ਜਿਸਨੂੰ ਬੇੜੇ 'ਤੇ ਲਿਆਉਣ ਲਈ ਸਾਨੂੰ ਬਹੁਤ ਮੁਸ਼ੱਕਤ ਕਰਨੀ ਪਈ। ਅਸੀਂ ਸਵੇਰ ਤੱਕ ਨਿਗਰਾਨੀ ਕਰਦੇ ਰਹੇ। ਜਿਵੇਂ ਹੀ ਕੰਢੇ ਵੱਲ ਚੱਲਣ ਲੱਗੇ ਕੁਝ ਮੱਛਰ ਸਾਡੀ ਮੱਛਰਦਾਨੀ ਵਿਚ ਵੜ ਗਏ। ਅਲਬਰਟੋ ਚਿਕਨ ਦੀ ਥਾਂ ਮੱਛੀ ਨੂੰ ਪਹਿਲ ਦਿੰਦਾ ਹੈ ਉਸਨੇ ਰਾਤ ਸਮੇਂ ਗਵਾਚੀਆਂ ਸਾਡੀਆਂ ਦੋ ਕੁੰਡੀਆਂ ਫਿਰ ਲੱਭ ਲਈਆਂ। ਇਸ ਨਾਲ ਉਹ ਜੋਸ਼ ਵਿਚ ਆ ਗਿਆ। ਉੱਥੋਂ ਨੇੜੇ ਹੀ ਇਕ ਘਰ ਸੀ ਤੇ ਅਸੀਂ ਇਹ ਲੱਭਣਾ ਚਾਹੁੰਦੇ ਸਾਂ ਕਿ ਉੱਥੋਂ ਲੈਟੇਸੀਆ ਕਿੰਨੀ ਕੁ ਦੂਰ ਹੈ। ਜਦੋਂ ਘਰ ਦੇ ਮਾਲਕ ਨੇ ਸਾਨੂੰ ਰਸਮੀ ਪੁਰਤਗਾਲੀ ਭਾਸ਼ਾ ਵਿਚ ਇਹ ਦੱਸਿਆ ਕਿ ਲੇਟੇਸੀਆ ਉੱਥੋਂ ਸੱਤ ਘੰਟੇ ਵਹਾਅ ਦੇ ਉਲਟੇ ਪਾਸੇ ਦੀ ਦੂਰੀ 'ਤੇ ਹੈ ਅਤੇ ਇਹ ਵੀ ਕਿ ਅਸੀਂ ਬਰਾਜ਼ੀਲ ਵਿਚ ਹਾਂ ਤਾਂ ਮੈਂ ਅਤੇ ਅਲਬਰਟੋ ਭਿਆਨਕ ਤੌਰ ਤੇ ਬਹਿਸਣ ਲੱਗੇ ਕਿ ਨਿਗਰਾਨੀ ਦੌਰਾਨ ਕੌਣ ਸੌਂ ਗਿਆ ਸੀ। ਪਰ ਅਸੀਂ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੇ। ਅਸੀਂ ਘਰ ਦੇ ਮਾਲਕ ਨੂੰ ਮੱਛੀ ਦੇ ਨਾਲ-ਨਾਲ ਕਰੀਬਨ ਚਾਰ ਕਿਲੋ ਭਾਰਾ ਅਨਾਨਾਸ ਵੀ ਦਿੱਤਾ ਜੋ ਸਾਨੂੰ ਕੋਹੜੀ-ਬਸਤੀ ਦੇ ਰੋਗੀਆਂ ਨੇ ਦਿੱਤਾ ਸੀ। ਇੰਜ ਅਸੀਂ ਰਾਤ ਭਰ ਉਸਦੇ ਘਰ ਵਿਚ ਰੁਕੇ ਰਹੇ। ਸਾਡਾ ਵਾਪਸੀ ਦਾ ਸਫ਼ਰ ਬਹੁਤ ਤੇਜ਼ ਸੀ, ਪਰ ਇਹ ਮਿਹਨਤ-ਭਰਪੂਰ ਵੀ ਸੀ, ਕਿਉਂਕਿ ਸਾਨੂੰ ਸੱਤ ਘੰਟੇ ਲਗਾਤਾਰ ਬੇੜੀ ਚਲਾਉਣੀ ਪੈਣੀ ਸੀ ਤੇ ਅਸੀਂ ਇਸਦੇ ਆਦੀ ਨਹੀਂ ਸਾਂ । ਅਸੀਂ ਲੈਟੇਸੀਆ ਦੇ ਪੁਲਿਸ ਥਾਣੇ ਵਿਚ ਰੁਕੇ ਅਤੇ ਆਪਣਾ ਸਮਾਨ ਰੱਖ ਦਿੱਤਾ। ਸਾਡੇ ਕੋਲ ਹਵਾਈ ਸਫ਼ਰ ਦੇ ਕਿਰਾਏ ਨਾਲੋਂ ਅੱਧੀ ਰਕਮ ਵੀ ਨਹੀਂ ਸੀ। ਸਾਨੂੰ 130 ਕੋਲੰਬੀਅਨ ਪੀਸੋ ਦੀ ਲੋੜ ਸੀ ਤੇ ਨਾਲ ਸਮਾਨ ਲਿਜਾਣ ਲਈ 15 ਪੀਸੋ ਹੋਰ ਵੀ ਚਾਹੀਦੇ ਸਨ । ਕੁੱਲ ਮਿਲਾ ਕੇ 1500 ਅਰਜਨਟੀਨੀ ਪੀਸੋ ਸਾਡੀ ਜ਼ਰੂਰਤ ਸੀ। ਸਾਡਾ ਦਿਨ ਬਣ ਗਿਆ ਜਦੋਂ ਜਹਾਜ਼ ਉਡੀਕਦਿਆਂ ਸਾਨੂੰ ਇਕ ਫੁੱਟਬਾਲ ਟੀਮ ਨੂੰ ਸਿਖਲਾਈ ਦੇਣ ਲਈ ਕਿਹਾ ਗਿਆ । ਜਹਾਜ਼ ਹਰ ਪੰਦਰਵਾੜੇ ਵਿਚ ਇਕ ਵਾਰ ਹੀ ਆਉਂਦਾ ਸੀ। ਸਾਨੂੰ ਸਿਰਫ਼ ਇਹੀ ਜਤਲਾਉਣ ਦੀ ਲੋੜ ਸੀ ਕਿ ਅਸੀਂ ਉਨ੍ਹਾਂ ਨੂੰ ਉਸ ਬਿੰਦੂ ਤੋਂ ਸਿਖਲਾਈ ਦੇਣੀ ਹੈ ਜਿੱਥੇ ਉਹ ਆਪਣੇ ਆਪ ਨੂੰ ਮੂਰਖ ਨਹੀਂ ਬਣਾ ਸਕਣਗੇ। ਉਹ ਏਨੇ ਬੁਰੇ ਖੇਡਦੇ ਸਨ ਕਿ ਅਸੀਂ ਵੀ ਨਾਲ ਹੀ ਖੇਡਣ ਦਾ ਫੈਸਲਾ ਕੀਤਾ। ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਸਭ ਤੋਂ ਕਮਜ਼ੋਰ ਟੀਮ ਨੂੰ ਇਕ-ਦਿਨਾਂ ਮੁਕਾਬਲੇ ਦੇ ਆਖਰੀ ਪੜਾਅ ਭਾਵ ਫਾਈਨਲ ਮੈਚ ਤਕ ਖੇਡਣ ਦਾ ਮੌਕਾ ਮਿਲਿਆ, ਜਿੱਥੇ ਉਹ ਪੈਨਲਟੀਆਂ 'ਤੇ ਹਾਰ ਗਏ। ਅਲਬਰਟੋ ਬਾਲ ਨੂੰ ਪਾਸ ਕਰਦਿਆਂ ਕਰੀਬ-ਕਰੀਬ ਅਰਜਨਟੀਨੀ ਖਿਡਾਰੀ ‘ਪੇਡਨੇਰਾ' ਵਰਗਾ ਦਿਸਦਾ ਹੈ। ਸੋ ਉਸਦਾ ਉਪਨਮ ਪੇਡੇਨਰੀਟਾ ਰੱਖਿਆ ਗਿਆ। ਨਾਲ ਹੀ ਮੈਂ ਇਕ ਪੈਨਲਟੀ ਵੀ ਰੋਕੀ, ਜਿਸ ਕਾਰਨ ਇਹ ਦਿਨ ਲੈਟੇਸੀਆ ਦੇ ਇਤਿਹਾਸ ਵਿਚ ਦਰਜ ਹੋ ਜਾਵੇਗਾ। ਸਾਰਾ ਜਸ਼ਨ ਬਹੁਤ ਸ਼ਾਨਦਾਰ ਹੋਣਾ ਸੀ, ਜੇਕਰ ਅੰਤ 'ਤੇ ਉਹ ਕੋਲੰਬੀਆ ਦਾ ਰਾਸ਼ਟਰੀ ਗਾਨ ਨਾ ਵਜਾਉਂਦੇ ਤੇ ਮੈਂ ਆਪਣੇ ਗੋਡੇ ਤੋਂ ਵਗਦੇ ਖੂਨ ਨੂੰ ਰੋਕਣ ਲਈ ਹੇਠਾਂ ਨਾ ਝੁਕਿਆ ਹੁੰਦਾ। ਇਸ ਉੱਪਰ ਕਰਨਲ ਦੀ ਬੜੀ ਹਿੰਸਕ ਪ੍ਰਤਿਕਿਰਿਆ ਦੇਖਣ ਨੂੰ ਮਿਲੀ, ਜੋ ਮੇਰੇ ਉੱਪਰ ਚੀਕਿਆ। ਮੈਂ ਉਸਦੇ ਜਵਾਬ ਵਿਚ ਉਵੇਂ ਹੀ ਚੀਕਣ ਵਾਲਾ ਸਾਂ ਕਿ ਮੈਨੂੰ ਸਾਡੀ ਯਾਤਰਾ ਵਗੈਰਾ ਦੀ ਯਾਦ ਆ ਗਈ ਤੇ ਮੈਂ ਆਪਣੀ ਜ਼ੁਬਾਨ 'ਤੇ ਰੋਕ ਲਾ ਲਈ। ਜਹਾਜ਼ ਵਿਚ ਵੀ ਕਾਕਟੇਲ ਬਣਾਉਣ ਵਾਲੇ ਨਾਲ ਬੁਰੀ ਤਰ੍ਹਾਂ ਝਗੜਨ ਤੋਂ ਬਾਦ ਅਸੀਂ ਬਗੋਟਾ ਪੁੱਜ ਗਏ। ਅਲਬਰਟੋ ਸਾਰੀ ਯਾਤਰਾ