ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਪਤਨੀ : ਸ਼ਾਦੀ ਤੋਂ ਪਹਿਲਾਂ ਤੁਸੀ ਮੈਨੂੰ ਕਦੀ ਸਿਨੇਮਾ, ਮਾਲ ਪਤਾ ਨੀ ਕਿੱਥੇ ਕਿੱਥੇ ਘੁਮਾਉਣ ਲੈ ਕੇ  ਜਾਂਦੇ ਸੀ। ਸ਼ਾਦੀ ਹੋਈ ਤਾਂ ਘਰ ਦੇ ਬਾਹਰ ਵੀ ਨਹੀਂ ਲੈ ਕੇ  ਜਾਂਦੇ।
ਪਤੀ: ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਦੇਖਿਆ । 😀😀😀

ਹੋਰ ਪੜ੍ਹੋ

ਪ੍ਰੇਮ ਆਹੂਜਾ- ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।
ਪ੍ਰੇਮਿਕਾ- ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।
ਪ੍ਰੇਮ ਆਹੂਜਾ- ਕੀ ਸ਼ਿਕਾਇਤ ਕਰ ਰਹੇ ਹਨ?
ਪ੍ਰੇਮਿਕਾ- ਇਹੀ ਕਿ ਕੰਬਖ਼ਤ ਹਰ ਵੇਲੇ ਇਥੇ ਹੀ ਮਰਿਆ ਰਹਿੰਦਾ ਹੈ।

ਹੋਰ ਪੜ੍ਹੋ

ਦੋਸਤ – ਵਿਆਹ ਮਗਰੋਂ ਇਹ ਮੰਗਲਸੂਤਰ ਕਿਉਂ ਪਹਿਨਿਆ ਜਾਂਦਾ ਹੈ…?
ਪੱਪੂ – ਕਿਉਂਕਿ ਵਿਆਹ ਤੋਂ ਬਾਅਦ ‘ਮੰਗਲ’ ਪਤੀ ਪਿੱਛੇ ਲੱਗ ਜਾਂਦਾ ਹੈ ਤੇ ਜ਼ਿੰਦਗੀ ਦੇ ਸਾਰੇ ‘ਸੂਤਰ’ ਘਰਵਾਲੀ ਦੇ ਹੱਥ ਆ ਜਾਂਦੇ ਹਨ…

ਹੋਰ ਪੜ੍ਹੋ

ਇਕ ਬੰਦੇ ਨੇ ਦਵਾਈਆਂ ਦੀ ਦੁਕਾਨ ਤੇ ਜਾ ਕੇ ਜ਼ਹਿਰ ਮੰਗਿਆ, ਦੁਕਾਨਦਾਰ:- ਪਰਚੀ ਵਿਖਾਏ ਬਿਨਾ ਨਹੀ ਮਿਲਣਾ।
ਬਾਈ ਨੇ ਆਪਣਾ ਵਿਆਹ ਦਾ ਕਾਰਡ ਦਿਖਾਇਆ, ਦੁਕਾਨਦਾਰ:- ਓ ਝੱਲਿਆ ਹੁਣ ਰੁਆਇਗਾਂ, ਦੱਸ ਛੋਟੀ ਬੋਤਲ ਦੇਵਾਂ ਜਾਂ ਵੱਡੀ !!!

ਹੋਰ ਪੜ੍ਹੋ

ਵਿਆਹ ’ਤੇ ਸ਼ਹਿਨਾਈ ਵੱਜ ਰਹੀ ਸੀ। ਪਤਨੀ ਨੇ ਪਤੀ ਤੋਂ ਪੁੱਛਿਆ, ਇਹ ਕਿਹੜੀ ਧੁਨ ਵੱਜ ਰਹੀ ਹੈ? 
ਪਤੀ ਬੋਲਿਆ, ਉਹੀ ਜੋ ਤੂਫਾਨ ਦੇ ਆਉਣ ਤੋਂ ਪਹਿਲਾਂ ਵਜਾਈ ਜਾਂਦੀ ਹੈ।

ਹੋਰ ਪੜ੍ਹੋ

ਬੰਤਾ : ਮੈਨੂੰ ਵਿਆਹ ਚ  BMW ਮਿਲੀ ਹੈ।
ਸੰਤਾ : ਪਰ ਤੇਰੇ ਕੋਲ ਤਾਂ ਕੋਈ ਹੋਰ ਕਾਰ ਹੈ,
ਬੰਤਾ : ਓਏ ਖੋਤੇ !
BMW  ਦਾ ਮਤਲਬ ਹੈ - Bahut Motti Wife 😀😀😀

ਹੋਰ ਪੜ੍ਹੋ

ਵਿਆਹ ਕੀ ਹੈ ? ਬਿਜਲੀ ਦੀਆਂ ਦੋ ਤਾਰਾਂ - ਜੇ ਸਹੀ ਜੁੜ ਗਈਆਂ ਚਾਨਣ ਹੀ ਚਾਨਣ ਪਰ ਜੇ ਗਲਤ ਜੁੜ ਗਈਆਂ ਪਟਾਕੇ ਹੀ ਪਟਾਕੇ 😀😀😀

ਹੋਰ ਪੜ੍ਹੋ

ਪਹਿਲਾਂ ਮੈਂ ਖੁਦ ਨੂੰ ਬਹੁਤ ਸੋਹਣਾ ਸਮਝਦਾ ਹੁੰਦਾ ਸੀ,
ਹੁਣ ਪਤਾ ਲੱਗਿਆ ਵਹਿਮ ਦਾ ਕੋਈ ਇਲਾਜ ਨਹੀਂ 😂😛😛

ਹੋਰ ਪੜ੍ਹੋ

ਲੋਕੀ ਕਹਿੰਦੇ ਸੜ ਨਾ ਰੀਸ ਕਰ..
ਪਰ ਆਪਾਂ ਕਹੀਦਾ ਸੜੀ ਜਾ..
ਰੀਸ ਤਾਂ ਤੈਥੋਂ ਹੋਣੀ ਨੀ….

ਹੋਰ ਪੜ੍ਹੋ

ਸੰਤਾ ਘੋੜੇ ਤੇ ਜਾ ਰਿਹਾ ਸੀ, ਰਸਤੇ ਵਿਚ ਲਾਲ ਬੱਤੀ ਕ੍ਰਾਸ ਕਰ ਗਿਆ। 
ਪੁਲਿਸ ਵਾਲੇ ਨੇ ਸੀਟੀ ਮਾਰੀ ਤਾਂ ਸੰਤੇ ਨੇ ਘੋੜੇ ਦੀ ਪੂਛ ਚੱਕ ਕੇ ਕਿਹਾ "ਲੈ ਕਰਲੋ ਨੰਬਰ ਨੋਟ"।

ਹੋਰ ਪੜ੍ਹੋ

ਸੰਤਾ ਬੱਲਬ ਦੇ ਨੀਚੇ ਮੂੰਹ ਖੋਲ ਕੇ ਖੜਾ ਸੀ ਕਿਉਂ ਕੀ ਡਾਕਟਰ ਨੇ ਉਸਨੂੰ ਕਿਹਾ ਸੀ: 
ਅੱਜ ਤੇਰਾ ਪੇਟ ਖਰਾਬ ਹੈ, ਇਸ ਲਈ ਲਾਈਟ ਖਾਨਾ ਹੀ ਖਾਈਂ...

ਹੋਰ ਪੜ੍ਹੋ

ਬਾਜ਼ਾਰ ਵਿੱਚ ਇੱਕ ਲੜਕੀ ਨੂੰ ਮਿੰਨੀ ਸਕਰਟ ਵਿੱਚ ਦੇਖ ਇੱਕ ਬਜ਼ੁਰਗ ਨੇ ਪੁੱਛਿਆ- ਕੀ ਤੁਹਾਡੀ ਮਾਤਾ ਜੀ ਨੂੰ ਪਤਾ ਹੈ ਕਿ ਤੁਸੀਂ ਅਜਿਹੇ ਕੱਪੜੇ ਪਹਿਨ ਕੇ ਘੁੰਮ ਰਹੇ ਹੋ? 
ਜੀ ਨਹੀਂ? 
ਜ਼ਰਾ ਸੋਚੋ ਬੇਟੀ, ਜੇਕਰ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਕਿੰਨੀ ਨਾਰਾਜ਼ ਹੋਵੇਗੀ? 
ਜ਼ਰੂਰ ਹੋਵੇਗੀ। ਲੜਕੀ ਨੇ ਕਿਹਾ, 'ਕਿਉਂਕਿ ਇਹ ਸਕਰਟ ਮੇਰੀ ਮੰਮੀ ਦੀ ਹੀ ਹੈ।"

ਹੋਰ ਪੜ੍ਹੋ