ਇਹ ਇੱਕ ਸਚਾਈ ਹੈ ਕਿ ਜੇ ਨਾਨਕ ਸਿੰਘ ਪੈਦਾ ਨਾ ਹੁੰਦਾ ਤਦ ਪੰਜਾਬੀ ਦਾ ਇਹ ਘਾਪਾ ਮੇਲਣਾ ਬਹੁਤ ਅਸੰਭਵ ਸੀ। ਅਜ ਤੇ ਭਾਵੇਂ ਹੋਰ ਵੀ ਕਈ, ਕੰਵਲ; ਨਰੂਲਾ, ਅੰਮ੍ਰਿਤਾ, ਪਾਲ, ਆਦਿ ਚੰਗੇ ਤੋਂ ਚੰਗੇ ਨਾਵਲਾਂ ਦੇ ਢੋਏ ਲੈ ਕੇ ਮਾਤ ਭਾਸ਼ਾ ਪੰਜਾਬੀ ਦੇ ਦਰਬਾਰ ਵਿਚ, ਸਜ ਧਜ ਨਾਲ ਖੜੋਤੇ ਜਾਪਦੇ ਹਨ ਪਰ ਤਦ ਨਾਨਕ ਸਿੰਘ ਇੱਕਲਾ ਸੀ, ਕੱਲਰ ਦਾ ਕੰਵਲ ਸੀ।