ਅਜਿਹਾ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਕਿ ਸਾਡੇ ਸ਼ੁਭਚਿੰਤਕ ਹੱਸ-ਹੱਸ ਕੇ ਦੂਹਰੇ ਹੋ ਗਏ। ਇਹ ਸਾਡੀ ਯਾਤਰਾ ਦਾ ਸਭ ਤੋਂ ਦਿਲਚਸਪ ਤਜਰਬਾ ਸੀ। ਛਾਤੀ ਨਾਲ ਲਗਾ ਕੇ ਵਜਾਉਣ ਵਾਲੇ ਵਾਜੇ ਨੂੰ ਇਕ ਸਾਜ਼ਿੰਦੇ ਨੇ ਆਪਣੇ ਸੱਜੇ ਗੁੱਟ ਨਾਲ ਬੰਨ੍ਹੀਆਂ ਨਿੱਕੀਆਂ-ਨਿੱਕੀਆਂ ਛੜਾਂ ਨਾਲ ਬਾਖ਼ੂਬੀ ਵਜਾਇਆ
, ਜਦ ਕਿ ਉਸਦੇ ਸੱਜੇ ਹੱਥ ਦੀਆਂ ਉਂਗਲਾਂ ਹੀ ਨਹੀਂ ਸਨ। ਗਾਇਕ ਵੀ ਨੇਤਰਹੀਣ ਸੀ। ਇੱਥੇ ਆਉਣ ਵਾਲਿਆਂ ਵਿੱਚੋਂ ਬਹੁਤੇ ਬੁਰੀ ਤਰ੍ਹਾਂ ਅੰਗਹੀਣ ਸਨ, ਕਿਉਂਕਿ ਇਸ ਇਲਾਕੇ ਵਿਚ ਨਸਾਂ ਦੀ ਭਿਆਨਕ ਬਿਮਾਰੀ ਬਹੁਤ ਹੀ ਆਮ ਜਿਹੀ ਗੱਲ ਹੈ। ਲੈਂਪਾਂ ਤੇ ਲਾਲਟੈਨਾਂ ਦੀ ਦਰਿਆ ਵਿਚ ਪ੍ਰਤੀਬਿੰਬਤ ਹੁੰਦੀ ਰੌਸ਼ਨੀ ਕਿਸੇ ਡਰਾਉਣੀ ਫਿਲਮ ਦੇ ਦ੍ਰਿਸ਼ ਵਾਂਗ ਲਗਦੀ ਸੀ। ਇਹ ਸ਼ਾਨਦਾਰ ਜਗ੍ਹਾ ਹੈ, ਚਾਰੇ ਪਾਸਿਓਂ ਜੰਗਲ ਨਾਲ ਘਿਰੀ ਹੋਈ। ਆਦਿਵਾਸੀ ਕਬੀਲੇ ਇਕ ਮੀਲ ਦੂਰ ਰਹਿੰਦੇ ਹਨ (ਜਿਨ੍ਹਾਂ ਨੂੰ ਦੇਖਣ ਅਸੀਂ ਗਏ ਸਾਂ) । ਇੱਥੇ ਬਹੁਤ ਸਾਰੀ ਮੱਛੀ ਤੇ ਸ਼ਿਕਾਰ ਖਾਣ ਨੂੰ ਮਿਲਦਾ ਹੈ, ਧਨ ਦੀ ਬੇਮਿਣਤੀ ਦੇ ਰੂਪ ਵਿਚ। ਇਸ ਸਭ ਕੁਝ ਨੇ ਸਾਡੇ ਅੰਦਰ ਮਾਟੋ ਗਰਾਸੋ* ਨੂੰ ਦਰਿਆ ਰਾਹੀਂ ਪਾਰ ਕਰਨ ਦਾ ਸੁਪਨਾ ਬੀਜ ਦਿੱਤਾ। ਪੈਰਾਗਵੇ ਤੋਂ ਐਮਾਜ਼ੋਨ ਤਕ ਦੀ ਯਾਤਰਾ ਦਾ ਸੁਪਨਾ, ਸਿਹਤ ਸੰਬੰਧੀ ਆਪਣਾ ਕੰਮ ਕਰਦੇ ਹੋਏ, ਤੇ ਹੋਰ ਸਭ ਕੁਝ। ਇਹ ਆਪਣੇ ਘਰ ਦੇ ਹੋਣ ਵਰਗਾ ਸੁਪਨਾ ਸੀ। ਅਸੀਂ ਖੁਦ ਨੂੰ ਇਕ ਦਿਨ ਕਿਸੇ ਪਹੁੰਰੇ ਹੋਏ ਖੋਜੀ ਵਾਂਗ ਮਹਿਸੂਸ ਕਰ ਰਹੇ ਸਾਂ ਤੇ ਉਨ੍ਹਾਂ ਦੇ ਬਣਾਏ ਆਰਾਮਦਾਇਕ ਬੇੜੇ 'ਤੇ ਹੇਠਾਂ ਦਰਿਆ ਵੱਲ ਸਫ਼ਰ ਕਰ ਰਹੇ ਸਾਂ । ਪਹਿਲਾ ਦਿਨ ਠੀਕ ਤਰ੍ਹਾਂ ਗੁਜ਼ਰ ਗਿਆ ਪਰ ਰਾਤ ਵੇਲੇ ਧਿਆਨ ਰੱਖਣ ਦੀ ਥਾਂ (ਜਿਹਾ ਕਿ ਜ਼ਰੂਰੀ ਵੀ ਸੀ) ਅਸੀਂ ਦੋਵੇਂ ਸੌਂ ਗਏ । ਸਾਨੂੰ ਦਿੱਤੀ ਗਈ ਮੱਛਰਦਾਨੀ ਵਿਚ ਬਹੁਤ ਆਰਾਮ ਨਾਲ। ਅਗਲੇ ਦਿਨ ਸਵੇਰੇ ਜਾਗੇ ਤਾਂ ਪਤਾ ਚੱਲਿਆ ਕਿ ਅਸੀਂ ਦਰਿਆ ਕੰਢੇ ਕਿਤੇ ਅਟਕੇ ਹੋਏ ਹਾਂ।
ਅਸੀਂ ਸ਼ਾਰਕ ਵਰਗੀਆਂ ਮੱਛੀਆਂ ਖਾਧੀਆਂ । ਉਹ ਦਿਨ ਖੁਸ਼ੀ ਨਾਲ ਬੀਤ ਗਿਆ। ਅਸੀਂ ਵਾਰੀ-ਵਾਰੀ ਪਹਿਰਾ ਦੇਣ ਦਾ ਫੈਸਲਾ ਕੀਤਾ ਤਾਂ ਕਿ ਉਸ ਸਮੇਂ ਹੋਰ ਮੁਸੀਬਤਾਂ ਤੋਂ ਬਚਿਆ ਜਾ ਸਕੇ। ਸ਼ਾਮ ਦੇ ਸਮੇਂ ਧਾਰਾ ਸਾਨੂੰ ਕਿਨਾਰੇ 'ਤੇ ਉੱਗੀਆਂ ਅੱਧੀਆਂ ਡੁੱਬੀਆਂ ਟਹਿਣੀਆਂ ਵੱਲ ਲੈ ਗਈ ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਬੇੜਾ ਉਲਟ ਹੀ ਗਿਆ ਸੀ । ਮੇਰੀ ਨਿਗਰਾਨੀ ਦੌਰਾਨ ਮੈਂ ਇਕ ਕਲੰਕ ਇਹ ਖੱਟਿਆ ਕਿ ਸਾਡੇ ਵਲੋਂ ਖਾਣ ਲਈ ਲਿਆਂਦੀ ਗਈ ਮੁਰਗੀ ਦਰਿਆ ਦੀ ਲਹਿਰ ਵਿਚ ਡਿਗ ਕੇ ਦੂਰ ਚਲੀ ਗਈ। ਜਿਸ ਬੰਦੇ ਨੇ ਸਾਓ ਪਾਓਲੋ ਦਰਿਆ ਦੀ ਪੂਰੀ ਚੌੜਾਈ ਨੂੰ ਤੈਰ ਕੇ ਪਾਰ ਕੀਤਾ ਸੀ, ਉਸ ਕੋਲ ਦਰਿਆ ਵਿਚ ਛਾਲ ਮਾਰ ਕੇ ਮੁਰਗੀ ਨੂੰ ਬਚਾਉਣ ਦਾ ਹੌਸਲਾ ਵੀ ਨਹੀਂ ਸੀ । ਇਸ ਦਾ ਇਕ ਕਾਰਨ ਤਾਂ ਇਹ ਵੀ ਸੀ ਕਿ ਅਸੀਂ ਇਸ ਦਰਿਆ ਵਿਚ ਮਗਰਮੱਛ ਦੇਖੇ ਸਨ, ਦੂਸਰਾ ਕਾਰਨ ਇਹ ਕਿ ਮੈਂ ਰਾਤ ਸਮੇਂ ਪਾਣੀ ਵਿਚ ਉਤਰਨ ਦੇ ਆਪਣੇ ਡਰ ਨੂੰ ਕਦੀ ਨਹੀਂ ਜਿੱਤ ਸਕਿਆ। ਜੇ ਤੁਸੀਂ ਓਥੇ ਹੁੰਦੇ ਤਾਂ ਜ਼ਰੂਰ ਮੁਰਗੀ ਨੂੰ ਵਾਪਸ ਖਿੱਚ ਲਿਆਉਂਦੇ। ਕਿਉਂਕਿ ਤੁਸੀਂ ਹੋ ਅੰਨਾ ਮਾਰੀਆ ਤੇ ਤੁਹਾਡੇ ਮਨ ਵਿਚ ਰਾਤ ਨੂੰ ਲੈ ਕੇ ਮੇਰੇ ਵਰਗੀ ਕੋਈ ਗੁੰਝਲ ਨਹੀਂ ਹੈ।
ਸਾਡੀ ਮੱਛੀ ਫੜਨ ਵਾਲੀ ਇਕ ਕੁੰਡੀ ਵਿਚ ਬਹੁਤ ਵੱਡੀ ਮੱਛੀ ਫਸ ਗਈ।
–––––––––––––––
ਸੰਘਣਾ ਜੰਗਲ/ ਬ੍ਰਾਜ਼ੀਲ ਦਾ ਇਕ ਸੂਬਾ