ਮੰਗਲਵਾਰ ਸਵੇਰੇ, ਅਲਬਰਟੋ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਦ ਅਸੀਂ ਵਾਪਸ ਅਹਾਤੇ ਵਿਚ ਗਏ, ਜਿੱਥੇ ਡਾ. ਮੋਨਟੋਯਾ ਕੋਹੜ ਰੋਗ ਤੋਂ ਪੀੜਤ ਨਾੜੀ ਤੰਤਰ ਦਾ ਅਪਰੇਸ਼ਨ ਕਰਕੇ ਹਟੇ ਸਨ, ਜਿਸਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਸੀ, ਭਾਵੇਂ ਤਕਨੀਕੀ ਤੌਰ 'ਤੇ ਬਹੁਤ ਕੁਝ ਦੀ ਆਸ ਅਜੇ ਪੂਰੀ ਹੋਣੀ ਬਾਕੀ ਸੀ । ਬਾਦ ਦੁਪਹਿਰ ਅਸੀਂ ਸਮੁੰਦਰ ਕੰਢੇ ਦੀ ਇਕ ਝੀਲ ਵਿਚ ਮੱਛੀਆਂ ਫੜਨ ਲਈ ਗਏ, ਪਰ ਨਾਕਾਮਯਾਬ ਰਹੇ। ਪਰ ਵਾਪਸੀ 'ਤੇ ਮੈਂ ਐਮੇਜ਼ੋਨ ਨੂੰ ਤੈਰ ਕੇ ਪਾਰ ਕਰਨ ਦਾ ਨਿਸ਼ਚਾ ਕੀਤਾ। ਇਸ ਲਈ ਮੈਨੂੰ ਦੋ ਘੰਟੇ ਤਕ ਡਾ. ਮੋਨਟੋਯਾ ਦੀ ਨਾਉਮੀਦੀ ਝੱਲਣੀ ਪਈ, ਜੋ ਏਡੀ ਲੰਮੀ ਉਡੀਕ ਕਰਨ ਲਈ ਤਿਆਰ ਨਹੀਂ ਸੀ। ਉਸ ਰਾਤ ਵੀ ਇਕ ਦਾਅਵਤ ਦਾ ਇੰਤਜ਼ਾਮ ਸੀ, ਜਿਸਦੀ ਸਮਾਪਤੀ ਸੇਨੋਰ ਲੇਜ਼ਾਮਾ ਬੇਲਟ੍ਰਾਨ ਨਾਲ ਗੰਭੀਰ ਝਗੜੇ ਦੇ ਰੂਪ ਵਿਚ ਹੋਈ। ਸੇਨੋਰ ਇਕ ਅਪਰਪੱਕ, ਅੰਤਰਮੁਖੀ ਰੂਹ ਵਾਲਾ ਬੰਦਾ ਹੋਣ ਦੇ ਨਾਲ-ਨਾਲ ਬੁਰੇ ਦਿਲ ਦਾ ਸਵਾਮੀ ਵੀ ਸੀ । ਉਹ ਬੇਚਾਰਾ ਨਸ਼ੇ ਵਿਚ ਧੁੱਤ ਹੋਣ ਦੇ ਨਾਲ-ਨਾਲ ਬਹੁਤ ਗੁੱਸੇ ਵਿਚ ਵੀ ਸੀ, ਕਿਉਂਕਿ ਉਸਨੂੰ ਦਾਅਵਤ ਵਿਚ ਨਹੀਂ ਬੁਲਾਇਆ ਗਿਆ ਸੀ।
ਇਸ ਲਈ ਉਸਨੇ ਚੀਕਣਾ ਤੇ ਦੂਸਰਿਆਂ ਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਉਦੋਂ ਤਕ ਚੱਲਿਆ ਜਦੋਂ ਕਿਸੇ ਨੇ ਉਸਦੀ ਅੱਖ 'ਤੇ ਘਸੁੰਨ ਜੜਿਆ ਤੇ ਉਸਦੀ ਕੁਟਾਈ ਨਹੀਂ ਕਰ ਦਿੱਤੀ। ਇਸ ਘਟਨਾ ਨੇ ਸਾਨੂੰ ਥੋੜ੍ਹਾ ਜਿਹਾ ਦੁਖੀ ਕੀਤਾ ਕਿਉਂਕਿ ਇਹ ਬੰਦਾ ਸਮਲਿੰਗੀ ਤੇ ਬਹੁਤ ਅਕਾਊ ਹੋਣ ਦੇ ਬਾਵਜੂਦ ਸਾਡੇ ਪ੍ਰਤਿ ਬਹੁਤ ਸੁਹਿਰਦ ਰਿਹਾ ਸੀ। ਉਸਨੇ ਸਾਨੂੰ ਦੋਵਾਂ ਨੂੰ ਦਸ-ਦਸ ਸੋਲ ਦਿੱਤੇ ਜਿਸ ਨਾਲ ਮੇਰੇ ਕੋਲ 449 ਅਤੇ ਅਲਬਰੋਟ ਕੋਲ 163*1/2 ਸੇਂਟ ਦੀ ਰਕਮ ਕੱਠੀ ਹੋ ਗਈ।
ਬੁੱਧਵਾਰ ਦੀ ਸਵੇਰ ਮੀਂਹ ਨਾਲ ਹੀ ਹੋਈ। ਸੋ, ਅਸੀਂ ਅਹਾਤੇ ਵਿਚ ਨਹੀਂ ਜਾ ਸਕੇ ਤੇ ਪੂਰਾ ਦਿਨ ਐਵੇਂ ਹੀ ਬਰਬਾਦ ਹੋ ਗਿਆ। ਮੈਂ ਕੁਝ ਦੇਰ ਗਾਰਸ਼ੀਆ ਲੋਰਕਾ ਨੂੰ ਪੜ੍ਹਿਆ ਤੇ ਫਿਰ ਅਸੀਂ ਬੰਦਰਗਾਹ ਤੇ ਬੱਝੀਆਂ ਕਿਸ਼ਤੀਆਂ ਦੇਖਣ ਚਲੇ ਗਏ। ਵੀਰਵਾਰ ਨੂੰ ਸਿਹਤ ਸੰਬੰਧੀ ਅਮਲੇ ਨੂੰ ਛੁੱਟੀ ਸੀ ਤੇ ਅਸੀਂ ਡਾ. ਮੋਨਟੋਯਾ ਨਾਲ ਦੂਸਰੇ ਕਿਨਾਰੇ ਭੋਜਨ ਖਰੀਦਣ ਲਈ ਗਏ। ਅਸੀਂ ਐਮੇਜ਼ੋਨ ਦਰਿਆ ਦੀ ਇਕ ਸ਼ਾਖ਼ਾ ਵੱਲ ਗਏ ਤੇ ਨਾਲ ਹੀ ਪਪੀਤਾ, ਮੱਕੀ, ਯੁਕਾ, ਗੰਨਾ ਤੇ ਮੱਛਲੀ ਮੁਕਾਬਲਤਨ ਸਸਤੇ ਭਾਅ 'ਤੇ ਖਰੀਦੀ। ਅਸੀਂ ਮੱਛੀ ਫੜਨ ਦੀ ਕੋਸ਼ਿਸ਼ ਕੀਤੀ। ਮੋਨਟੋਯਾ ਨੇ ਸਾਧਾਰਣ ਮੱਛੀ ਹੀ ਫੜੀ ਜਦ ਕਿ ਮੈਂ ਇਕ 'ਮੋਟਾ' ਮੱਛੀ ਫੜ ਲਈ। ਪਰਤਣ ਵੇਲੇ ਤੇਜ਼ ਹਵਾਵਾਂ ਨੇ ਦਰਿਆ ਵਿਚ ਉਥਲ-ਪੁਥਲ