ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਇਕ ਕੰਜੂਸ ਦੀ ਪਤਨੀ ਆਖਰੀ ਸਾਹ ਲੈ ਰਹੀ ਸੀ। ਉਹ ਕਾਫੀ ਦੇਰ ਤਕ ਉਸ ਦੇ ਮਰਨ ਦੀ ਉਡੀਕ ਕਰਦਾ ਰਿਹਾ। ਅਖੀਰ ਤੰਗ ਆ ਕੇ ਕਹਿਣ ਲੱਗਾ, "ਮੈਂ ਦੁਕਾਨ ‘ਤੇ ਜਾ ਰਿਹਾ ਹਾਂ। ਛੇਤੀ ਆਉਣ ਦੀ ਕੋਸ਼ਿਸ਼ ਕਰਾਂਗਾ। ਫਿਰ ਵੀ ਜੇਕਰ ਮੇਰੇ ਆਉਣ ਤੋਂ ਪਹਿਲਾਂ ਯਮਦੂਤ ਤੈਨੂੰ ਲੈਣ ਆ ਜਾਣ ਤਾਂ ਉਨ੍ਹਾਂ ਨਾਲ ਜਾਣ ਤੋਂ ਪਹਿਲਾਂ ਘਰ ਦੀਆਂ ਲਾਈਟਾਂ ਅਤੇ ਹੀਟਰ ਬੰਦ ਕਰਕੇ ਜਾਈਂ।"

ਹੋਰ ਪੜ੍ਹੋ

ਇਕ ਨੌਜਵਾਨ ਨੇ ਸਵਿਟਜ਼ਰਲੈਂਡ ਤੋਂ ਆਪਣੇ ਕੰਜੂਸ ਸਹੁਰੇ ਲਈ ਇਕ ਕੋਟ ਭੇਜਿਆ, ਜਿਸਦੀ ਕੀਮਤ 1 ਹਜ਼ਾਰ ਰੁਪਏ ਸੀ ਪਰ ਕਿਤੇ ਉਸ ਦੀ ਫਜ਼ੂਲਖਰਚੀ ਤੋਂ ਸਹੁਰਾ ਨਾਰਾਜ਼ ਨਾ ਹੋ ਜਾਵੇ ਇਸ ਲਈ ਉਸ ਨੇ ਕੋਟ ਦੀ ਕੀਮਤ ਘੱਟ ਲਿਖੀ, ਮਤਲਬ ਸਿਰਫ 200 ਰੁਪਏ। ਕੁਝ ਦਿਨਾਂ ਬਾਅਦ ਜਵਾਈ ਨੂੰ ਸਹੁਰੇ ਦਾ ਫੋਨ ਆਇਆ- ਦੋ ਦਰਜਨ ਕੋਟ ਹੋਰ ਭੇਜ ਦਿਓ, ਮੈਂ ਉਸ ਕੋਟ ਨੂੰ ਇਥੇ 400 ਰੁਪਏ ਵਿਚ ਵੇਚ ਦਿੱਤਾ ਹੈ।

ਹੋਰ ਪੜ੍ਹੋ

ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ ਕੁੜੀ ਪਸੰਦ ਆ ਗਈ। 
ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ ਮੁੰਡੇ ਵਾਲੇ ਉੱਠਕੇ ਘਰ ਜਾਣ ਲੱਗੇ... 
ਪੰਡਿਤ ਬੋਲਿਆ ਕੀ ਹੋਇਆ ? 
ਮੁੰਡੇ ਵਾਲੇ ਬੋਲੇ :- ਮੁੰਡਾ ਤਾਂ ਨਿਕੰਮਾ ਹੈ । ਹੁਣ ਨੂੰਹ ਵੀ ਨਿਕੰਮੀ ਲੈ ਲਈਏ ? 😀😀😀

ਹੋਰ ਪੜ੍ਹੋ

ਸੱਸ (ਆਪਣੇ ਜਵਾਈ ਨੂੰ) - ਪੁੱਤ ਅਗਲੇ ਜਨਮ ਵਿੱਚ ਕੀ ਬਣੇਂਗਾ।
ਜਵਾਈ - ਜੀ ਛਿਪਕਲੀ ਬਣੂੰਗਾ।
ਸੱਸ - ਉਹ ਕਿਉਂ  ?
ਜਵਾਈ - ਕਿਉਂਕਿ ਤੁਹਾਡੀ ਕੁੜੀ ਸਿਰਫ ਛਿਪਕਲੀ ਤੋਂ ਹੀ ਡਰਦੀ ਹੈ । 😂😂😂

ਹੋਰ ਪੜ੍ਹੋ

ਆ ਜਾਓ, ਕੁੱਤੇ ਤੋਂ ਡਰੋ ਨਾ! ਗੋਬਿੰਦ ਨੇ ਘਰ ਆਏ ਮਹਿਮਾਨ ਨੂੰ ਕਿਹਾ। 
ਮਹਿਮਾਨ ਨੇ ਪੁੱਛਿਆ- ਕਿਉਂ ਕੀ ਗੱਲ ਇਹ ਵੱਢਦਾ ਨਹੀਂ? 
ਗੋਬਿੰਦ- ਇਹੀ ਤਾਂ ਮੈਂ ਦੇਖਣਾ ਚਾਹੁੰਦਾ ਹਾਂ, ਇਸ ਨੂੰ ਹੁਣੇ ਹੀ ਖਰੀਦ ਕੇ ਲਿਆਇਆ ਹਾਂ।

ਹੋਰ ਪੜ੍ਹੋ

ਸੰਤਾ ਕੁਤਬ ਮੀਨਾਰ ਦੇਖ ਕੇ ਸੋਚਦਾ ਹੈ ਕੇ ਕਿਉਂ ਨਾ ਇਸਨੂੰ ਪੰਜਾਬ ਚ ਲਿਜਾਇਆ ਜਾਵੇ.. ਤੇ ਓਹ ਆਪਣੀ ਜੁੱਤੀ ਉਤਾਰ ਕੇ ਧੱਕਾ ਲਾਉਣਾ ਸ਼ੁਰੂ ਕਰ ਦਿੰਦਾ ਹੈ.. ਕੋਈ ਉਸ ਦੀ ਜੁੱਤੀ ਚੱਕ ਕੇ ਲੈ ਜਾਂਦਾ ਹੈ.. ਸੰਤਾ ਪਿੱਛੇ ਮੁੜਕੇ ਦੇਖਦਾ ਹੈ ਤਾਂ ਉਸਦੀ ਜੁੱਤੀ ਉੱਥੇ ਨਹੀਂ ਹੁੰਦੀ.. ਤੇ ਓਹ ਕਹਿੰਦਾ,"ਹੁਣ ਤਾਂ ਬੜੀ ਦੂਰ ਆ ਗਏ, ਪਹਿਲਾਂ ਜੁੱਤੀ ਲੈ ਆਈਏ ਬਾਕੀ ਧੱਕਾ ਫੇਰ ਲਾਵਾਂਗੇ.."

ਹੋਰ ਪੜ੍ਹੋ

ਇਕ ਵਾਰੀ ਰੇਲ ਵਿਚ ਕੁੱਝ ਬੁੱਧੀਜੀਵੀ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ ਜਿਸ ਕਾਰਨ ਉਪਰਲੇ ਬਰਥ ਵਿਚ ਸੁੱਤੇ ਹੋਏ ਇਕ ਯਾਤਰੀ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਗੱਲਾਂ ਕਰਦੇ-ਕਰਦੇ ਇਕ ਸੱਜਣ ਬੋਲਿਆ- ਪਹਿਲਾਂ ਪੂੰਜੀਵਾਦ ਆਇਆ, ਫਿਰ ਸਾਮਵਾਦ ਅਤੇ ਹੁਣ ਸਮਾਜਵਾਦ ਆਵੇਗਾ। 
ਉਸ ਵੇਲੇ ਉੁਪਰ ਬੈਠਿਆ ਆਦਮੀ ਚਿਲਾਇਆ- ਭਾਈ ਸਾਹਿਬ, ਜਦੋਂ ਇਲਾਹਾਬਾਦ ਆਵੇ ਤਾਂ ਮੈਨੂੰ ਵੀ ਜਗਾ ਦੇਣਾ।

ਹੋਰ ਪੜ੍ਹੋ

ਟੀਚਰ : 1 ਕਿਤਾਬ + 1 ਕਿਤਾਬ ? 
ਸੰਧੂ : 2 ਕਿਤਾਬਾਂ 
ਟੀਚਰ : 2 ਕਿਤਾਬਾਂ + 2 ਕਿਤਾਬਾਂ ? 
ਸੰਧੂ : 4 ਕਿਤਾਬਾਂ 
ਟੀਚਰ : 17,89,345 ਕਿਤਾਬਾਂ + 23,58,298 ਕਿਤਾਬਾਂ ?  
ਸੰਧੂ : ਲਾਇਬ੍ਰੇਰੀ ......

ਹੋਰ ਪੜ੍ਹੋ

Teacher - ਮੈਂ ਸੁੰਦਰ ਸੀ, ਸੁੰਦਰ ਹਾਂ, ਸੁੰਦਰ ਰਹਾਂਗੀ ਇਸੇ ਤਰ੍ਹਾਂ ਤਿੰਨੋਂ ਕਾਲ ਦਾ ਉਦਾਹਰਣ ਦਿਉ। 
Student - ਮੈਡਮ ਜੀ, ਤੁਹਾਨੂੰ ਵਹਿਮ ਸੀ, ਵਹਿਮ ਹੈ ਅਤੇ ਵਹਿਮ ਰਹੇਗਾ । 😀😀😀

ਹੋਰ ਪੜ੍ਹੋ

ਸੰਤਾ: ਓਏ ਬੰਤੇ, ਕਾਰ ਦੀ ਸਪੀਡ ਕਿਉਂ ਵਧਾ ਰਿਹਾ ਹੈ?

ਬੰਤਾ: ਕਾਰ ਦੀ ਬਰੇਕ ਫੇਲ੍ਹ ਹੋ ਗਈ ਹੈ, ਇਸਤੋ ਪਹਿਲੋਂ ਕੇ ਕੋਈ ਦੁਰਘਟਨਾ ਹੋ ਜਾਵੇ, ਘਰ ਜਲਦੀ ਪੁੱਜ ਜਾਂਦੇ ਹਾਂ।

ਹੋਰ ਪੜ੍ਹੋ

ਟੀਚਰ : ਤੁਮਾਰੇ ਪਾਪਾ ਕਿਆ ਕਾਮ ਕਰਤੇ ਹੈ? 
ਰਮਨ : "KFC" ਕੇ ਮਾਲਿਕ ਹੈਂ...!! 
ਟੀਚਰ : ਸ਼ਾਬਾਸ਼., KFC ਕਾ ਕਿਆ ਮਤਲਬ ਹੈ..?? 
ਰਮਨ : "ਕਾਕਾ ਫਰੂਟ ਚਾਟ"

ਹੋਰ ਪੜ੍ਹੋ

ਸੰਤਾ: ਮੈਨੂੰ ਕੱਲ ਸਾਰੀ ਰਾਤ ਨੀਂਦ ਨਹੀਂ ਆਈ। 
ਬੰਤਾ: ਕਿਉਂ? 
ਸੰਤਾ: ਸਾਰੀ ਰਾਤ ਮੈਂ ਸੁਪਨੇ ਵਿਚ ਵੇਖਦਾ ਰਿਹਾ, ਕਿ ਮੈਂ ਜਾਗ ਰਿਹਾ ਹਾਂ...

ਹੋਰ ਪੜ੍ਹੋ