Back ArrowLogo
Info
Profile

ਮਚਾ ਦਿੱਤੀ। ਜਹਾਜ਼ ਦੇ ਕਪਤਾਨ ਰੋਜਰ ਅਲਵਾਰੇਜ਼ ਦੀ ਪੈਂਟ ਇਨ੍ਹਾਂ ਲਹਿਰਾਂ ਵਿਚ ਪੂਰੀ ਤਰ੍ਹਾਂ ਭਿੱਜ ਗਈ। ਮੈਂ ਉਸਨੂੰ ਚੱਪੂ ਫੜਾਉਣ ਲਈ ਕਿਹਾ, ਪਰ ਉਸਨੇ ਮਨ੍ਹਾਂ ਕਰ ਦਿੱਤਾ। ਅਸੀਂ ਦਰਿਆ ਦੇ ਉਤਰਨ ਤੋਂ ਬਾਦ ਹੀ ਕਿਨਾਰੇ 'ਤੇ ਮੁੜ ਸਕੇ। ਦੁਪਹਿਰ ਬਾਦ ਤਿੰਨ ਵਜੇ ਵੀ ਅਸੀਂ ਘਰ ਨਹੀਂ ਪਰਤ ਸਕੇ ਸਾਂ। ਅਸੀਂ ਮੱਛੀ ਬਣਾਈ, ਪਰ ਇਸ ਨਾਲ ਵੀ ਸਾਡੀ ਭੁੱਖ ਦੀ ਤਸੱਲੀ ਨਹੀਂ ਹੋ ਸਕੀ। ਰੋਜਰ ਨੇ ਸਾਨੂੰ ਦੋਵਾਂ ਨੂੰ ਇਕ-ਇਕ ਕਮੀਜ਼ ਤੇ ਮੈਨੂੰ ਪੈਂਟਾਂ ਦਾ ਇਕ ਜੋੜਾ ਦਿੱਤਾ। ਇਸ ਨਾਲ ਮੈਂ ਦਿਮਾਗੀ ਤੌਰ 'ਤੇ ਥੋੜ੍ਹਾ ਬਿਹਤਰ ਹੋ ਗਿਆ ਸਾਂ।

ਸਾਡਾ ਬੇੜਾ ਕਰੀਬ-ਕਰੀਬ ਤਿਆਰ ਸੀ, ਮਿਰਫ ਚੱਪੂਆਂ ਦੀ ਲੋੜ ਸੀ। ਉਸ ਰਾਤ ਬਸਤੀ ਦੇ ਮਰੀਜ਼ਾਂ ਦੀ ਇਕ ਸਭਾ ਨੇ ਸਾਨੂੰ ਸੰਗੀਤਕ ਵਿਦਾਈ ਦਿੱਤੀ। ਇਸ ਵਿਚ ਇਕ ਨੇਤਰਹੀਣ ਬੰਦੇ ਨੇ ਬਹੁਤ ਸਾਰੇ ਸਥਾਨਕ ਗੀਤ ਗਾਏ। ਸੰਗੀਤ ਮੰਡਲੀ ਵਿਚ ਇਕ ਬੰਸਰੀ ਵਾਦਕ, ਇਕ ਗਿਟਾਰ ਵਾਦਕ, ਅਤੇ ਇਕ ਅਕਾਰਡੀਅਨ ਵਜਾਉਣ ਵਾਲਾ ਸੀ, ਜਿਸਦੀਆਂ ਉਂਗਲਾਂ ਨਹੀਂ ਸਨ । ਇਕ ਸੈਕਸੋਫੋਨ, ਇਕ ਗਿਟਾਰ ਅਤੇ ਕੁਝ ਥਪਕੀਆਂ ਨੇ ਇਕ ਸਿਹਤਮੰਦ ਸੰਗਤ ਦਾ ਮਾਹੌਲ ਪੈਦਾ ਕਰ ਦਿੱਤਾ । ਉਸ ਤੋਂ ਬਾਦ ਭਾਸ਼ਣਾਂ ਦਾ ਸਮਾਂ ਆਇਆ, ਉਸ ਵੇਲੇ ਚਾਰ ਮਰੀਜ਼ਾਂ ਨੇ ਆਪਣੀ ਸਮਰੱਥਾ ਅਨੁਸਾਰ ਭਾਸ਼ਣ ਦਿੱਤਾ, ਭਾਵੇਂ ਇਹ ਕੁਝ ਅਟਪਟਾ ਜਿਹਾ ਹੀ ਸੀ। ਉਨ੍ਹਾਂ ਵਿੱਚੋਂ ਇਕ ਤਾਂ ਡਰ ਹੀ ਗਿਆ ਸੀ, ਉਹ ਕੁਝ ਬੋਲ ਹੀ ਨਹੀਂ ਸੀ ਪਾ ਰਿਹਾ । ਬਾਦ ਵਿਚ ਇਹੀ ਬੰਦਾ ਬੁਰੀ ਤਰ੍ਹਾਂ ਚੀਕ ਕੇ ਕਹਿਣ ਲੱਗਾ "ਡਾਕਟਰਾਂ ਲਈ ਤਿੰਨ ਵਾਰ ਸਲਾਮ ।" ਇਸ ਤੋਂ ਬਾਦ ਅਲਬਰਟੋ ਨੇ ਇਸ ਨਿੱਘੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਸਨੇ ਇਹ ਵੀ ਕਿਹਾ ਕਿ ਪੇਰੂ ਦੀ ਕੁਦਰਤੀ ਸੁੰਦਰਤਾ ਨੂੰ ਇਸ ਸਮੇਂ ਦੀ ਭਾਵੁਕ ਸੁੰਦਰਤਾ ਨਾਲ ਪੇਸ਼ ਹੀ ਨਹੀਂ ਕੀਤਾ ਜਾ ਸਕਦਾ ਜਿਸਨੇ ਉਸਨੂੰ ਧੁਰ ਅੰਦਰ ਤੱਕ ਛੂਹ ਲਿਆ ਹੈ। ਉਹ ਇਸ ਤੋਂ ਬਿਨਾਂ ਕੁਝ ਹੋਰ ਕਹਿ ਹੀ ਨਹੀਂ ਸਕਦਾ ਕਿ....। ਫਿਰ ਉਸਨੇ ਪੇਰੂ ਦੇ ਅੰਦਾਜ਼ ਵਿਚ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਤੇ ਤਿੱਖੇ ਅੰਦਾਜ਼ ਵਿਚ ਕਿਹਾ, "ਮੈਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦਾ ਹਾਂ।"

ਫਿਰ ਮਰੀਜ਼ ਜਾਣ ਲੱਗੇ ਤੇ ਲੋਕ ਗੀਤਾਂ ਦੀਆਂ ਮੱਧਮ ਧੁਨਾਂ ਕਿਨਾਰੇ ਤੋਂ ਪਰ੍ਹੇ ਜਾਣ ਲੱਗ ਪਈਆਂ। ਉਨ੍ਹਾਂ ਦੀਆਂ ਲਾਲਟੈਨਾਂ ਦੀਆਂ ਧੁੰਦਲੀਆਂ ਰੌਸ਼ਨੀਆਂ ਨੇ ਉਨ੍ਹਾਂ ਲੋਕਾਂ ਨੂੰ ਭੂਤਾਂ ਦਾ ਆਕਾਰ ਦੇ ਦਿੱਤਾ ਸੀ । ਅਸੀਂ ਕੁਝ ਜਾਮ ਪੀਣ ਲਈ ਡਾ. ਬਰੈਸ਼ੀਆਨੀ ਦੇ ਘਰ ਚਲੇ ਗਏ ਤੇ ਥੋੜ੍ਹੀ ਜਿਹੀ ਗੱਲਬਾਤ ਮਗਰੋਂ ਸੌਂ ਗਏ।

ਸ਼ੁੱਕਰਵਾਰ ਸਾਡੀ ਵਿਦਾਇਗੀ ਦਾ ਦਿਹਾੜਾ ਸੀ। ਇਸ ਲਈ ਅਸੀਂ ਮਰੀਜ਼ਾਂ ਨੂੰ ਆਖ਼ਰੀ ਵਾਰ ਮਿਲਣ ਗਏ, ਕੁਝ ਤਸਵੀਰਾਂ ਲੈਣ ਤੋਂ ਬਾਦ ਦੋ ਚੰਗੇ ਅਨਾਨਾਸ ਲੈ ਕੇ ਵਾਪਸ ਮੁੜੇ ਜੋ ਡਾ. ਮੋਨਟੋਯਾ ਵਲੋਂ ਤੁਹਫਾ ਸੀ । ਅਸੀਂ ਨਹਾਤੇ, ਖਾਣਾ ਖਾਧਾ ਤੇ ਬਾਦ ਦੁਪਹਿਰ ਤਿੰਨ ਵਜੇ ਦੇ ਕਰੀਬ ਅਲਵਿਦਾ ਕਹਿਣ ਲੱਗ ਪਏ। ਸਾਢੇ ਤਿੰਨ ਵਜੇ ਮੈਂਬੋ ਟੈਂਗੋ ਨਾਂ ਦਾ ਸਾਡਾ ਬੇੜਾ ਲਹਿਰਾਂ ਵਿਚ ਉਤਾਰਿਆ ਗਿਆ। ਅਸੀਂ ਦੋਵੇਂ ਹੀ ਇਸਦੇ ਚਾਲਕ ਅਮਲੇ ਦੇ ਮੈਂਬਰ ਸਾਂ । ਭਾਵੇਂ ਕੁਝ ਦੇਰ ਸਾਡੇ ਨਾਲ ਡਾ. ਬਰੈਸ਼ੀਆਨੀ, ਡਾ. ਮੋਨਟੋਯਾ ਅਤੇ ਸਾਵੇਜ਼ ਵੀ ਸਾਡੇ ਨਾਲ ਰਹੇ। ਇਨ੍ਹਾਂ ਨੇ ਹੀ ਸਾਡੇ ਲਈ ਬੇੜੇ ਦਾ ਨਿਰਮਾਣ ਕੀਤਾ ਸੀ।

ਇਹ ਲੋਕ ਸਾਨੂੰ ਨਦੀ ਵਿਚ ਲੈ ਗਏ ਤੇ ਸਾਨੂੰ ਸਾਡੇ ਹਾਲ 'ਤੇ ਛੱਡ ਦਿੱਤਾ ਗਿਆ।

 

 

-0-

133 / 147
Previous
Next