ਅਗਲੇ ਦਿਨ ਦਸ ਵਜੇ ਦੇ ਕਰੀਬ ਮੇਰਾ ਸਹੁਰਾ ਤੇ ਸੱਸ ਵੀ ਆ ਗਏ। ਮੈਨੂੰ ਵੀਹਾਂ ਸਾਲਾਂ ਪਿੱਛੋਂ ਵੇਖ ਕੇ ਉਹਨਾਂ ਨੂੰ ਈਦ ਦਾ ਚੰਨ ਚੜ੍ਹ ਪਿਆ। ਬੜੇ ਖੁਸ਼ ਹੋਏ ਤੇ ਆਖਣ ਲੱਗਾ- 'ਕਾਕਾ ! ਤੂੰ ਇਹ ਕੀ ਕੀਤਾ ? ਤੂੰ ਆਉਣ ਤੋਂ ਪਹਿਲਾਂ ਚਿੱਠੀ ਕਿਉਂ ਨਾ ਪਾਈ ? ਹੁਣ ਜੇ ਇਹ ਕੁੜੀ ਤੇਰੀ ਸੇਵਾ ਨਾਂ ਕਰਦੀ ਤਾਂ ਤੂੰ ਕਿੰਨਾਂ ਔਖਾ ਹੋਣਾ ਸੀ ਤੇ ਸਾਰੀ ਉਮਰ ਸਾਡੀ ਧੀ ਨੂੰ ਮੇਹਣੇ ਮਾਰਨੇ ਸਨ ਕਿ ਗਿਆ ਸਾਂ ਤੇਰੇ ਪੇਕੇ, ਉੱਥੇ ਕਿਸੇ ਮੇਰੀ ਬਾਤ ਵੀ ਨਾਂ ਪੁੱਛੀ।"