ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ। ਉਸਨੇ ਕਿਹਾ- ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।
ਬੱਚਾ- ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।
ਮਰੀਜ਼: ਡਾਕਟਰ ਸਾਬ, ਜਿਹੜੀਆਂ ਦਵਾਈਆਂ ਤੁਸੀਂ ਇਸ ਪਰਚੀ ਵਿੱਚ ਲਿਖੀਆਂ ਸਨ, ਉਨ੍ਹਾਂ ਚ ਉੱਪਰ ਵਾਲੀ ਨੀ ਮਿਲੀ..
ਡਾਕਟਰ: ਇਹ ਕੋਈ ਦਵਾਈ ਨਹੀਂ ਹੈ, ਮੈਂ ਤਾਂ ਪੈੱਨ ਚਲਾ ਕੇ ਚੈੱਕ ਕਰ ਰਿਹਾ ਸੀ ਕਿ ਪੈੱਨ ਚੱਲ ਰਿਹਾ ਕਿ ਨਹੀਂ..
ਮਰੀਜ਼: ਸਾਲਿਆ, ਮੈਂ 50 ਮੈਡੀਕਲ ਸਟੋਰਾਂ ਤੇ ਘੁੰਮ ਆਇਆ ਤੇਰੀ handwriting ਦੇ ਚੱਕਰ ਚ..
ਇੱਕ ਮੈਡੀਕਲ ਆਲੇ ਨੇ ਤਾਂ ਇਹ ਵੀ ਕਿਹਾ ਕਿ ਕੱਲ ਮੰਗਾ ਦੇਵਾਂਗਾ ... 😀😀😀
ਇੰਡੀਆ ਵੀ ਕਿੰਨਾ ਕਮਾਲ ਦਾ ਦੇਸ਼ ਹੈ 100 ਫੋਨ ਲਗਾਉ ਤਾਂ ਪੁਲਿਸ ਆ ਜਾਂਦੀ ਹੈ 100 ਦੇ ਦੋ ਤਾਂ ਚਲੀ ਜਾਂਦੀ ਹੈ 😀😀😀
ਹੋਰ ਪੜ੍ਹੋਇਕ ਚੋਰ ਤੇਜ਼ੀ ਨਾਲ ਦੌੜਦਾ ਹੋਇਆ ਗਲੀ ਦੇ ਮੋੜ ‘ਤੇ ਖੜ੍ਹੇ ਇਕ ਸਿਪਾਹੀ ਨਾਲ ਟਕਰਾ ਗਿਆ। ਸਿਪਾਹੀ ਨੇ ਉਸ ਨੂੰ ਝਿੜਕਦੇ ਹੋਏ ਪੁੱਛਿਆ, ਕੌਣ ਏਂ ਤੂੰ?
ਪਹਿਲਾਂ ਤਾਂ ਚੋਰ ਘਬਰਾ ਗਿਆ, ਫਿਰ ਦੌੜਦਾ ਹੋਇਆ ਬੋਲਿਆ- ਚੋਰ।
ਸਿਪਾਹੀ (ਹੱਸਦੇ ਹੋਏ)- ਅਜੀਬ ਆਦਮੀ ਹੈ, ਪੁਲਸ ਵਾਲੇ ਨਾਲ ਵੀ ਮਜ਼ਾਕ ਕਰਦਾ ਹੈ।
ਕੁੜੀ ਵਾਲੇ ਮੁੰਡਾ ਦੇਖਣ ਗਏ, ਮੁੰਡਾ ਸਰਕਾਰੀ ਨੌਕਰੀ ਲੱਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ। ਕੁੜੀ ਆਲਿਆਂ ਨੇ ਆਪੋ ਚ ਗੱਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ। ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੋਣੇ...
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇੱਕ 18 ਕਿੱਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ। ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ- ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ।
ਚਿੰਟੂ (ਗੋਲੂ ਨੂੰ)- ਮੇਰੇ ਪਾਪਾ ਬਹੁਤ ਡਰਪੋਕ ਹਨ।
ਗੋਲੂ (ਚਿੰਟੂ ਨੂੰ)- ਕਿਵੇਂ?
ਚਿੰਟੂ- ਜਦੋਂ ਵੀ ਸੜਕ ਪਾਰ ਕਰਦੇ ਹਨ, ਮੇਰੀ ਉਂਗਲੀ ਫੜ ਲੈਂਦੇ ਹਨ।
ਰਵੀ (ਫੋਟੋਗ੍ਰਾਫਰ ਨੂੰ)- ਕੀ ਤੁਸੀਂ ਪਾਸਪੋਰਟ ਸਾਈਜ਼ ‘ਚ ਮੇਰੀ ਅਜਿਹੀ ਫੋਟੋ ਖਿੱਚ ਸਕਦੇ ਹੋ ਜਿਸ ਨਾਲ ਮੇਰਾ ਸਿਰ ਅਤੇ ਜੁੱਤੀਆਂ ਦੋਵੇਂ ਨਜ਼ਰ ਆਉਣ?
ਫੋਟੋਗ੍ਰਾਫਰ- ਕਿਉ ਨਹੀਂ, ਤੁਸੀਂ ਆਪਣੀਆਂ ਜੁੱਤੀਆਂ ਸਿਰ ‘ਤੇ ਰੱਖ ਕੇ ਬੈਠ ਜਾਓ।
ਨਤਾਸ਼ਾ (ਰੇਖਾ ਨੂੰ)- ਭੈਣ, ਤੇਰਾ ਬੇਟਾ ਪੜ੍ਹਾਈ ਵਿਚ ਕਾਫੀ ਕਮਜ਼ੋਰ ਹੈ।
ਰੇਖਾ- ਇਹ ਤੂੰ ਕਿਵੇਂ ਕਹਿ ਸਕਦੀ ਏਂ?
ਨਤਾਸ਼ਾ- ਹੁਣ ਦੇਖ ਨਾ, ਤੇਰੇ ਬੇਟੇ ਦੀ ਨਕਲ ਕਰਕੇ ਮੇਰਾ ਬੇਟਾ ਵੀ ਫੇਲ੍ਹ ਹੋ ਗਿਆ।
ਕਸਟਮਰ (ਵੇਟਰ ਨੂੰ)- ਮੈਂ ਆਲੂ ਦੇ ਪਰੌਂਠਿਆਂ ਦਾ ਆਰਡਰ ਦਿੱਤਾ ਸੀ ਪਰ ਇਸ ਪਰੌਂਠੇ ‘ਚ ਤਾਂ ਆਲੂ ਕਿਤੇ ਨਜ਼ਰ ਹੀ ਨਹੀਂ ਆ ਰਿਹਾ।
ਵੇਟਰ ਬੋਲਿਆ- ਜਦੋਂ ਤੁਸੀਂ ਹੈਦਰਾਬਾਦੀ ਬਰਿਆਨੀ ਖਾਂਦੇ ਹੋ ਤਾਂ ਉਸ ‘ਚ ਹੈਦਰਾਬਾਦ ਹੁੰਦਾ ਹੈ ਕੀ?
ਇਕ ਦੋਸਤ ਕੰਨ ‘ਚ ਰੂੰ ਤੁੰਨ ਕੇ ਦੂਜੇ ਦੋਸਤ ਨੂੰ ਚਿੱਠੀ ਸੁਣਾ ਰਿਹਾ ਸੀ। ਉਥੋਂ ਲੰਘਦੇ ਇਕ ਵਿਅਕਤੀ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਉਸਨੇ ਪੁੱਛਿਆ- ਭਾਈ ਸਾਹਬ, ਕੰਨ ‘ਚ ਰੂੰ ਤੁੰਨ ਕੇ ਚਿੱਠੀ ਕਿਉਂ ਪੜ੍ਹ ਰਹੇ ਹੋ?
ਕੀ ਕਰਾਂ ਭਰਾਵਾ! ਮੇਰਾ ਦੋਸਤ ਅਨਪੜ੍ਹ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਪਰਸਨਲ ਚਿੱਠੀ ਸੁਣਾਂ।
ਪੱਪੂ ਦਾ ਸਿਰ ਪਾਟ ਗਿਆ...
ਨਰਸ : - ਨਾਮ ਕੀ ਹੈ
ਪੱਪੂ : ਪੱਪੂ
ਨਰਸ : ਉਮਰ ?
ਪੱਪੂ : 26 ਸਾਲ
ਨਰਸ : ਸ਼ਾਦੀਸ਼ੁਦਾ ਹੋ ?
ਪੱਪੂ : ਉਹ ਗੱਲ ਨਹੀਂ ਹੈ, ਤਿਲਕ ਕੇ ਡਿੱਗ ਪਿਆ ਸੀ ।😃😃
ਜੱਜ (ਅਪਰਾਧੀ ਨੂੰ)- ਆਪਣੀ ਪਤਨੀ ਨੂੰ ਇਸ ਤਰ੍ਹਾਂ ਕੁੱਟਣ ਦੇ ਲਈ ਤੈਨੂੰ ਕਿਸਨੇ ਉਕਸਾਇਆ? ਸੱਚੀ ਦੱਸ?
ਅਪਰਾਧੀ- ਜੱਜ ਸਾਹਬ, ਉਸਦੀ ਪਿੱਠ ਮੇਰੇ ਵੱਲ ਸੀ। ਸੋਟੀ ਕੋਲ ਹੀ ਮੇਜ਼ ’ਤੇ ਰੱਖੀ ਸੀ। ਜੁੱਤੇ ਤਾਂ ਮੈਂ ਕੱਢ ਹੀ ਰੱਖੇ ਸਨ। ਭੱਜਣ ਦੇ ਲਈ ਦਰਵਾਜ਼ਾ ਵੀ ਖੁੱਲ੍ਹਾ ਸੀ ਅਤੇ ਅਜਿਹਾ ਸ਼ਾਨਦਾਰ ਮੌਕਾ ਪਿਛਲੇ ਪੰਜ ਸਾਲਾਂ ’ਚ ਪਹਿਲੀ ਵਾਰ ਮਿਲਿਆ ਸੀ।