ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਬੱਚਿਆਂ ਲਈ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਹਨ। ਕਵਿਤਾਵਾਂ ਮਜ਼ੇਦਾਰ, ਆਕਰਸ਼ਕ ਅਤੇ ਕਲਪਨਾਤਮਕ ਆਇਤਾਂ ਹਨ ਜੋ ਛੋਟੇ ਬੱਚਿਆਂ ਦੇ ਮਨੋਰੰਜਨ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ, ਬੱਚਿਆਂ ਵਿੱਚ ਉਤਸੁਕਤਾ ਅਤੇ ਆਨੰਦ ਨੂੰ ਜਗਾਉਣ ਲਈ ਸਰਲ ਭਾਸ਼ਾ ਅਤੇ ਚੰਚਲ ਤੁਕਾਂਤਾਂ ਦੀ ਵਰਤੋਂ ਕੀਤੀ ਗਈ ਹੈ।

ਵਿਦਵਾਨ ਬਣੋ ਵਿਦਵਾਨ ਬਣੋ।
ਮਾਂ ਪਿਉ ਦੀ ਕੁਲ ਦੀ ਸ਼ਾਨ ਬਣੋ।
ਪੜ੍ਹ-ਪੜ੍ਹ ਕੇ ਚੰਨ ਵਿਦਵਾਨ ਬਣੋ।
ਰਲ ਜ਼ੋਰ ਕਰੋ ਬਲਵਾਨ ਬਣੋ।
ਗੁਣ ਧਾਰਨ ਕਰ ਗੁਣਵਾਨ ਬਣੋ।
ਭਲਿਆਂ ਦੀ ਸੁਘੜ ਸੰਤਾਨ ਬਣੋ।
ਆਜ਼ਾਦ ਹੋਣ ਲਈ ਸ਼ੇਰ ਬਣੋ।
ਵਿਦਵਾਨ ਬਣੋ ਦਲੇਰ ਬਣੋ।

ਹੋਰ ਪੜ੍ਹੋ

ਚੁੱਪ ਕਰ ਮੇਰੇ ਵੀਰ ਪਿਆਰੇ,
ਜਾਵਾਂ ਤੈਥੋਂ ਸਦਕੇ ਵਾਰੇ।
ਖੇਡ ! ਖੇਡ ! ਮੈਂ ਵਾਰੀ ਘੋਲੀ,
ਸੂਰਤ ਤੇਰੀ ਬੀਬੀ ਭੋਲੀ।
ਮੈਂ ਗਾਵਾਂਗੀ ਘੋੜੀ ਤੇਰੀ,
ਤੂੰ ਚੁੱਕੇਂਗਾ ਡੋਲੀ ਮੇਰੀ।
ਬੀਬਾ ਵੀਰਾ ਅੰਮੀਂ ਜਾਇਆ,
ਵੇਖ ! ਵੇਖ ! ਔਹ ਕੁੱਤੂ ਆਇਆ।
ਮੇਰਾ ਸੁਹਣਾ, ਮੇਰਾ ਲਾਲ !
ਆਹ ਲੈ ਖੇਡ, ਖਿੱਦੋ ਦੇ ਨਾਲ।
ਆ ਜਾ ਦੋਵੇਂ ਗਿੱਧਾ ਪਾਈਏ,
ਨੱਚੀਏ, ਟੱਪੀਏ, ਹੱਸੀਏ ਗਾਈਏ।

ਹੋਰ ਪੜ੍ਹੋ

ਲੈ ਚੱਲ ਲੈ ਚੱਲ ਆਪਣੀ ਬੇੜੀ,
ਹੌਲੀ ਹੌਲੀ ਨਦੀ ਦੇ ਪਾਰ।
ਖ਼ੁਸ਼ੀ ਦੇ ਨਾਲ ਤੂੰ ਚੱਲਦਾ ਚੱਲ,
ਸੁਪਨਾ ਹੈ ਇੱਕ ਇਹ ਸੰਸਾਰ।
ਬੇੜੀ ਤੈਥੋਂ ਖੁੱਸ ਨਾ ਜਾਵੇ,
ਸੁਪਨਾ ਤੈਥੋਂ ਰੁੱਸ ਨਾ ਜਾਵੇ।
ਲੰਮੇ ਪੈਂਡੇ ਜਲਦ ਮੁਕਾ ਤੂੰ,
ਮੰਜ਼ਿਲ ਵੱਲ ਨੂੰ ਵਧਦਾ ਜਾ ਤੂੰ।

ਹੋਰ ਪੜ੍ਹੋ

ਰੇਲਗੱਡੀ ਭੱਜਦੀ ਜਾਂਦੀ, 
ਪਾਪਾ ਜੀ ਨੂੰ ਕੰਮ 'ਤੇ ਲੈ ਜਾਂਦੀ। 
ਪਟੜੀ ਉੱਤੇ ਭੱਜਦੀ ਜਾਵੇ,
ਝੂਟੇ ਲੈ ਬੜਾ ਮਜ਼ਾ ਆਵੇ।

ਹੋਰ ਪੜ੍ਹੋ

ਰੁੱਖ ਸਾਨੂੰ ਦਿੰਦੇ ਠੰਢੀ ਛਾਂ,
ਉੱਤੇ ਆ ਕੇ ਬਹਿੰਦੇ ਕਬੂਤਰ 'ਤੇ ਕਾਂ।
ਸਾਰੇ ਪੰਛੀ ਆਲ੍ਹਣੇ ਪਾਉਣ ਰੁੱਖਾਂ 'ਤੇ,
ਇਹ ਕਿਸੇ ਨੂੰ ਨਹੀਂ ਕਰਦੇ ਨਾਂਹ। 
ਸਾਨੂੰ ਵੰਨ ਸੁਵੰਨੇ ਫਲ ਵੀ ਦਿੰਦੇ, 
ਰੁੱਖ ਸਾਨੂੰ ਕਾਗਜ ਵੀ ਦਿੰਦੇ। 
ਨਾਲੇ ਦਿੰਦੇ ਠੰਢੀ ਠੰਢੀ ਹਵਾ,
ਆਉ ਰੁੱਖ ਲਾਈਏ,
ਪੰਛੀਆਂ ਦੇ ਘਰ ਬਣਾਈਏ।

ਹੋਰ ਪੜ੍ਹੋ

ਮੇਰੀ ਮੰਮੀ ਬੜੀ ਸੋਹਣੀ,
ਮੇਰੀ ਮੰਮੀ ਬੜੀ ਪਿਆਰੀ।
ਮੇਰੀ ਪਿੱਠ ਨੂੰ ਥਪ-ਥਪਾਵੇ,
ਲੋਰੀ ਗਾਵੇ, ਪਾਰਕ ਵਿੱਚ ਲਿਜਾਵੇ,
ਮੰਮੀ ਮੈਨੂੰ ਰੋਜ ਖਿਡਾਵੇ।

ਹੋਰ ਪੜ੍ਹੋ

ਇਹ ਪੋਥੀ ਮੇਰੀ ਪਿਆਰੀ ਏ,
ਇਹ ਮੇਰੀ ਫੁੱਲ ਕਿਆਰੀ ਏ।
ਇਹ ਮਨ ਮੇਰਾ ਮਹਿਕਾਂਦੀ ਏ,
ਇਹ ਮੈਨੂੰ ਮੱਤ ਸਿਖਾਂਦੀ ਏ।
ਇਹ ਮੈਨੂੰ ਸੁਘੜ ਬਣਾਵੇਗੀ,
ਸਭ ਦਿਲ ਦੀ ਆਸ ਪੁਗਾਵੇਗੀ।
ਮੈਂ ਇਸ ਤੋਂ ਬਿਨਾ ਨਕਾਰਾ ਹਾਂ,
ਮੈਂ ਤਾਹੀਉਂ ਇਸਦਾ ਪਿਆਰਾ ਹਾਂ।
ਪੜ੍ਹ ਇਸ ਨੂੰ ਪਦਵੀ ਪਾਵਾਂਗਾ,
ਗੁਣ ਤਾਂ ਵੀ ਇਸਦੇ ਗਾਵਾਂਗਾ।
ਇਹ ਪੋਥੀ ਮੇਰੀ ਪਿਆਰੀ ਏ,
ਇਹ ਮੇਰੀ ਫੁੱਲ ਕਿਆਰੀ ਏ।

ਹੋਰ ਪੜ੍ਹੋ

ਆਇਆ ਆਇਆ ਆਇਆ,
ਮੇਰਾ ਜਨਮ ਦਿਨ ਆਇਆ।
ਬਾਪੂ ਜੀ ਕੇਕ ਲਿਆਏ,
ਮਾਤਾ ਜੀ ਨੇ ਪਕੌੜੇ ਬਣਾਏ। 
ਖੁਸ਼ੀ ਖੁਸ਼ੀ ਸਭ ਨੇ ਰਲ ਮਨਾਇਆ, 
ਵੇਖੋ ਮੇਰਾ ਜਨਮ ਦਿਨ ਆਇਆ।

ਹੋਰ ਪੜ੍ਹੋ

ਘੋੜਾ ਮੇਰਾ ਹੈ ਹੁਸ਼ਿਆਰ,
ਤਕੜਾ ਪੂਰਾ ਤੇਜ਼ ਤਰਾਰ।
ਇਸਦੇ ਉੱਤੇ ਹੋ ਅਸਵਾਰ,
ਲੁੱਟਦਾ ਹਾਂ ਮੈਂ ਮੌਜ ਬਹਾਰ।
ਰੋਜ ਦੁੜਾਂਦਾ ਜਾਂਦਾ ਹਾਂ,
ਅੱਡੀ ਮਾਰ ਭਜਾਂਦਾ ਹਾਂ।
ਖਾਂਦਾ ਹੈ ਇਹ ਦਾਣਾ ਘਾਹ,
ਮੋਟਾ ਹੁੰਦਾ ਜਾਂਦਾ ਵਾਹ।
ਜਦੋਂ ਖ਼ੁਸ਼ੀ ਵਿੱਚ ਆਵੇ ਇਹ,
ਦੌੜ ਦੁੜੰਗੇ ਲਾਵੇ ਇਹ।

ਹੋਰ ਪੜ੍ਹੋ

ਮਾਣੋ ਬਿੱਲੀ, ਮਾਣੋ ਬਿੱਲੀ,
ਕਿੱਥੇ ਗਈ ਸੀ?
ਮੈਂ ਲੰਡਨ ਦੇ ਵਿੱਚ
ਰਾਣੀ ਦੇਖਣ ਗਈ ਸੀ।
ਮਾਣੋ ਬਿੱਲੀ, ਮਾਣੋ ਬਿੱਲੀ,
ਉੱਥੇ ਕੀ ਤੂੰ ਕਾਰ ਕਰਾਇਆ?
ਉਹਦੀ ਕੁਰਸੀ ਥੱਲੇ 
ਮੈਂ ਇੱਕ ਚੂਹੇ ਨੂੰ ਡਰਾਇਆ!

ਹੋਰ ਪੜ੍ਹੋ

ਬੁਲਬੁਲ ਫੁੱਲਾਂ ਕੋਲ ਆ ਕੇ ਬਹਿੰਦੀ ਏ,
ਮਿੱਠੀਆਂ ਗੱਲਾਂ ਰੋਜ਼ ਉਨ੍ਹਾਂ ਨੂੰ ਕਹਿੰਦੀ ਏ।
ਉਹ ਗਾਉਂਦੀ ਤਾਂ ਫੁੱਲ ਹੋਰ ਵੀ ਖਿੜ ਜਾਂਦੇ,
ਮਹਿਕ ਵੰਡਕੇ ਆਪਣੀ ਜੱਗ ਨੂੰ ਮਹਿਕਾਂਦੇ।
ਬੁਲਬੁਲ ਬਹੁਤਾ ਪੱਕਿਆ ਫਲ ਹੀ ਖਾਂਦੀ ਏ,
ਤੋਤੇ ਵਾਂਗ ਨਾ ਟੁਕ-ਟੁਕ ਢੇਰ ਲਗਾਂਦੀ ਏ।
ਜਦ ਵੀ ਗੀਤ ਸੁਣਾਵੇ ਮਨ ਮੋਹ ਲੈਂਦੀ ਏ,
ਹਰ ਵੇਲੇ ਨਾ ਰੌਲਾ ਪਾਉਂਦੀ ਰਹਿੰਦੀ ਏ।
ਕੀਟ-ਪਤੰਗੇ ਜੋ ਰੋਗ ਲਗਾਉਂਦੇ ਫੁੱਲਾਂ ਨੂੰ,
ਰਸ ਉਨ੍ਹਾਂ ਦਾ ਪੀ ਪੀ ਮੁਰਝਾਉਂਦੇ ਫੁੱਲਾਂ ਨੂੰ।
ਬੁਲਬੁਲ ਉਨ੍ਹਾਂ ਨੂੰ ਖਾ ਕੇ ਬਚਾਵੇ ਫੁੱਲਾਂ ਨੂੰ,
ਟਹਿਕੇ ਆਪ ਸਦਾ ਟਹਿਕਾਵੇ ਫੁੱਲਾਂ ਨੂੰ।

ਹੋਰ ਪੜ੍ਹੋ

ਇਹ ਬੀਬੀ, ਬੀਬੀ ਰਾਣੀ ਏ,
ਸਭ ਕਹਿੰਦੇ ਸੁਘੜ ਸਿਆਣੀ ਏ।
ਇਹ ਦਿਲ ਲਾਕੇ ਪੜ੍ਹਦੀ ਏ,
ਹਰ ਸਾਲ ਜਮਾਤੇ ਚੜ੍ਹਦੀ ਏ।
ਸਭ ਨੂੰ ਜੀ ਜੀ ਕਹਿੰਦੀ ਏ,
ਭੁੱਲ ਕੇ ਨਾ ਵਿਹਲੀ ਬਹਿੰਦੀ ਏ।
ਨਿੱਤ ਧੋਤੇ ਕੱਪੜੇ ਪਾਂਦੀ ਏ,
ਨਿੱਤ ਮਾਂ ਦਾ ਹੱਥ ਵਟਾਂਦੀ ਏ।
ਇਹ ਪਾਸ਼ੋ ਖਸਮਾਂ ਖਾਣੀ ਏ, 
ਇਹ ਨਾਮੋਂ ਬੀਬੀ ਰਾਣੀ ਏ।
ਇਹ ਰੋਜ ਕੰਮ ਵਿੱਚ ਜੁੜਦੀ ਏ।
ਕੁਝ ਪੜ੍ਹਦੀ ਹੈ ਕੁਝ ਗੁਡਦੀ ਏ ।
ਇਹ ਸਿੱਧੀ ਭੋਲੀ ਭਾਲੀ ਏ,
ਉਹ ਕ੍ਰੋਧਨ ਦਿਲ ਦੀ ਕਾਲੀ ਏ।
ਸਭ ਕਹਿੰਦੇ ਪਾਸ਼ੋ ਕਾਣੀ ਏ,
ਪਰ ਨਾਮੋ ਸੁਘੜ ਸਿਆਣੀ ਏ।

ਹੋਰ ਪੜ੍ਹੋ