ਇਹ ਨੌਕਰ ਤੇ ਨਿਰੀ ਚੋਟੀ ਹੀ ਪੈ ਗਿਆ ਹੈ । ਕੰਮ ਤੇ ਇਹ ਭੰਨੀ ਕੌਡੀ ਦਾ ਨਹੀਂ ਕਰਦਾ ਸਗੋਂ ਖਾਂਦਾ ਵੀ ਸਾਡੇ ਪੱਲਿਉਂ ਹੀ ਹੈ।
ਮਾਮੇ ਦੀ ਚੋਰ ਚਲਾਕੀ ਦਾ ਵਿਆਹ ਵਿੱਚ ਭਾਂਡਾ ਭੱਜ ਗਿਆ। ਜੇ ਉਸ ਵੇਲੇ ਰੌਲਾ ਪਾਉਂਦਾ ਸੀ ਤਾਂ ਆਪਣੀ ਭੰਡੀ ਹੁੰਦੀ ਸੀ ਅਤੇ ਸਾਰਿਆਂ ਉਸ ਨੂੰ ਹੀ ਮੂਰਖ ਆਖਣਾ ਸੀ । ਉਹ ਅੰਦਰੋਂ ਅੰਦਰ ਗੁੱਸਾ ਪੀ ਕੇ ਰਹਿ ਗਿਆ।
ਉਸ ਨੇ ਇਹ ਵਪਾਰ ਸ਼ੁਰੂ ਕੀਤਾ ਸੀ ; ਪਰ ਸਭ ਕੁਝ ਭੰਗ ਦੇ ਭਾ ਚਲਾ ਗਿਆ ਹੈ । ਉਸ ਨੂੰ ਕੰਮ ਦੀ ਸਮਝ ਨਹੀਂ ਸੀ।
ਜਦੋਂ ਦੀ ਇਹ ਭੌਰੀ ਵਾਲੀ ਜੰਮੀ ਏ, ਮਾਪਿਆਂ ਸੁਖ ਨਹੀਂ ਪਾਇਆ। ਇਨ੍ਹਾਂ ਦਾ ਪੈਰ ਪਿਛਾਂਹ ਹੀ ਪਿਛਾਂਹ ਗਿਆ ਏ।
ਪਤੀ ਦੀ ਮੌਤ ਮਗਰੋਂ ਜੋ ਥੋੜ੍ਹਾ ਬਹੁਤ ਉਸ ਦੇ ਪਾਸ ਸੀ, ਉਸ ਨੇ ਹੁਣ ਤੀਕ ਭੋਰ ਭੋਰ ਕੇ ਖਾਧਾ। ਹੁਣ ਉਸ ਪਾਸ ਕੁਝ ਵੀ ਨਹੀਂ।
ਤਿਆਗੋ ਲਾਲਚ ਅਮੀਰੀਆਂ ਦਾ, ਗਰੀਬ ਬਣਿਆਂ ਸੁਖੀ ਰਹਾਂਗੇ। ਕਿ ਭੋਗ ਲਾਂਦਾ ਰਿਹਾ ਹੈ ਭਗਵਾਣ, ਹਮੇਸ਼ ਆ ਕੇ ਗ਼ਰੀਬ ਦੇ ਘਰ।
ਕੀ ਮੈਂ ਕਾਂਤਾ ਦੀ ਕੋਈ ਗੱਲ ਤੈਨੂੰ ਕਦੇ ਦੱਸੀ ਹੈ ? ਉਨ੍ਹਾਂ ਗੱਲਾਂ ਦਾ ਭੀ ਜੋ ਮੈਂ ਜਾਣਦਾ ਹਾਂ ਕਿ ਤੈਨੂੰ ਪਤਾ ਨੇ, ਮੈਂ ਤੇਰੇ ਅੱਗੇ ਭੀ ਭੋਗ ਨਹੀਂ ਪਾਇਆ।
ਇਹੋ ਜਹੇ ਸ਼ੋਸ਼ਿਆਂ ਵਿਚ ਬਹੁਤਾ ਅਗੇਜੂ ਹੋ ਕੇ ਜਲੂਸਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ । ਵੇਖੀਂ, ਕਿਤੇ ਲੀਡਰੀ ਦੀ ਭੁੱਖ ਵਿਚ ਭੋਂ ਦੇ ਭਾੜੇ ਨਾ ਮਾਰਿਆ ਜਾਈਂ। ਪਰਾਏ ਪੁੱਤਰ ਡਾਂਗ ਚਲਾਣ ਜਾਂ ਗੋਲੀ ਚਲਾਣ ਵਿਚ ਲਿਹਾਜ਼ ਨਹੀਂ ਕਰਦੇ।
ਕੁਝ ਮਾਰਿਆ ਹੈ । ਉਨ੍ਹਾਂ ਤੇ ਇਸ ਵਿਚਾਰੇ ਦੀ ਭੋਂ ਖਲ ਭਰ ਦਿੱਤੀ ਹੈ। ਸ਼ੁਕਰ ਹੈ ਬਚ ਗਿਆ।
ਤੇਰੇ ਤੇ ਇਹ ਉਮੈਦ ਤਾਂ ਨਹੀਂ ਸੀ, ਕਿ ਅਜੇਹਾ ਕੋਰਾ ਜਵਾਬ ਦੇ ਛੱਡੇਂਗਾ। ਪਰ ਤੇਰੀ ਮਰਜ਼ੀ, ਰਾਮੂ ਤੇਰੇ ਵਾਂਗ ਭੈੜਾ ਪੈ ਕੇ ਅਜੇਹਾ ਕੋਰਾ ਜਵਾਬ ਨਹੀਂ ਦੇਵੇਗਾ।
ਉਸ ਦੇ ਮੂੰਹ ਵਿੱਚ ਜ਼ਬਾਨ ਨਹੀਂ ਸੀ ਹੁੰਦੀ। ਪਰ ਹੁਣ ਉਹ ਸੰਭਲਿਆਂ ਸੰਭਾਲਿਆ ਨਹੀਂ ਜਾਂਦਾ । ਭੰਡਾਂ ਦੇ ਵੀ ਸਿੰਗ ਜੰਮ ਪਏ ਹਨ।
ਮੈਂ ਪਿੰਡਾਂ ਕਸਬਿਆਂ ਵਿੱਚ ਫਿਰਦੀ, ਦੁਖੀਆਂ ਦਰਦ ਵੰਡਾਂਦੀ, ਬੀਮਾਰੀ ਦਾ ਦੁਆ ਦਾਰੂ ਕਰਦੀ, ਡਿੱਗਦਿਆਂ ਨੂੰ ਸੰਭਾਲਦੀ ਤੇ ਮੈਂ ਆਜ਼ਾਦੀ ਦੀ ਜੰਗ ਵੇਲੇ ਆਪਣੇ ਲਹੂ ਦਾ ਛੇਕੜਲਾ ਤੁਬਕਾ ਵੀ ਭੇਟ ਚੜ੍ਹਾ ਦੇਂਦੀ।