ਭੈੜੀਆਂ ਕਰਤੂਤਾਂ ਕਰ ਕੇ ਉਸ ਨੇ ਆਪਣੇ ਖ਼ਾਨਦਾਨ ਦੇ ਨਾਂ ਨੂੰ ਵੱਟਾ ਲਾ ਦਿੱਤਾ।
ਜਿੰਨੇ ਪ੍ਰਸ਼ਨ ਪੇਪਰ ਵਿੱਚ ਆਏ ਉਹ ਮੇਰੇ ਨਹੁੰਆਂ 'ਤੇ ਲਿਖੇ ਹੋਏ ਸਨ।
ਸਾਨੂੰ ਸਮੇਂ ਦੀ ਨਬਜ਼ ਪਛਾਣ ਕੇ ਕੰਮ ਕਰਨਾ ਚਾਹੀਦਾ ਹੈ ।
ਦੁਕਾਨਦਾਰ ਨੇ ਕਿਹਾ ਕਿ ਉਹ ਨਗਾਰੇ ਦੀ ਚੋਟ ਨਾਲ ਆਖਦਾ ਹੈ ਕਿ ਉਸ ਦੀਆਂ ਚੀਜ਼ਾਂ ਵਿੱਚ ਕੋਈ ਮਿਲਾਵਟ ਸਾਬਤ ਨਹੀਂ ਕਰ ਸਕਦਾ ।
ਮੋਹਨ ਕਈ ਚਿਰ ਤੋਂ ਨੌਕਰੀ ਲਈ ਨੱਸ ਭੱਜ ਕਰ ਰਿਹਾ ਹੈ, ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ ।
ਲੋਕਾਂ ਨੂੰ ਭਾਈਚਾਰੇ ਵਿੱਚ ਨੱਕ ਰੱਖਣ ਲਈ ਕਈ ਫ਼ਜ਼ੂਲ ਖ਼ਰਚ ਕਰਨੇ ਪੈਂਦੇ ਹਨ।
ਕਮਲ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ, ਐਵੇਂ ਨੱਕ ਬੁੱਲ੍ਹ ਮਾਰਦਾ ਰਹਿੰਦਾ ਹੈ।
ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ।
ਸ਼ੀਲਾ ਕਿਸੇ ਦੀ ਬਣਾਈ ਹੋਈ ਚੀਜ਼ ਨੱਕ ਹੇਠ ਨਹੀਂ ਲਿਆਉਂਦੀ ।
ਅਮਰਜੀਤ ਨੱਕ ਉੱਤੇ ਮੱਖੀ ਨਹੀਂ ਬਹਿਣ ਦਿੰਦਾ ।
ਮੈਂ ਰਾਮ ਨੂੰ ਨੌਕਰੀ ਤੇ ਲਾਉਣ ਦੀ ਪੂਰੀ ਕੋਸ਼ਸ਼ ਕਰ ਰਿਹਾ ਹਾਂ । ਜੇ ਕਿਤੇ ਮੇਰਾ ਨਹੁੰ ਅੜ ਗਿਆ, ਤਾਂ ਕੰਮ ਜਲਦੀ ਬਣ ਜਾਵੇਗਾ ।
ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, 'ਇਸ ਖੀਰ ਵਿੱਚ ਮਿੱਠਾ ਬਹੁਤ ਘੱਟ ਹੈ ।