ਲੋਕੀਂ ਉੱਜੜ ਗਏ ਸਨ ਪਰ ਹੁਣ ਫਿਰ ਵੀ ਸਾਰੇ ਕਿਸੇ ਨਾ ਕਿਸੇ ਧੰਦੇ ਲੱਗ ਗਏ ਨੇ, ਭਾਵੇਂ ਥੋੜ੍ਹਾ ਤੇ ਭਾਵੇਂ ਬਹੁਤ।
ਮੇਰੇ ਕੋਲ ਇਕ ਮੰਤਰ ਹੈ ਜੋ ਰਾਖ ਵਿੱਚ ਮੇਖ ਮਾਰਦਾ ਏ, ਕਿਸੇ ਦੀ ਸ਼ਕਤੀ ਨਹੀਂ ਇਹਨੂੰ ਪੁੱਟ ਸਕੇ । ਏਸੇ ਮੰਤ੍ਰ ਦੇ ਜ਼ੋਰ ਛਨਿਗਰ ਨੂੰ ਮੈਂ ਵੱਸ ਕੀਤਾ ਹੋਇਆ ਏ । ਮੈਨੂੰ ਤੇ ਧੌਲੇ ਆ ਗਏ ਇਸ ਵਿੱਦਿਆ ਵਿੱਚ। ਮੰਤਰ ਕਰਾਂਗਾ ਐਸਾ ਜੋ ਸਾਰੀ ਉਮਰ ਰੋਗ ਨੇੜੇ ਨਾ ਆਵੇ ਤੇ ਸੁਹਾਗ ਦਾ ਪੂਰਾ ਸੁਖ ਹੋਵੇ।
"ਤੇਰਾ ਕੱਖ ਨਾ ਰਹੇ ਬੁਰਛਿਆ", ਬਾਬਾ ਉਵੇਂ ਹੀ ਕਈਆਂ ਬਾਹਾਂ ਵਿੱਚ ਜਕੜਿਆ ਹੋਇਆ ਸ਼ੇਰ ਵਾਂਗ ਭਬਕਿਆ, "ਲੱਗਾਂ ਬੁੱਢੇ ਵਾਰੇ ਮੇਰੇ ਧੌਲਿਆਂ ਵਿੱਚ ਘੱਟਾ ਪਾਣ ! ਸੱਚ ਦੱਸ, ਕਿੱਥੇ ਲੈ ਕੇ ਗਿਆ ਮੈਂ ਵੱਡੇ ਵੇਲੇ ਉਸ ਨੂੰ ?"
ਮੈਂ ਏਹੋ ਜਹੀ ਧੀ ਦਾ ਮੂੰਹ ਨਹੀਂ ਵੇਖਣਾ ਚਾਹੁੰਦਾ ਜਿਹੜੀ ਮੇਰੇ ਕਹਿਣ ਤੇ ਨਹੀਂ ਤੁਰਦੀ । ਮੈਂ ਏਹਨੂੰ ਐਸਾ ਧੱਕਾ ਦੇਣਾ ਏ ਕਿ ਮੱਥੇ ਨਹੀਂ ਲਾਉਣਾ ਮੁੜ ਕੇ । ਏਹਨੇ ਕੁੜਮਾਂ ਦੇ ਸਾਮ੍ਹਣੇ ਮੇਰੇ ਧੌਲਿਆਂ ਵਿੱਚ ਸੁਆਹ ਪਾ ਦਿੱਤੀ ਏ ।
ਜਿਵੇਂ ਵੀ ਹੋ ਸਕਦਾ ਈ, ਇਹ ਗੱਲ ਮੰਨ ਲੈ ਤੇ ਮੇਰੇ ਧੌਲਿਆਂ ਦੀ ਲਾਜ ਰੱਖ ਲੈ। ਮੈਂ ਜੋ ਤੇਰੇ ਪਾਸ ਟੁਰ ਕੇ ਆ ਗਿਆ ਹਾਂ।
ਕਈ ਵਾਰੀ ਸਾਧਾਰਨ ਆਦਮੀ ਵੀ ਐਸਾ ਨੁਕਤਾ ਉਠਾ ਦਿੰਦੇ ਹਨ ਕਿ ਵੱਡੇ ਵੱਡੇ ਵਿਦਵਾਨਾਂ ਦੀ ਬਹਿਸ ਵਿੱਚ ਧੌਣ ਝੁਕਾ ਦਿੰਦੇ ਹਨ।
ਸਿੱਲ ਕਰਕੇ ਸਾਡੇ ਕਮਰਿਆਂ ਦਾ ਫਰਸ਼ ਧੋਂ ਗਿਆ ਹੈ।
ਜੋ ਮੰਗਨਾ ਈ ਮੰਗ ਨਿਸ਼ੰਗ ਹੋ ਕੇ, ਅੱਜ ਤੇਰੇ ਤੋਂ ਖ਼ੁਸ਼ ਅਸੀਂ ਹੋਵਨੇ ਹਾਂ । ਚੰਗੀ ਤਰ੍ਹਾਂ ਅੱਜ ਤੈਨੂੰ ਰਜਾ ਕੇ ਤੇ, ਤੇਰੇ ਭੁੱਖ ਦੇ ਧੋਣੇ ਧੋਵਦੇ ਹਾਂ।
ਤੇਰਾ ਫਾਇਦਾ ਏਸੇ ਵਿੱਚ ਏ ਕਿ ਕਿਸੇ ਬੰਦੇ ਖੁਦਾ ਦੇ ਅੱਗੇ ਧੂੰ ਨਾ ਕੱਢੀ, ਨਹੀਂ ਤੇ ਸਾਡੇ ਦੋਹਾਂ ਦੇ ਭਾ ਦੀ ਬਣ ਜਾਏਗੀ।
ਬੱਲੇ ! ਬੱਲੇ ! ਚੌਧਰੀ ਹੋਰਾਂ ਬੜਾ ਰੱਜ ਕੇ ਵਿਆਹ ਕੀਤਾ ਏ । ਜਗ੍ਹਾ ਜਗ੍ਹਾ ਵਿੱਚ ਧੁੰਮਾਂ ਪੈ ਗਈਆਂ ਨੇ । ਏਡਾ ਦਲੇਰ ਪੁੱਤ੍ਰ ਕਿਸੇ ਮਾਂ ਨੇ ਘੱਟ ਹੀ ਜੰਮਣਾ ਏਂ।
ਇਸ ਵਿਆਹ ਲਈ ਕਿਸੇ ਐਸੇ ਬੈਂਡ ਦਾ ਪ੍ਰਬੰਧ ਕੀਤਾ ਜਾਏ ਕਿ ਮੁਕਦੀ ਗੱਲ ਧੁੰਮ ਹਰ ਪਾਸੇ ਪੈ ਜਾਵੇ।
ਤੈਨੂੰ ਤੇ ਕੋਈ ਸਮਝ ਹੀ ਨਹੀਂ ਇਸ ਗੱਲ ਦੀ, ਤੂੰ ਤੇ ਧੁੱਪੇ ਹੀ ਧੌਲੇ ਕਰ ਲਏ ਹਨ।