ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਚੋਰ ਦੀ ਸਜ਼ਾ ਪੂਰੀ ਹੋ ਗਈ ਸੀ ਅਗਲੇ ਦਿਨ ਉਹ ਰਿਹਾਅ ਹੋਣ ਵਾਲਾ ਸੀ। ਉਸ ਦੇ ਇੱਕ ਸਾਥੀ ਨੇ ਪੁੱਛਿਆ, ‘ਜੇਲ੍ਹ ਤੋਂ ਨਿਕਲਦੇ ਹੀ ਪਹਿਲਾ ਕੰਮ ਤੂੰ ਕੀ ਕਰੇਂਗਾ?’ 
ਚੋਰ ਨੇ ਜਵਾਬ ਦਿੱਤਾ, ‘ਇੱਕ ਟਾਰਚ ਖਰੀਦਾਂਗਾ, ਕਿਉਂਕਿ ਪਿਛਲੀ ਵਾਰ ਜਦ ਮੈਂ ਫੜਿਆ ਗਿਆ ਸੀ ਤਾਂ ਮੈਂ ਹਨੇਰੇ ਵਿੱਚ ਲਾਈਟ ਦੀ ਜਗ੍ਹਾ ਰੇਡੀਓ ਦਾ ਸਵਿੱਚ ਦੱਬ ਦਿੱਤਾ ਸੀ।'

ਹੋਰ ਪੜ੍ਹੋ

ਰਾਜੂ- ਲੱਗਦੈ ਸ਼ਿਸ਼ਟਾਚਾਰ ਅਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਬਦਲ ਗਿਐ। 
ਕਮਲ- ਕਿਉਂ ਕੀ ਹੋਇਆ? 
ਰਾਜੂ- ਹੋਣਾ ਕੀ ਸੀ। ਕੱਲ ਸੁਧੀਰ ਮੇਰੇ ਘਰ ਆਇਆ। ਮੈਂ ਚਾਹ ਲਈ ਪੁੱਛਿਆ ਤਾਂ ਉਸ ਨੇ ਤੁਰੰਤ ‘ਹਾਂ’ ਕਰ ਦਿੱਤੀ। ਹੁਣ ਤੂੰ ਹੀ ਦੱਸ ਪੁੱਛਣਾ ਮੇਰਾ ਫਰਜ਼ ਸੀ ਪਰ ਇਨਕਾਰ ਕਰਨਾ ਉਸ ਦਾ ਫਰਜ਼ ਵੀ ਤਾਂ ਬਣਦਾ ਹੈ ਕਿ ਨਹੀਂ?

ਹੋਰ ਪੜ੍ਹੋ

ਪਤਨੀ (ਗੁੱਸੇ ਚ)- ਮੈਂ ਚੱਲੀ ਆਪਣੇ ਪੇਕੇ। ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ। 
ਪਤੀ - ਬੱਸ ਚੜ੍ਹਾਕੇ ਆਵਾਂ? 
ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ 😀😀😀

ਹੋਰ ਪੜ੍ਹੋ

ਚਮ ਚਮ ਕਰਦੀ ਚਾਨਣੀ 🌟
ਟਿਮ ਟਿਮ ਕਰਦੇ ਤਾਰੇ💥
ਅੱਠਾਂ ਦਸਾਂ ਨਾਲ ਕਰੇਂ ਚੈਟ ਆਖੇ 😝
ਬਾਬੂ ਹਮ ਹੈਂ ਸਿਰਫ਼ ਤੁਮਹਾਰੇ 😧...

ਹੋਰ ਪੜ੍ਹੋ

ਪਾਗਲਖ਼ਾਨੇ ਵਿੱਚ ਲੱਗੀ ਘੜੀ ਵੱਲ ਟਿਕਟਿਕੀ ਲਗਾ ਕੇ ਦੇਖਦੇ ਹੋਏ ਇੱਕ ਪਾਗਲ ਨੇ ਡਾਕਟਰ ਤੋਂ ਪੁੱਛਿਆ, ਡਾਕਟਰ ਸਾਹਿਬ, ਕੀ ਇਹ ਘੜੀ ਸਹੀ ਹੈ? 
ਡਾਕਟਰ ਸਾਹਿਬ- ਹਾਂ ਸਹੀ ਹੈ। 
ਪਰ ਕੀ ਇਹ ਘੜੀ ਸਹੀ ਸਮਾਂ ਦੱਸਦੀ ਹੈ? ਪਾਗਲ ਦੀ ਜਿਗਿਆਸਾ ਵੱਧਣ ਲੱਗੀ। 
ਡਾਕਟਰ ਨੇ ਕਿਹਾ, ਹਾਂ ਬਿਲਕੁਲ ਠੀਕ ਸਮਾਂ ਦੱਸਦੀ ਹੈ। ਫਿਰ ਇਹ ਘੜੀ ਪਾਗਲਖ਼ਾਨੇ ’ਚ ਕੀ ਕਰ ਰਹੀ ਹੈ?

ਹੋਰ ਪੜ੍ਹੋ

ਗੁਆਂਢੀ ਦੀ ਘਰਵਾਲੀ ਲਾਪਤਾ ਸੀ, ਪੱਪੂ ਨੂੰ ਪੁੱਛਣ ਲੱਗਿਆ-
ਗੁਆਂਢੀ – ਮੇਰੀ ਘਰਵਾਲੀ ਨੂੰ ਵੇਖਿਆ ਹੈ…?
ਪੱਪੂ – ਹਾਂ ਨਹਾਉਂਦੇ ਸਮੇਂ…
ਗੁਆਂਢੀ ਨੇ ਪੱਪੂ ਦਾ ਬੁਰੀ ਤਰ੍ਹਾਂ ਕੁਟਾਪਾ ਚਾੜਿਆ। ਕੁੱਟ ਖਾਣ ਮਗਰੋਂ…
ਪੱਪੂ (ਗੁੱਸੇ ਨਾਲ) – ਪੂਰੀ ਗੱਲ ਤਾਂ ਸੁਣ, ਮੈਂ ਛੱਤ ‘ਤੇ ਨਹਾ ਰਿਹਾ ਸੀ, ਨਹਾਉਂਦੇ ਸਮੇਂ ਵੇਖਿਆ ਕਿ ਉਹ ਗੁੱਸੇ ਨਾਲ ਜਾ ਰਹੀ ਹੈ।

ਹੋਰ ਪੜ੍ਹੋ

ਪੱਪੂ - ਮਾਸਟਰ ਜੀ, ਮੈਂ ਵੱਡਾ ਹੋਕੇ ਏਅਰਫੋਰਸ ਵਿੱਚ ਜਾਊਂਗਾ ਤੇ ਤੁਹਾਡੇ ਘਰ ਦੇ ਉੱਪਰੋਂ ਜਹਾਜ ਉੜਾਊਂਗਾ।
ਮਾਸਟਰ - ਮੈਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਜਹਾਜ ਤੇਰਾ ਹੈ।
ਪੱਪੂ - ਮੈਂ ਤੁਹਾਡੇ ਘਰ ਤੇ ਬੰਬ ਸੁੱਟ ਕੇ ਜਾਊਂਗਾ 😀😀😀

ਹੋਰ ਪੜ੍ਹੋ

ਗੰਜਿਆਂ ਦੀ ਰੇਸ ਵਿੱਚ ਇਕ ਗੰਜੇ ਨੇ ਬਾਜ਼ੀ ਮਾਰੀ ਪਰ ਇਨਾਮ ਲੈਣ ਲਈ ਤਿਆਰ ਹੀ ਨਹੀਂ ਹੋਇਆ.. 
ਕਹਿੰਦਾ ਹੈ- ਕਿ ਇਹ ਕੋਈ ਖੇਡ ਹੈ, ਜਿਸ ਦੇ ਇਨਾਮ ਵਿੱਚ ਕੰਘੀ ਤੇ ਤੇਲ ਐ.. 😀😀😀

ਹੋਰ ਪੜ੍ਹੋ

ਘਰਵਾਲੀ ਤੋਂ ਦੁਖੀ ਹੋਕੇ ਪੱਪੂ ਘਰ ਛੱਡ ਕੇ ਚਲਾ ਗਿਆ ਤੇ ਗੱਡੀ ਵਿਚ ਬੈਠਣ ਲੱਗਾ ਤਾਂ ਅਵਾਜ ਆਈ - ਇਸ ਵਿਚ ਨਾ ਬੈਠ ਪਟਰੀ ਤੋਂ ਉੱਤਰ ਜਾਏਗੀ। ਫਿਰ ਪੱਪੂ ਜਹਾਜ ਵਿਚ ਬੈਠਣ ਲੱਗਾ ਤੇ ਫਿਰ ਅਵਾਜ ਆਈ - ਇਸ ਵਿਚ ਨਾ ਬੈਠ ਕਰੈਸ਼ ਹੋਜੂਗਾ। ਫਿਰ ਉਹ ਬੱਸ ਵਿਚ ਬੈਠਣ ਲੱਗਾ ਤਾਂ ਫਿਰ ਅਵਾਜ ਆਈ- ਇਸ ਵਿਚ ਨਾ ਬੈਠ , ਖਾਈ ਵਿਚ ਡਿੱਗ ਜਾਉਗੀ। ਪੱਪੂ ਕਹਿੰਦਾ ਕੌਣ ਆ ਯਾਰ ਤਾਂ ਅਵਾਜ ਆਈ ਮੈਂ ਰੱਬ ਆਂ। ਕਹਿੰਦਾ ਵਾ ਰੱਬਾ ਜਦੋਂ ਮੈਂ ਘੋੜੀ ਚੜ੍ਹਣ ਲੱਗਾ ਸੀ ਉਦੋਂ ਤੇਰਾ ਗਲਾ ਖਰਾਬ ਹੋ ਗਿਆ ਸੀ ...

ਹੋਰ ਪੜ੍ਹੋ

ਗਰਮੀ ਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋਗੇ,
ਓਨੀ ਜਿਆਦਾ ਲੱਗੇਗੀ । 😀😀😀

ਹੋਰ ਪੜ੍ਹੋ

ਅਧਿਆਪਕ- ਉਸ ਤਰਲ ਦਾ ਨਾਂ ਦੱਸੋ ਜੋ ਸਰਦੀਆਂ ‘ਚ ਵੀ ਨਹੀਂ ਜੰਮਦਾ? 
ਬੰਟੀ- ਗਰਮ ਪਾਣੀ, ਸਰ।

ਹੋਰ ਪੜ੍ਹੋ

ਅੱਜ ਮੈਨੂੰ ਬੇਬੇ ਕਹਿੰਦੀ, ਪੁੱਤ ਹੁਣ ਮੈਥੋਂ ਜਿਆਦਾ ਕੰਮ ਨਹੀ ਹੁੰਦਾ। ਮੈਂ ਚਾਹੁੰਦੀ ਕੋਈ ਮੇਰੀ ਕੰਮ ਚ ਮਦਦ ਕਰਾਇਆ ਕਰੇ, ਮੈਂ ਥੋੜਾ ਸ਼ਰਮਾ ਕੇ ਤੇ ਫਿਰ ਹੌਂਸਲਾ ਜਿਹਾ ਕਰਕੇ ਕਿਹਾ- ਬੇਬੇ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦੀ ਆਂ, ਵੈਸੇ ਇੱਕ ਕੁੜੀ ਹੈ ਮੇਰੇ ਨਾਲ ਪੜ੍ਹਦੀ ਆ... ਬੇਬੇ ਕਹਿੰਦੀ ਕੰਜਰਾ, ਮੈਂ ਕੰਮ ਵਾਲੀ ਰੱਖਣ ਦੀ ਗੱਲ ਕਰਦੀ ਆਂ.... ਤੈਨੂੰ ਵਿਆਹ ਦੀ ਅੱਗ ਲੱਗੀ ਆ ਦੱਸ ਦੀ ਆਂ ਤੇਰੇ ਬਾਪੂ ਨੂੰ।

ਹੋਰ ਪੜ੍ਹੋ