ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਔਰਤ ਨੂੰ ਬੱਸ ਤਿੰਨ ਸੁੱਖ ਚਾਹੀਦੇ ਹੁੰਦੇ!
ਸੋਹਣੀ ਕਾਇਆ ,ਪਰਸ ਵਿੱਚ ਮਾਇਆ ,
ਤੇ ਇੱਕ ਆਵਾਜ਼ ਵਿੱਚ ਪਤੀ ਬੋਲੇ " ਆਇਆ "।

ਹੋਰ ਪੜ੍ਹੋ

ਡਾਕਟਰ ਕੇ ਬੰਦ ਕਲੀਨਿਕ ਕੇ ਆਗੇ ਲੰਬੀ ਲਾਈਨ ਥੀ। ਏਕ ਆਦਮੀ ਬਾਰ ਬਾਰ ਲਾਈਨ ਮੇਂ ਘੁਸਤਾ ਥਾ 3-4 ਲੋਗ ਉਸਕੋ ਪਕੜ ਕੇ ਪੀਛੇ ਫੇਕ ਦੇਤੇ ਥੇ। ਆਦਮੀ :- ਲਗੇ ਰਹੋ ਲਾਈਨ ਮੇਂ, ਮੈਂ ਬੀ ਕਲੀਨਿਕ ਨਹੀਂ ਖੋਲੂੰਗਾ........

ਹੋਰ ਪੜ੍ਹੋ

ਸੰਤਾ (ਮਹਿਮਾਨ ਨੂੰ ) :- ਠੰਡਾ ਲਉਂਗੇ ਕਿ ਗਰਮ ? ਮਹਿਮਾਨ :- ਦੋਵੇਂ ਲੈ ਆਓ !
ਸੰਤਾ (ਆਪਣੀ ਘਰਵਾਲੀ ਨੂੰ ) :- ਜੀਤੋ , ਇੱਕ ਗਿਲਾਸ ਫ੍ਰੀਜ਼ਰ ਚੋਂ ਤੇ ਇੱਕ ਗਿਲਾਸ ਗੀਜ਼ਰ ਚੋਂ ਲੈ ਕੇ ਆ !

ਹੋਰ ਪੜ੍ਹੋ

ਇਕ ਵਿਅਕਤੀ ਆਪਣੀ ਪਤਨੀ ਤੇ ਸੱਸ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਜਿੱਥੇ ਰਾਤ ਨੂੰ ਉਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੈਂਟਾਂ ‘ਚ ਸੌਣਾ ਪਿਆ। ਅੱਧੀ ਰਾਤ ਨੂੰ ਉਸਦੀ ਪਤਨੀ ਦੌੜਦੀ ਹੋਈ ਆਈ ਤੇ ਬੋਲੀ- ਮਾਂ ਦੇ ਟੈਂਟ ‘ਚ ਸ਼ੇਰ ਵੜ ਗਿਆ ਹੈ, ਪਲੀਜ਼ ਚੱਲ ਕੇ ਉਨ੍ਹਾਂ ਨੂੰ ਬਚਾਓ। 
ਵਿਅਕਤੀ ਬੋਲਿਆ- ਮੈਂ ਕਿਉਂ ਬਚਾਵਾਂ? ਸ਼ੇਰ ਨੇ ਖੁਦ ਪੰਗਾ ਲਿਆ ਹੈ, ਹੁਣ ਖੁਦ ਹੀ ਬਚਾਵੇ ਆਪਣੇ-ਆਪ ਨੂੰ।

ਹੋਰ ਪੜ੍ਹੋ

ਏਥੇ ਤਾਂ 'ਜੇਠ' ਨੇ ਹੀ ਬੱਸ ਕਰਾਈ ਪਈ ਐ😌
ਸ਼ੁਕਰ ਆ ਕਿਸੇ ਮਹੀਨੇ ਦਾ ਨਾਮ 'ਸੱਸ' ਨਹੀਂ ਐ 🤣🤣🤣

ਹੋਰ ਪੜ੍ਹੋ

ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ। 
ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ। 
ਅਧਿਆਪਕ: ਪੰਜ ਰੁਪਈਏ। 
ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇਇਜ਼ਤੀ ਨਹੀਂ ਕਰਵਾਉਣੀ।

ਹੋਰ ਪੜ੍ਹੋ

ਕਈ ਕੁੜੀਆਂ ਆਪ ਤਾਂ ਕਰੀਮ ਲਾ ਕੇ ਗੋਰੀਆਂ ਹੋ ਜਾਂਦੀਆਂ ਪਰ ਜਦੋਂ ਜੁਆਕ ਕਾਲਾ ਹੋਜੇ ਤਾਂ ਕਹਿਣਗੀਆਂ- ਪਾਪਾ ਤੇ ਗਿਆ । 😀😀😀 

ਹੋਰ ਪੜ੍ਹੋ

ਜ਼ਿੰਦਗੀ ਹੋ ਚੱਲੀ ਭੱਜ-ਦੌੜ ਜਿਹੀ,😳
ਵਿਹਲ ਮਿਲਦੀ ਨਾ ਹੁਣ ਰਾਤਾਂ ਨੂੰ 🙈
ਮੈਂ ਚੀਜ਼ੀਆਂ ਦਵਾਉਂਦਾ ਫਿਰੀ ਜਾਵਾਂ,🙉
ਸੁਪਨੇ ਚ ਤੇਰੇ ਮੇਰੇ ਜਵਾਕਾਂ ਨੂੰ🤣

ਹੋਰ ਪੜ੍ਹੋ

ਕੁੜੀ - ਮੈਂ ਏਦਾਂ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਜਿਸ ਦਾ ਕਾਰੋਬਾਰ ਉੱਚਾ ਹੋਵੇ। 
ਪੱਪੂ - ਮੇਰੇ ਨਾਲ ਵਿਆਹ ਕਰਵਾ ਲੈ ਮੇਰੀ ਪਹਾੜਾਂ ਤੇ ਪੈਂਚਰਾਂ ਦੀ ਦੁਕਾਨ ਹੈ 😀😀😀

ਹੋਰ ਪੜ੍ਹੋ

ਜੱਜ ਨੇ ਗਵਾਹ ਨੂੰ ਪੁੱਛਿਆ- ਤੁਸੀਂ ਕਿਹਾ ਹੈ ਕਿ ਤੁਸੀਂ 200 ਗਜ਼ ਦੀ ਦੂਰੀ ਤੋਂ ਅਪਰਾਧੀ ਨੂੰ ਦੌੜਦੇ ਦੇਖਿਆ ਸੀ। ਕੀ ਤੁਸੀਂ 200 ਗਜ਼ ਤੱਕ ਸਾਫ-ਸਾਫ ਦੇਖ ਸਕਦੇ ਹੋ? 
ਗਵਾਹ- ਜਨਾਬ, ਧਰਤੀ ਤੋਂ ਚੰਦਰਮਾ ਕਰੋੜਾਂ ਮੀਲ ਦੂਰ ਹੈ ਪਰ ਮੈਂ ਤਾਂ ਉਸ ਨੂੰ ਵੀ ਦੇਖ ਸਕਦਾ ਹਾਂ।

ਹੋਰ ਪੜ੍ਹੋ

ਛੜੇ ਛੜੇ ਨਾਂ ਆਖੋ ਲੋਕੋ ਛੜੇ ਬੜੇ ਗੁਣਕਾਰੀ 😍
ਨਾ ਛੜਿਆਂ ਨੂੰ ਫੋੜਾ ਫਿੰਸੀ ਨਾ ਕੋਈ ਲੱਗੇ ਬਿਮਾਰੀ 🙆‍♂
ਸਾਡੇ ਛੜਿਆਂ ਦੀ ਦੁਨੀਆਂ ਤੇ ਸਰਦਾਰੀ 🤣🤣

ਹੋਰ ਪੜ੍ਹੋ

ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ,
ਅੱਧੀ-ਅੱਧੀ ਵੰਡਾਂਗੇ ,ਇਹ ਗੱਲ ਸੀ ਮੁਕਾਈ,
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ,
ਇੱਕ ਲਾਇਨ ਦਾਣਿਆਂ ਦੀ ਵੱਧ ਖਾ ਗਈ...

ਹੋਰ ਪੜ੍ਹੋ