ਸੰਤ ਗੁਵੇਰਾ ਦਾ ਦਿਨ
ਸ਼ਨੀਵਾਰ 14 ਜੂਨ 1952, ਮੈਂ 24 ਸਾਲ ਦਾ ਹੋ ਗਿਆ। ਇਸ ਸ਼ਾਨਦਾਰ ਸਦੀ ਦਾ ਚੌਥਾ ਹਿੱਸਾ, ਜ਼ਿੰਦਗੀ ਦੀ ਸਿਲਵਰ ਜੁਬਲੀ । ਜੇ ਮੈਂ ਹਰ ਚੀਜ਼ ਨੂੰ ਵਿਚਾਰਾਂ ਤਾਂ ਇਹ ਮੇਰੇ ਲਈ ਏਨਾ ਬੁਰਾ ਨਹੀਂ ਸੀ ਰਿਹਾ। ਸਵੇਰ ਵੇਲੇ-ਸਿਰ ਮੈਂ ਮੱਛੀ ਫੜਨ ਦੇ ਬਹਾਨੇ ਆਪਣੀ ਕਿਸਮਤ ਅਜ਼ਮਾਉਣ ਦਰਿਆ 'ਤੇ ਗਿਆ। ਇਹ ਜੂਏ ਵਾਲੀ ਖੇਡ ਸੀ। ਜਿਹੜੀ ਕਿਸੇ ਦੀ ਜਿੱਤ ਨਾਲ ਆਰੰਭ ਹੋ ਕੇ ਹਾਰ ਨਾਲ ਮੁੱਕਦੀ ਹੈ। ਸ਼ਾਮ ਨੂੰ ਅਸੀਂ ਫੁੱਟਬਾਲ ਖੇਡਿਆ ਅਤੇ ਮੈਂ ਆਪਣੀ ਜਾਣੀ ਪਛਾਣੀ ਜਗ੍ਹਾ ਗੋਲ ਵਿਚ ਮੱਲ੍ਹ ਲਈ। ਇਸ ਵਾਰ ਸੌਖੇ ਹਾਲਾਤ ਵਿਚ ਵਧੀਆ ਨਤੀਜੇ ਵੀ ਦਿੱਤੇ । ਸ਼ਾਮ ਨੂੰ ਚੰਗਾ ਖਾਣ ਦੀ ਉਮੀਦ ਨਾਲ ਡਾ. ਬਰੈਸ਼ੀਆਨੀ ਦੇ ਘਰ ਗਏ। ਉਨ੍ਹਾਂ ਨੇ ਕਲੋਨੀ ਦੇ ਖਾਣ ਕਮਰੇ ਵਿਚ ਇਕ ਚੰਗੀ ਦਾਅਵਤ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਵਿਚ ਪੇਰੂ ਦੇ ਰਾਸ਼ਟਰੀ ਡਰਿੰਕ ਪਿਸਕੋ ਦੀ ਉੱਥੇ ਭਰਮਾਰ ਸੀ । ਅਲਬਰਟੋ ਇਸ ਡਰਿੰਕ ਦੇ ਪ੍ਰਭਾਵ ਦਾ ਕਾਫੀ ਤਜਰਬਾ ਰੱਖਦਾ ਸੀ । ਜਦਕਿ ਬਾਕੀ ਸਾਰੇ ਚੰਗੀ ਭਾਵਨਾ ਨਾਲ ਹੌਲੀ-ਹੌਲੀ ਪੀ ਰਹੇ ਸਨ । ਕਾਲੋਨੀ ਦੇ ਨਿਰਦੇਸ਼ਕ ਨੇ ਸਾਨੂੰ ਬਹੁਤ ਨਿੱਘੇ ਤਰ੍ਹਾਂ ਇਹ ਜਾਮ ਸਮਰਪਤ ਕੀਤਾ। ਮੈਂ ਵੀ 'ਪਿਸਕੋ ਨੁਮਾ' ਹੁੰਦੇ ਹੋਏ ਆਪਣੀਆਂ ਭਾਵਨਾਵਾਂ ਕੁਝ ਇਸ ਤਰ੍ਹਾਂ ਪ੍ਰਗਟਾਈਆਂ :
"ਦੋਸਤੋ ਇਹ ਮੇਰਾ ਫਰਜ਼ ਹੈ ਕਿ ਮੈਂ ਉਸ ਸਮਰਪਤ ਜਾਮ ਦਾ ਜਵਾਬ ਦਿਆਂ । ਡਾ. ਬਰੈਸ਼ੀਆਨੀ ਨੇ ਇਸ ਸੰਬੰਧੀ ਜੋ ਹਾਵ-ਭਾਵ ਦਿਖਾਏ ਹਨ, ਉਨ੍ਹਾਂ ਦਾ ਸ਼ੁਕਰੀਆ। ਯਾਤਰੂਆਂ ਦੇ ਤੌਰ ਤੇ ਸਾਡੀ ਵਰਤਮਾਨ ਸਥਿਤੀ ਵਿਚ ਸਾਡੇ ਕੋਲ ਸਿਰਫ ਸ਼ਬਦ ਹੀ ਹਨ ਤੇ ਮੈਂ ਧੰਨਵਾਦ ਪ੍ਰਗਟਾਉਣ ਲਈ ਉਹਨਾਂ ਦੀ ਹੀ ਵਰਤੋਂ ਕਰਾਂਗਾ। ਅਤੇ ਜਿਹੜੇ ਮੇਰੀ ਯਾਤਰਾ ਵਿਚ ਮੇਰੇ ਸਹਿਯੋਗੀ ਰਹੇ, ਉਹਨਾਂ ਦੇ ਨਾਲ ਮੈਂ ਕਾਲੋਨੀ ਦੇ ਸਾਰੇ ਕਰਮਚਾਰੀਆਂ ਦਾ ਧੰਨਵਾਦੀ ਹਾਂ, ਜਿਹਨਾਂ ਨੇ ਬਿਨਾਂ ਸਾਨੂੰ ਠੀਕ ਤਰ੍ਹਾਂ ਜਾਣਿਆ ਸਾਡੇ ਲਈ ਏਡੀ ਸ਼ਾਨਦਾਰ ਦਾਅਵਤ ਦਾ ਪ੍ਰਬੰਧ ਕੀਤਾ ਹੈ। ਆਪਣਾ ਜਨਮ ਦਿਨ ਮਨਾਉਂਦੇ ਹੋਏ ਮੈਨੂੰ ਇਵੇਂ ਲੱਗ ਰਿਹਾ ਜਿਵੇਂ ਇਹ ਤੁਹਾਡੇ ਵਿੱਚੋਂ ਹੀ ਕਿਸੇ ਇਕ ਦਾ ਜਸ਼ਨ ਹੋਵੇ। ਪਰ ਕੋਈ ਹੋਰ ਗੱਲ ਵੀ ਹੈ। ਕੁਝ ਦਿਨਾਂ ਤੱਕ ਅਸੀਂ ਪੇਰੂ ਖੇਤਰ ਵਿੱਚੋਂ ਬਾਹਰ ਚਲੇ ਜਾਵਾਂਗੇ। ਇਸ ਲਈ ਇਹਨਾਂ ਸ਼ਬਦਾਂ ਦਾ ਦੁਜੈਲਾ ਉਦੇਸ਼ ਅਲਵਿਦਾਈ ਵੀ ਹੈ।ਮੈਂ ਇਸ ਦੇਸ਼ ਦੇ ਲੋਕਾਂ ਪ੍ਰਤੀ ਧੰਨਵਾਦ 'ਤੇ ਬਲ ਦੇਣਾ ਚਾਹੁੰਦਾ ਹਾਂ। ਜਿਨ੍ਹਾਂ ਨੇ ਆਪਣੀ ਸ਼ਾਨਦਾਰ ਮੇਜ਼ਬਾਨੀ ਦਾ