ਸਾਨ ਪਾਬਲੋ ਦੀ ਕੋਹੜੀ-ਬਸਤੀ
ਅਗਲੇ ਦਿਨ ਐਤਵਾਰ ਸੀ। ਅਸੀਂ ਉੱਠੇ ਤੇ ਬਸਤੀ ਵਿਚ ਜਾਣ ਲਈ ਤਿਆਰ ਹੋਏ। ਉੱਥੇ ਦਰਿਆਈ ਰਸਤੇ ਰਾਹੀਂ ਜਾਣਾ ਪੈਂਦਾ ਸੀ । ਇਹ ਕੰਮ ਵਾਲਾ ਦਿਨ ਨਾ ਹੋਣ ਕਰਕੇ ਅਸੀਂ ਨਹੀਂ ਜਾ ਸਕੇ। ਸੋ ਅਸੀਂ ਕਲੋਨੀ ਦੇ ਪ੍ਰਸ਼ਾਸਕ ਨੂੰ ਮਿਲੇ। ਉਹ ਇਕ ਸਖ਼ਤ ਨੰਨ ਸੀ ਮਦਰ ਸੋਰ ਅਲਬਰਟੋ । ਫਿਰ ਅਸੀਂ ਫੁਟਬਾਲ ਖੇਡੇ ਜਿਸ ਵਿਚ ਦੋਵਾਂ ਨੇ ਬੁਰੀ ਖੇਡ ਦਿਖਾਈ। ਮੇਰਾ ਦਮਾ ਘਟਣਾ ਸ਼ੁਰੂ ਹੋ ਗਿਆ ਸੀ।
ਸੋਮਵਾਰ ਅਸੀਂ ਆਪਣੇ ਕੱਪੜਿਆਂ ਦਾ ਵੱਡਾ ਹਿੱਸਾ ਧੋਣ ਲਈ ਦੇ ਦਿੱਤਾ। ਫਿਰ ਮਰੀਜ਼ਾਂ ਨੂੰ ਮਿਲਣ ਲਈ ਬਸਤੀ ਵਿਚ ਗਏ। ਇੱਥੇ 600 ਬਿਮਾਰ ਲੋਕ ਜੰਗਲੀ ਝੌਂਪੜੀਆਂ ਵਿਚ ਆਜ਼ਾਦ ਤੌਰ 'ਤੇ ਰਹਿ ਰਹੇ ਸਨ, ਜੋ ਚੰਗਾ ਲੱਗੇ, ਉਹੀ ਕਰਦੇ ਸਨ। ਇਹ ਸਾਰਾ ਕੁਝ ਇਕ ਸੰਸਥਾ ਦੇ ਤਹਿਤ ਸੀ ਜਿਸਨੇ ਇੱਥੋਂ ਦੇ ਲੋਕਾਂ ਵਿਚ ਵਿਸ਼ੇਸ਼ ਲੈਅ ਤੇ ਸ਼ੈਲੀ ਦਾ ਵਿਕਾਸ ਕਰ ਦਿੱਤਾ ਸੀ। ਇੱਥੇ ਇਕ ਸਥਾਨਕ ਅਧਿਕਾਰੀ, ਇਕ ਜੱਜ, ਇਕ ਪੁਲਿਸ ਅਫਸਰ ਆਦਿ ਵੀ ਹਨ । ਡਾ. ਬਰੈਸ਼ੀਆਨੀ ਦੀ ਇਸ ਬਸਤੀ ਵਿਚ ਬਹੁਤ ਇੱਜ਼ਤ ਹੈ। ਇਸਦਾ ਕਾਰਨ ਸ਼ਾਇਦ ਇਹ ਹੈ ਕਿ ਉਹ ਪੂਰੀ ਬਸਤੀ ਵਿਚ ਇਕ ਤਾਲਮੇਲ ਸਥਾਪਿਤ ਕਰਦੇ ਹਨ ਤੇ ਇਨ੍ਹਾਂ ਟੋਲਿਆਂ ਦੇ ਆਪਸੀ ਝਗੜਿਆਂ ਨੂੰ ਸੁਲਝਾਉਂਦੇ ਰਹਿੰਦੇ ਹਨ।
ਮੰਗਲਵਾਰ ਅਸੀਂ ਫਿਰ ਕਲੋਨੀ ਵਿਚ ਗਏ । ਡਾ. ਬਰੈਸ਼ੀਆਨੀ ਦੇ ਦੇਖਭਾਲ ਚੱਕਰਾਂ ਵਿਚ ਨਾਲ ਰਹੇ, ਤੇ ਮਰੀਜ਼ਾਂ ਦੇ 'ਨਰਵਸ ਸਿਸਟਮ' ਨੂੰ ਜਾਂਚਿਆ । ਉਹ 400 ਦੇ ਕਰੀਬ ਕੋਹੜ-ਰੋਗੀਆਂ ਦੇ ਨਸ-ਪ੍ਰਬੰਧ ਬਾਰੇ ਵਿਸਥਾਰ ਵਿਚ ਅਧਿਐਨ ਕਰ ਰਹੇ ਹਨ। ਇਹ ਸਚਮੁਚ ਬਹੁਤ ਹੀ ਦਿਲਚਸਪ ਅਧਿਐਨ ਹੋਵੇਗਾ, ਕਿਉਂਕਿ ਇਸ ਇਲਾਕੇ ਵਿਚ ਕੋਹੜ ਨੇ ਬਹੁਤੇ ਮਰੀਜ਼ਾਂ ਦੇ ‘ਨਸ-ਪ੍ਰਬੰਧ’ ਨੂੰ ਹੀ ਪ੍ਰਭਾਵਿਤ ਕੀਤਾ ਹੈ। ਅਸਲ ਵਿਚ ਮੈਨੂੰ ਇਕ ਵੀ ਮਰੀਜ਼ ਐਸਾ ਨਹੀਂ ਮਿਲਿਆ ਜਿਸ ਵਿਚ ਇਸਦੇ ਲੱਛਣ ਪ੍ਰਗਟ ਨਾ ਹੋਏ ਹੋਣ। ਬਰੈਸ਼ੀਆਨੀ ਨੇ ਸਾਨੂੰ ਦੱਸਿਆ ਕਿ ਡਾਂ. ਸੋਜ਼ਾ ਲੀਮਾ ਇਸ ਬਸਤੀ ਵਿਚ ਰਹਿ ਰਹੇ ਬੱਚਿਆਂ ਦੀ ਮੁੱਢਲੀ ‘ਨਸ-ਗੜਗੜੀ' ਵਿਸ਼ੇ ਵਿਚ ਦਿਲਚਸਪੀ ਰੱਖਦੇ ਹਨ।
ਅਸੀਂ ਕਲੋਨੀ ਦੇ ਸਿਹਤਮੰਦ ਲੋਕਾਂ ਲਈ ਰਾਖਵੇਂ ਹਿੱਸੇ ਵਿਚ ਗਏ, ਜਿੱਥੇ 70 ਦੇ ਕਰੀਬ ਲੋਕ ਰਹਿੰਦੇ ਹਨ। ਇੱਥੇ ਮੁੱਢਲੀਆਂ ਲੋੜਾਂ ਦੀ ਵੀ ਕਮੀ ਹੈ, ਜੋ ਹੋਣੀਆਂ ਹੀ ਚਾਹੀਦੀਆਂ ਹਨ। ਜਿਵੇਂ ਦਿਨ ਸਮੇਂ ਬਿਜਲੀ, ਇਕ ਫਰਿੱਜ ਇੱਥੋਂ ਤਕ ਕਿ ਇਕ ਪ੍ਰਯੋਗਸ਼ਾਲਾ । ਉਨ੍ਹਾਂ ਨੂੰ ਇਕ ਚੰਗੇ 'ਸੂਖਮ-ਦਰਸ਼ੀ' ਯੰਤਰ ਦੀ ਲੋੜ ਹੈ ਤੇ ਇਕ ਤਕਨੀਕੀ ਮਾਹਿਰ ਦੀ ਵੀ। ਫਿਲਹਾਲ ਇਸ ਪਦਵੀ 'ਤੇ ਭਲੀ ਪਰ ਬਹੁਤ ਘੱਟ ਜਾਣਕਾਰੀ ਰੱਖਣ ਵਾਲੀ ਮਦਰ ਮਾਰਗਰੀਤਾ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਨਸਾਂ ਤੇ ਅੱਖਾਂ ਦੇ ਅਪਰੇਸ਼ਨ ਲਈ