Back ArrowLogo
Info
Profile
ਇਕ ਸਰਜਨ ਦੀ ਵੀ ਲੋੜ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਨਸਾਂ ਦੀ ਬਿਮਾਰੀ ਵਾਲੇ ਮਰੀਜ਼ ਤਾਂ ਇਕ ਪਾਸੇ ਰਹੇ, ਇੱਥੇ ਕੁਝ ਅੰਨ੍ਹੇ ਲੋਕ ਵੀ ਹਨ। ਨਤੀਜਾ ਇਹ ਨਿਕਲਦਾ ਹੈ। ਕਿ ਇਨ੍ਹਾਂ ਨਾਲ ਕੁਝ ਚੰਗਾ ਕਰਨ ਦੀ ਸਖ਼ਤ ਲੋੜ ਹੈ। ਜਦ ਕਿ ਬਹੁਤਿਆਂ ਦਾ ਤਾਂ ਕੋਈ ਇਲਾਜ ਹੀ ਨਹੀਂ ਹੋ ਰਿਹਾ।

ਅਸੀਂ ਆਪਣੇ ਜਾਂਚ-ਚੱਕਰ ਬੁੱਧਵਾਰ ਨੂੰ ਵੀ ਜਾਰੀ ਰੱਖੇ। ਵਿਚਕਾਰ ਸਮਾਂ ਬਤੀਤ ਕਰਨ ਲਈ ਮੱਛੀਆਂ ਫੜਨ ਤੇ ਤੈਰਨ ਵੀ ਗਏ। ਰਾਤ ਨੂੰ ਮੈਂ ਡਾ. ਬਰੈਸ਼ੀਆਨੀ ਨਾਲ ਸ਼ਤਰੰਜ ਖੇਡੀ ਜਾਂ ਗੱਲਾਂ ਕੀਤੀਆਂ । ਦੰਦਾਂ ਦੇ ਡਾਕਟਰ ਅਲਫਾਰੋ ਸ਼ਾਂਤ ਤੇ ਦੋਸਤਾਨਾ ਸੁਭਾ ਵਾਲੇ ਸ਼ਾਨਦਾਰ ਮਨੁੱਖ ਹਨ। ਵੀਰਵਾਰ ਕਲੋਨੀ ਲਈ ਛੁੱਟੀ ਦਾ ਦਿਨ ਸੀ, ਇਸ ਲਈ ਅਸੀਂ ਆਪਣਾ ਕੰਮ ਤੋੜਿਆ ਤੇ ਓਧਰ ਚੱਕਰ ਮਾਰਨ ਨਹੀਂ ਗਏ। ਅਸੀਂ ਮੱਛੀ ਫੜਨ ਦੀ ਅਸਫਲ ਕੋਸ਼ਿਸ਼ ਕੀਤੀ। ਦੁਪਹਿਰ ਬਾਦ ਅਸੀਂ ਫੁੱਟਬਾਲ ਖੇਡੇ ਤੇ ਗੋਲਚੀ ਵਜੋਂ ਮੇਰੀ ਖੇਡ ਠੀਕ ਠਾਕ ਹੀ ਰਹੀ। ਸ਼ੁੱਕਰਵਾਰ ਮੈਂ ਬਸਤੀ ਵਿਚ ਗਿਆ ਜਦਕਿ ਅਲਬਰਟੋ ਬੈਸੀਲੋਸਕੋਪੀ ਲਈ ਪਿਆਰੀ ਨੰਨ ਕੋਲ ਹੀ ਰੁਕ ਗਿਆ। ਮੈਂ ਸੁੰਮਬੀ ਜਾਤੀ ਦੀਆਂ ਦੋ ਮੱਛੀਆਂ ਫੜੀਆਂ ਜਿਨ੍ਹਾਂ ਨੂੰ ਮੋਟਾ ਕਹਿੰਦੇ ਹਨ। ਉਨ੍ਹਾਂ ਵਿੱਚੋਂ ਇਕ ਡਾ. ਮੋਨਟੋਯਾ ਨੂੰ ਨਜ਼ਾਰੇ ਮਾਨਣ ਲਈ ਦੇ ਦਿੱਤੀ।

129 / 147
Previous
Next