ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।
ਗੁਰਨਾਮ ਬਹੁਤ ਚਲਾਕ ਹੈ,ਉਸ ਨਾਲ ਕੋਈ ਉਸਤਾਦੀ ਨਹੀਂ ਕਰ ਸਕਦਾ।
ਮਾਸਟਰ ਨੇ ਬੱਚਿਆਂ ਨੂੰ ਕਿਹਾ ਕਿ ਤੁਹਾਡੀਆਂ ਕਾਪੀਆਂ ਉੱਕਾ-ਪੁੱਕਾ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਅਸੀਂ ਤਾਂ ਹੁਣ ਉੱਖਲੀ ਵਿੱਚ ਸਿਰ ਦਿੱਤਾ ਹੀ ਹੈ ਜੋ ਹੋਵੇਗਾ ਦੇਖਿਆ ਜਾਵੇਗਾ
ਹੁਣ ਮੇਰਾ ਮਨ ਪੜ੍ਹਾਈ ਤੋਂ ਉੱਖੜ ਗਿਆ ਹੈ।
ਇੱਕ ਮਹੀਨਾਂ ਹੋ ਗਿਆ, ਗੁਰਦਿੱਤ ਸਿੰਘ ਘਰੋਂ ਆਪਣੇ ਦਫਤਰ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ, ਅਜੇ ਤੱਕ ਉਸਦੀ ਕੋਈ ਉੱਘ-ਸੁੱਘ ਨਹੀਂ ਮਿਲੀ ।
ਬੱਚੇ ਮਾਪਿਆਂ ਅੱਗੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।
ਸਾਨੂੰ ਕਿਸੇ ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ ਚਾਹੀਦਾ।
ਅਮਨ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁਲ੍ਹਾ ਹੈ, ਅੱਜ ਏਥੇ, ਭਲਕੇ ਔਥੇ, ਤੇ ਪਰਸੋਂ ਪਤਾ ਨਹੀਂ ਕਿਥੇ ।
ਮਹਾਤਮਾ ਬੁੱਧ ਨੇ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਉਜਾੜ ਮੱਲ ਲਈ ।
ਮੈਂ ਤਾਂ ਤੈਨੂੰ ਉਡੀਕ-ਉਡੀਕ ਕੇ ਬੁੱਢੀ ਹੋ ਗਈ ਹਾਂ ਤੂੰ ਇਕਰਾਰ ਕਰ ਕੇ ਵੀ ਵੇਲੇ ਸਿਰ ਨਹੀਂ ਬਹੁੜੀ ।
ਦੀਪੂ ਬੜਾ ਸ਼ਰਾਰਤੀ ਹੈ, ਜਿਉਂ ਹੀ ਉਹ ਸਕੂਲੋਂ ਘਰ ਆਉਂਦਾ ਹੈ ਤਾਂ ਘਰ ਵਿੱਚ ਇੱਕ ਦੂਜੇ ਨਾਲ ਛੇੜਖਾਨੀ ਕਰਕੇ ਉੱਧੜ-ਧੁੰਮੀ ਮਚਾ ਦਿੰਦਾ ਹੈ ।