ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਆ ਗਈ ਠੰਢ ਨਹਾਉਣਾ ਬੰਦ,
ਹੁਣ ਰਜਾਈ ਤੇ ਸਰ੍ਹਾਣੇ ਨਾਲ ਯਾਰੀ ਪੁਗਾਵਾਂਗੇ,
ਲੋਹੜੀ ਨੂੰ ਨਹਾ ਕੇ, ਵਿਸਾਖੀ ਨੂੰ ਦੁਬਾਰਾ ਨਹਾਵਾਂਗੇ🙈🙈😛

ਹੋਰ ਪੜ੍ਹੋ

ਸੰਤਾ (ਬੰਤੇ ਨੂੰ):- ਯਾਰ ਅੱਜ ਤਾਰੀਕ ਕਿੰਨੀ ਹੈ ? 
ਬੰਤਾ:- ਯਾਰ ਪਤਾ ਨਹੀਂ ! 
ਸੰਤਾ :- ਤੇਰੀ ਜੇਬ 'ਚ ਅਖਬਾਰ ਹੈ, ਓਹਨੂੰ ਵੇਖ ਕੇ ਦੱਸ ਦੇ !!! 
ਬੰਤਾ:- ਨਹੀਂ ਯਾਰ ਓਹਦਾ ਕੋਈ ਫਾਇਦਾ ਨਹੀ...! 
ਸੰਤਾ :- ਕਿਓਂ ? 
ਬੰਤਾ:- ਯਾਰ ਓਹ ਤਾਂ ਕੱਲ ਦਾ ਹੈ।

ਹੋਰ ਪੜ੍ਹੋ

ਇੱਕ ਵਿਆਹ 'ਚ ਅਚਾਨਕ ਇੱਕ ਜਿੰਨ ਆ ਗਿਆ..! ਉਸਨੂੰ ਦੇਖ ਕੇ ਉੱਥੇ ਮੌਜੂਦ ਸਾਰੀਆਂ ਕੁੜੀਆਂ ਦੀਆਂ ਚੀਕਾਂ ਨਿਕਲ ਗਈਆਂ....! 
ਵਿਆਹ 'ਚ ਇੱਕ ਬਜ਼ੁਰਗ ਬਾਬਾ ਵੀ ਸੀ, ਓਹਨੇ ਕੁੜੀਆਂ ਨੂੰ ਕਿਹਾ ਕਿ ਸਾਰੀਆਂ ਕੁੜੀਆਂ ਆਪਣਾ ਮੂੰਹ ਧੋ ਕੇ ਆਓ....! ਕੁੜੀਆਂ ਜਿਵੇਂ ਹੀ ਮੂੰਹ ਧੋ ਕੇ ਬਾਹਰ ਆਈਆਂ ਜਿੰਨ ਦੀਆਂ ਚੀਕਾਂ ਨਿੱਕਲ ਗਈਆਂ.....

ਹੋਰ ਪੜ੍ਹੋ

ਅਕਬਰ (ਬੀਰਬਲ ਨੂੰ) – ਮੇਰੇ ਮਾਂ-ਬਾਪ ਮੈਨੂੰ ਐਨਾ ਪਿਆਰ ਕਰਦੇ ਸਨ ਕਿ ਮੇਰੇ ਲਈ ਉਹ ਸਾਰੀ-ਸਾਰੀ ਰਾਤ ਜਾਗਦੇ ਰਹਿੰਦੇ ਸਨ…
ਬੀਰਬਲ – ਹਜੂਰ, ਇਸੇ ਲਈ ਤਾਂ ਤੁਸੀਂ ਇਕਲੌਤੀ ਔਲਾਦ ਰਹਿ ਗਏ…

ਹੋਰ ਪੜ੍ਹੋ

ਡਾਕਟਰ ਮਰੀਜ਼ ਦੇ ਦੋਸਤ ਨੂੰ- ਜੇ 1 ਘੰਟਾ ਪਹਿਲਾਂ ਲੈ ਆਉਂਦੇ ਤਾਂ ਅਸੀਂ ਇਸ ਨੂੰ ਬਚਾ ਲੈਂਦੇ, 
ਮਰੀਜ਼ ਦਾ ਦੋਸਤ- ਡਾਕਟਰ ਸਾਬ ਅਜੇ 15 ਮਿੰਟ ਪਹਿਲਾਂ ਤਾਂ ਐਕਸੀਡੈਂਟ ਹੋਇਆ ਏ।

ਹੋਰ ਪੜ੍ਹੋ

ਇੱਕ ਆਦਮੀ ਲੰਬੀ ਜਿਹੀ ਟੈਲੀਸਕੋਪ ਨਾਲ ਅਸਮਾਨ ਵੱਲ ਦੇਖ ਰਿਹਾ ਸੀ। ਭਾਨਾ ਪੂਰੇ ਧਿਆਨ ਨਾਲ ਕਦੇ ਟੈਲੀਸਕੋਪ ਵੱਲ ਦੇਖੇ ਤੇ ਕਦੇ ਅਸਮਾਨ ਵੱਲ ਤੇ ਓਸੇ ਵੇਲੇ ਇੱਕ ਤਾਰਾ ਟੁੱਟਿਆ ! ਇਹ ਦੇਖ ਕੇ ਭਾਨਾ ਭੱਜ ਕੇ ਓਸ ਆਦਮੀ ਕੋਲ ਗਿਆ ਤੇ ਕਹਿੰਦਾ "ਵਾਹ ਭਾਜੀ ! ਕਿਆ ਨਿਸ਼ਾਨਾ ਲਾਇਆ ਜੇ !"

ਹੋਰ ਪੜ੍ਹੋ

ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ- ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?
ਪ੍ਰੇਮ - ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ ਆਦਤ ਹੈ।

ਹੋਰ ਪੜ੍ਹੋ