Back ArrowLogo
Info
Profile

ਪਿਆਰੀ ਮਾਂ

 

ਬਗੋਟਾ, ਕੋਲੰਬੀਆ

6, ਜੁਲਾਈ 1952

ਪਿਆਰੀ ਮਾਂ,

ਮੈਂ ਹਾਜ਼ਰ ਹਾਂ। ਮੇਰੀਆਂ ਯਾਤਰਾਵਾਂ ਮੈਨੂੰ ਵੈਨਜ਼ੁਏਲਾ ਦੇ ਕੁਝ ਕਿਲੋਮੀਟਰ ਨਜ਼ਦੀਕ ਲੈ ਗਈਆਂ ਹਨ ਤੇ ਮੇਰੇ ਕੁਝ 'ਪੀਸੋ' ਹੋਰ ਖਰਚ ਹੋ ਗਏ ਹਨ। ਸਭ ਤੋਂ ਪਹਿਲਾਂ ਮੈਨੂੰ ਤੁਹਾਡੇ ਅਹਿਮ ਜਨਮ ਦਿਨ ਦੀ ਵਧਾਈ ਦੇਣ ਦਿਓ । ਮੈਨੂੰ ਆਸ ਹੈ ਕਿ ਇਹ ਦਿਹਾੜਾ ਪਰਿਵਾਰ ਨਾਲ ਪਾਬਲੋ ਅਤੇ ਖੁਸ਼ੀ ਵਿਚ ਬਤੀਤ ਹੋਇਆ ਹੋਵੇਗਾ। ਅੱਗੇ, ਮੈਂ ਸੰਭਲ ਗਿਆ ਹਾਂ ਤੇ ਲਿਕੁਟਸ ਛੱਡਣ ਤੋਂ ਬਾਦ ਦੀ ਯਾਤਰਾ ਦੇ ਰੁਮਾਂਚ ਬਾਰੇ ਵੇਰਵੇ ਲਿਖ ਭੇਜਾਂਗਾ। ਅਸੀਂ ਘੱਟ ਜਾਂ ਵੱਧ ਯੋਜਨਾ ਮੁਤਾਬਕ ਹੀ ਚੱਲ ਪਏ ਸਾਂ, ਦੋ ਦਿਨ ਤਕ ਆਪਣੇ ਵਫ਼ਾਦਾਰ ਸਾਥੀਆਂ ਮੱਛਰਾਂ ਨਾਲ ਯਾਤਰਾ ਕਰਦੇ ਰਹਿਣ ਤੋਂ ਬਾਦ ਤੇ ਤੜਕਸਾਰ ਸੇਨ ਪਾਬੋਲ ਦੀ ਕਲੋਨੀ ਪੁੱਜਣ ਤੋਂ ਬਾਦ ਅਸੀਂ ਰਿਹਾਇਸ਼ ਕਰ ਲਈ। ਉੱਥੋਂ ਦਾ ਮੈਡੀਕਲ ਨਿਰਦੇਸ਼ਕ ਇਕ ਸ਼ਾਨਦਾਰ ਮਨੁੱਖ ਸੀ, ਉਸਨੇ ਫੌਰਨ ਸਾਨੂੰ ਪਸੰਦ ਕਰ ਲਿਆ ਤੇ ਅਸੀਂ ਸਾਰੀ ਬਸਤੀ ਲਈ ਚੰਗੇ ਹੋ ਗਏ ਸਾਂ। ਪਰ ਈਸਾਈ ਸਾਧਵੀਆਂ ਇੱਥੇ ਅਪਵਾਦ ਸਨ ਜਿਹੜੀਆਂ ਹਮੇਸ਼ਾ ਸੁਆਲ ਕਰਦੀਆਂ ਸਨ ਕਿ ਅਸੀਂ ਸੰਗਤ ਵਿਚ ਕਿਉਂ ਨਹੀਂ ਜਾਂਦੇ । ਸਾਧਵੀਆਂ ਇੱਥੇ ਦਾ ਸਾਰਾ ਪ੍ਰਬੰਧ ਚਲਾਉਂਦੀਆਂ ਸਨ ਤੇ ਜੋ ਸੰਗਤ ਵਿਚ ਸ਼ਾਮਲ ਨਹੀਂ ਹੁੰਦਾ, ਉਸਦਾ ਰਾਸ਼ਨ ਘਟਾ ਦਿੱਤਾ ਜਾਂਦਾ ਸੀ (ਅਸੀਂ ਕਦੇ ਸਭਾ ਵਿਚ ਨਹੀਂ ਗਏ, ਪਰ ਬੱਚੇ ਸਾਡੇ ਲਈ ਭੋਜਨ ਲਿਆ ਕੇ ਰੋਜ਼ ਸਾਡੀ ਸਹਾਇਤਾ ਕਰਦੇ ਰਹੇ)। ਇਸ ਠੰਢੀ ਜੰਗ ਤੋਂ ਬਿਨਾਂ ਜ਼ਿੰਦਗੀ ਖੁਸ਼ਗਵਾਰ ਹੀ ਸੀ । 14 ਤਰੀਕ ਨੂੰ ਇਨ੍ਹਾਂ ਲੋਕਾਂ ਨੇ ਮੇਰੇ ਲਈ ਬਹੁਤ ਸਾਰੀ ਪੈਸੋ ਨਾਲ ਦਾਅਵਤ ਦਾ ਪ੍ਰਬੰਧ ਕੀਤਾ। ਪੇਸੋ ਇਕ ਤਰ੍ਹਾਂ ਦੀ ਜਿੰਨ ਹੈ ਜੋ ਬਹੁਤ ਹੈਰਾਨੀਜਨਕ ਨਸ਼ਾ ਪੈਦਾ ਕਰਦੀ ਹੈ। ਬਸਤੀ ਦੇ ਨਿਰਦੇਸ਼ਕ ਨੇ ਸਾਡੀ ਸਲਾਮਤੀ ਦੇ ਨਾਮ ਜਾਮ ਚੁੱਕਿਆ ਤੇ ਰੌਲੇ ਤੋਂ ਪ੍ਰਭਾਵਿਤ ਹੋ ਕੇ ਮੈਂ ਜਵਾਬ ਵਿਚ ਸਾਂਝੇ ਅਮਰੀਕਾਵਾਦ 'ਤੇ ਇਕ ਭਾਸ਼ਣ ਦਿੱਤਾ। ਨਸ਼ੇ ਵਿਚ ਭਿਅੰਕਰ ਤੌਰ 'ਤੇ ਰੱਜੇ ਹੋਏ ਸਰੋਤਿਆਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ। ਅਸੀਂ ਯੋਜਨਾ ਨਾਲੋਂ ਜ਼ਰਾ ਕੁ ਜ਼ਿਆਦਾ ਸਮਾਂ ਉੱਥੇ ਠਹਿਰੇ, ਪਰ ਅਖੀਰ ਕੋਲੰਬੀਆ ਲਈ ਚੱਲ ਪਏ। ਆਖ਼ਰੀ ਰਾਤ ਮਰੀਜ਼ਾਂ ਦੀ ਇਕ ਟੋਲੀ ਇਕ ਬੇੜੇ ਵਿਚ ਬਸਤੀ ਵੱਲ ਆਈ। ਉਨ੍ਹਾਂ ਨੇ ਸਾਡੀ ਵਿਦਾਇਗੀ ਲਈ ਗੀਤ ਗਾਏ ਅਤੇ ਕੁਝ ਬਹੁਤ ਛੂਹ ਜਾਣ ਵਾਲੇ ਭਾਸ਼ਣ ਦਿੱਤੇ। ਅਲਬਰਟੋ ਜੋ ਖੁਦ ਨੂੰ ਪੇਰੋਨ ਦਾ ਕੁਦਰਤੀ ਵਾਰਿਸ ਸਮਝਦਾ ਹੈ, ਨੇ

136 / 147
Previous
Next