ਜਿੰਦਗੀ ਬਰਬਾਦ ਕਰਨ ਦੇ ਕਈ ਤਰੀਕੇ ਨੇ,
ਪਰ ਮੈਨੂੰ Facebook ਤੇ Whatsapp ਹੀ ਲੱਗਿਆ । 😀😀😀
ਕਦੀ ਕਦੀ ਤੇ ਜਿੰਦਗੀ ਚ ਏਨੇ ਚੰਗੇ ਲੋਕ ਮਿਲ ਜਾਂਦੇ,
ਕਿ ਉਹਨਾਂ ਨੂੰ ਪੁੱਛਣ ਨੂੰ ਦਿਲ ਕਰਦਾ,
ਤੁਸੀ ਮੇਰੇ ਵਰਗੇ ਕਿਵੇਂ ਹੋ ?😙😝
ਛੇਦੀ ਲਾਲ (ਬੇਟੇ ਨੂੰ)- ਲੱਲੂ ਬੇਟਾ, ਕੱਚੇ ਮਕਾਨਾਂ ਦੇ ਲਾਭ ਤਾਂ ਦੱਸੋ।
ਲੱਲੂ- ਇਹ ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੇ ਰਹਿੰਦੇ ਹਨ ਅਤੇ…।
ਛੇਦੀ ਲਾਲ- ਅਤੇ ਕੀ ਬੇਟਾ?
ਲੱਲੂ,ਬਾਰਿਸ਼ ‘ਚ ਸਾਡੇ ਉੱਪਰ ਡਿੱਗ ਜਾਂਦੇ ਹਨ।
ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਲੇਰੀਆ ਅਤੇ ਡਾਇਰੀਆ ਫੈਲਿਆ ਹੋਇਆ ਸੀ। ਇਕ ਪੱਤਰਕਾਰ ਨੇ ਉਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ- ਕੀ ਇਸ ਖੇਤਰ ‘ਚ ਮੌਤ ਦੀ ਦਰ ‘ਚ ਗਿਰਾਵਟ ਆਈ ਹੈ?
ਜੀ ਹਾਂ। ਮੈਡੀਕਲ ਅਧਿਕਾਰੀ ਨੇ ਕਿਹਾ 'ਕੁਝ ਦਿਨ ਪਹਿਲਾਂ ਤਕ ਇਹ ਦਰ 16 ਸੀ ਹੁਣ 12.7 ਰਹਿ ਗਈ ਹੈ।'
ਪੱਤਰਕਾਰ- 12 ਅਤੇ 13 ਜਾਂ 14 ਦੀ ਗੱਲ ਤਾਂ ਸਮਝ ‘ਚ ਆਉਂਦੀ ਹੈ ਪਰ ਇਹ 12.7 ਤੋਂ ਤੁਹਾਡਾ ਕੀ ਮਤਲਬ ਹੈ?
ਮਤਲਬ ਬਿਲਕੁਲ ਸਾਫ ਹੈ ਅਧਿਕਾਰੀ ਨੇ ਕਿਹਾ- 12 ਵਿਅਕਤੀ ਮਰ ਚੁੱਕੇ ਹਨ ਅਤੇ 7 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ।
ਸੰਤਾ ਤੇ ਬੰਤਾ ਚੈੱਸ ਖੇਲ ਰਹੇ ਸੀ,
ਸੰਤਾ: ਯਾਰ ਚਲ ਖੇਲ ਬੰਦ ਕਰਦੇ ਹਾਂ।
ਬੰਤਾ: ਠੀਕ ਹੈ, ਓਦਾਂ ਵੀ ਤੇਰਾ ਘੋੜਾ ਤੇ ਮੇਰਾ ਹਾਥੀ ਹੀ ਬਚਿਆ ਏ...
ਪੱਪੂ ਪਿਸਤੌਲ ਲੈ ਕੇ ਘਰ ਦੇ ਬਾਹਰ ਖੜਾ ਸੀ ।ㅤ
ਘਰਵਾਲੀ - ਇੱਥੇ ਕਿਉਂ ਖਲੋਤੇ ਓ... ㅤ
ਪੱਪੂ- ਸ਼ੇਰ ਦਾ ਸ਼ਿਕਾਰ ਕਰਨ ਚੱਲਿਆਂ। ㅤ
ਘਰਵਾਲੀ - ਤੇ ਫਿਰ ਜਾਂਦੇ ਕਿਉਂ ਨਹੀਂ ।ㅤ
ਪੱਪੂ - ਕਿੱਦਾਂ ਜਾਵਾਂ ਅੱਗੇ ਸਾਲਾ ਕੁੱਤਾ ਬੈਠਾ ਏ...
ਇੱਕ ਸੇਠ ਨੇ ਆਪਣੇ ਆਲਸੀ ਬੇਟੇ ਨੂੰ ਕਿਹਾ- ਬੇਟਾ ਮੈਂ ਤੇਰੇ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿਆਂਗਾ ਕਿ ਬਟਨ ਦਵਾਉਂਦਿਆਂ ਹੀ ਕੱਪੜੇ ਆ ਜਾਣਗੇ, ਖਾਣਾ ਆ ਜਾਵੇਗਾ…
ਬੇਟਾ ਵਿੱਚੋਂ ਹੀ ਟੋਕਦਿਆਂ ਹੋਇਆ ਬੋਲਿਆ- ਪਰ ਪਿਤਾ ਜੀ ਇਹ ਬਟਨ ਦਬਾਏਗਾ ਕੌਣ?
ਮੈਡਮ (ਬੱਚਿਆਂ ਨੂੰ) – ਤੁਹਾਨੂੰ ਪਤਾ ਸਾਡੇ ਪੁਰਖੇ ਬਾਂਦਰ ਸਨ ?
ਬੱਚਿਆਂ ਵਿੱਚੋਂ ਕਿਸੇ ਨੇ ਜਵਾਬ ਨਹੀਂ ਦਿੱਤਾ।
ਮੈਡਮ- ਬੋਲੋ ਬੱਚਿਉ, ਤੁਹਾਨੂੰ ਪਤਾ ਜਾਂ ਨਹੀਂ ?
ਭੋਲੂ – ਮੈਡਮ ਜੀ, ਤੁਹਾਡੇ ਹੀ ਹੋਣਗੇ ਬਾਂਦਰ, ਅਸੀਂ ਤਾਂ ਚੌਧਰੀਆਂ ਦੇ ਲਾਣੇ ‘ਚੋਂ ਵੱਜਦੇ ਆਂ...
ਪੱਪੂ ਦਾ ਬੇਟਾ (ਪੱਪੂ ਨੂੰ)- ਪਾਪਾ ਕਾਲੋਨੀ ‘ਚ ਸਵਿਮਿੰਗ ਪੂਲ ਬਣ ਰਿਹਾ ਹੈ। ਕੁਝ ਲੋਕ ਚੰਦਾ ਲੈਣ ਆਏ ਹਨ।
ਪੱਪੂ- ਇਕ ਗਲਾਸ ਪਾਣੀ ਦੇ ਦਿਓ।
ਇੱਕ ਵਾਰ ਇੱਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ। ਕਾਊਂਟਰ ਕਲਰਕ(ਸ਼ਰਾਬੀ ਨੂੰ)- ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਸ਼ਰਾਬੀ (ਕਲਰਕ ਨੂੰ)- ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇੱਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈੱਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ।
Convent ਸਕੂਲ ਦੇ ਬੱਚੇ :-
"Oh !! Look a Monkey 🐒 Is sleeping , let's don't disturb"
ਤੇ ਸਰਕਾਰੀ ਸਕੂਲ ਦੇ ਬੱਚੇ : -
'ਦੇਖ ਤੇਰਾ ਬੁੜਾ ਸੁੱਤਾ ਪਿਆ' ਰੋੜਾ ਮਾਰ ਸਾਲੇ ਦੇ 😀😀😀
ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ- ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।
ਹੋਰ ਪੜ੍ਹੋ