ਚੰਨੋ ਨੇ ਕਪੂਰਿਆਂ ਤੋਂ ਆਪਣੇ ਸੀਰੀ ਦੀ ਘਰ ਵਾਲੀ ਚੂਹੜੀ ਨੂੰ ਪਰੇਰ ਕੇ ਰੂਪ ਕੋਲ ਘੱਲਿਆ ਸੀ ਕਿ ਸਵੇਰੇ ਸਾਡੀ ਕਪਾਹ ਦੀ ਵਾਰੀ ਹੈ ਅਤੇ ਉਹ ਜ਼ਰੂਰ ਆ ਕੇ ਮਿਲ ਜਾਵੇ । ਰੂਪ ਨੇ ਚੂਹੜੀ ਦੀ ਸ਼ੱਕਰ ਘਿਓ ਨਾਲ ਸੇਵਾ ਕੀਤੀ ਅਤੇ ਉਹ ਚੰਗੀ ਰੋਟੀ ਖਾ ਕੇ ਢੋਲ ਹੋ ਗਈ ਸੀ। ਰੂਪ ਸਮਝਦਾ ਸੀ, ਚੰਨੋ ਤਾਂ ਮੇਰੇ ਘਰ ਆ ਨਹੀਂ ਸਕਦੀ । ਉਸ ਦੀ ਭੇਜੀ ਸਾਂਝਣ ਨੂੰ ਤਾਂ ਖ਼ੁਸ਼ ਕਰ ਦੇਵਾਂ।
ਸ਼ੇਅਰ ਕਰੋ