਯਮਿਤ ਖੁਰਾਕ ਤੋਂ ਬੀਤੇਗਾ। ਅਸੀਂ ਇਸ ਬਾਰੇ ਅਜੇ ਨਿਸ਼ਚਿਤ ਨਹੀਂ ਹਾਂ ਤੇ ਬਗੋਟਾ ਲਈ ਹਵਾਈ ਸਫ਼ਰ ਦੀਆਂ ਸੰਭਾਵਨਾਵਾਂ ਬਾਰੇ ਸੋਚ ਰਹੇ ਹਾਂ। ਘੱਟੋ ਘੱਟ ਲੈਗਉਸਾਮੋ ਤਕ ਤਾਂ ਜ਼ਰੂਰ ਹੀ। ਉਸ ਤੋਂ ਅੱਗੇ ਵਧੀਆ ਸੜਕਾਂ ਹਨ। ਅਜਿਹਾ ਨਹੀਂ ਕਿ ਦਰਿਆਈ ਰਸਤੇ ਰਾਹੀਂ ਜਾਣਾ ਖ਼ਤਰਨਾਕ ਹੈ, ਸਗੋਂ ਅਸੀਂ ਪੈਸੇ ਬਚਾਉਣ ਲਈ ਅਜਿਹਾ ਸੋਚਿਆ, ਜੋ ਬਾਦ ਵਿਚ ਮੇਰੇ ਲਈ ਅਹਿਮ ਹੋ ਸਕਦਾ ਹੈ।

ਵਿਗਿਆਨ ਕੇਂਦਰਾਂ ਤੋਂ ਦੂਰ ਜਾਂਦਿਆਂ ਹੀ ਸਾਡੇ ਸਾਹਮਣੇ ਖ਼ਤਰਾ ਉਜਾਗਰ ਹੋਣ ਲੱਗਾ। ਸਾਡੀ ਯਾਤਰਾ ਹਸਪਤਾਲਾਂ ਦੇ ਸਟਾਫ ਲਈ ਇਕ ਅਹਿਮ ਘਟਨਾ ਬਣ ਗਈ। ਕੋਹੜ-ਹਸਪਤਾਲਾਂ ਦੇ ਕਰਮਚਾਰੀਆਂ ਨੇ ਸਾਨੂੰ ਦੋ ਖੋਜੀਆਂ ਵਾਂਗ ਇੱਜ਼ਤ ਦਿੱਤੀ। ਮੈਂ ਸੱਚੀਂ ਕੋਹੜ-ਰੋਗ ਵਿਚ ਦਿਲਚਸਪੀ ਲੈਣ ਲੱਗਾ ਹਾਂ, ਪਰ ਮੈਨੂੰ ਇਹ ਨਹੀਂ ਪਤਾ ਇਹ ਕਿੰਨੀ ਦੇਰ ਹੋਰ ਚੱਲੇਗਾ। ਲੀਮਾ ਹਸਪਤਾਲ ਦੇ ਮਰੀਜ਼ਾਂ ਨੇ ਸਾਨੂੰ ਏਨੀ ਸ਼ਾਨਦਾਰ ਵਿਦਾਇਗੀ ਦਿੱਤੀ ਕਿ ਸਾਡਾ ਹੌਸਲਾ ਵਧਿਆ। ਉਨ੍ਹਾਂ ਨੇ ਸਾਨੂੰ ਇਕ ਗੈਸ ਸਟੋਵ ਤੇ ਸੌ ਸੋਲ ਇਕੱਠੇ ਕਰ ਕੇ ਦਿੱਤੇ, ਜਿਹੜੇ ਉਨ੍ਹਾਂ ਜਿਹੀ ਆਰਥਿਕ ਹਾਲਤ ਵਿਚ ਕਿਸਮਤ ਹੀ ਕਹੇ ਜਾ ਸਕਦੇ ਹਨ। ਉਨ੍ਹਾਂ ਵਿੱਚੋਂ ਕੁਝ ਤਾਂ ਵਿਦਾ ਕਹਿੰਦੇ ਸਮੇਂ ਰੋ ਵੀ ਰਹੇ ਸਨ। ਉਹ ਇਸ ਲਈ ਵੀ ਸਾਡੇ ਤੋਂ ਵਧੇਰੇ ਪ੍ਰਭਾਵਿਤ ਹੋਏ ਕਿ ਅਸੀਂ ਉਨ੍ਹਾਂ ਨੂੰ ਮਿਲਦੇ ਸਮੇਂ ਵਿਸ਼ੇਸ਼ ਕੱਪੜੇ ਜਾਂ ਦਸਤਾਨੇ ਨਹੀਂ ਪਹਿਨੇ ਸਨ, ਅਸੀਂ ਹੋਰਾਂ ਵਾਂਗ ਹੀ ਉਨ੍ਹਾਂ ਨਾਲ ਵੀ ਹੱਥ ਮਿਲਾ ਰਹੇ ਸਾਂ, ਅਸੀਂ ਉਨ੍ਹਾਂ

126 / 147
Previous
Next